ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨਾ ਕਰਨ 'ਤੇ SC ਨੇ ਵਟਸਐਪ ਨੂੰ ਭੇਜਿਆ ਨੋਟਿਸ

Monday, Aug 27, 2018 - 02:45 PM (IST)

ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਨਾ ਕਰਨ 'ਤੇ SC ਨੇ ਵਟਸਐਪ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ— ਵਟਸਐਪ ਦੀਆਂ ਹੁਣ ਮੁਸ਼ਕਲਾਂ ਵਧਦੀਆਂ ਦਿੱਸ ਰਹੀਆਂ ਹਨ। ਸੋਮਵਾਰ ਨੂੰ ਸੁਪਰੀਮ ਕੋਰਟ ਨੇ ਵਟਸਐਪ ਨੂੰ ਫਟਕਾਰ ਲਗਾਉਂਦੇ ਹੋਏ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਕਿਹਾ ਹੈ ਕਿ ਵਟਸਐਪ ਚਾਰ ਹਫਤਿਆਂ ਦੇ ਅੰਦਰ ਜਵਾਬ ਦਵੇ ਕਿ ਹੁਣ ਤੱਕ ਉਸ ਨੇ ਭਾਰਤ 'ਚ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਿਉਂ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਵਟਸਐਪ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿੱਤਾ ਸੀ ਕਿ ਕੰਪਨੀ ਭਾਰਤੀ ਕਾਨੂੰਨ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰੇਗੀ। ਕੰਪਨੀ ਨੇ ਇਹ ਵੀ ਕਿਹਾ ਸੀ ਕਿ ਦੇਸ਼ 'ਚ ਵਿਆਪਕ ਨੈੱਟਵਰਕ ਦੇ ਮੱਦੇਨਜ਼ਰ ਉਹ ਆਮ ਜਨਤਾ ਦੀ ਸ਼ਿਕਾਇਤ 'ਤੇ ਕਦਮ ਚੁੱਕਣ ਲਈ ਅਧਿਕਾਰੀ ਦੀ ਨਿਯੁਕਤੀ ਕਰੇਗਾ। ਉਹ ਕਾਨੂੰਨ ਮੁਤਾਬਕ ਸਮੇਂ 'ਤੇ ਵੱਖ-ਵੱਖ ਮੁੱਦਿਆਂ ਨੂੰ ਨਿਪਟਾਏਗਾ। 

ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਦੇ ਸੂਤਰਾਂ ਮੁਤਾਬਕ ਵਟਸਐਪ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਵੱਖ-ਵੱਖ ਪੱਧਰਾਂ 'ਤੇ ਹਿੰਸਾ ਫੈਲਾਉਣ ਵਾਲੇ ਫਰਜ਼ੀ ਸੰਦੇਸ਼ਾਂ ਖਿਲਾਫ ਕਦਮ ਚੁੱਕ ਰਿਹਾ ਹੈ। ਹਾਲ  ਹੀ 'ਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਤੋਂ ਵਟਸਐਪ ਦੇ ਸੀ.ਈ.ਓ.ਮਿਲੇ ਸਨ।

 


Related News