ਜਾਣੋ ਕੀ ਹੁੰਦੀ ਹੈ Dry Ice ਜਿਸ ਨੂੰ ਖਾ ਕੇ ਹਸਪਤਾਲ ਪਹੁੰਚੇ ਲੋਕ, ਮੂੰਹ 'ਚੋਂ ਨਿਕਲਣ ਲੱਗਾ ਸੀ ਖੂਨ

03/05/2024 4:41:03 PM

ਗੁਰੂਗ੍ਰਾਮ- ਗੁਰੂਗ੍ਰਾਮ ਦੇ ਇਕ ਰੈਸਟੋਰੈਂਟ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ ਖਾਂਦੇ ਹੀ 5 ਲੋਕਾਂ ਦੇ ਮੂੰਹ 'ਚੋਂ ਖੂਨ ਨਿਕਲਣ ਲੱਗ ਪਿਆ ਸੀ। ਦਰਅਸਲ ਰੈਸਟੋਰੈਂਟ ਦੇ ਵੇਟਰ ਨੇ ਗਲਤੀ ਨਾਲ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ ਦੇ ਦਿੱਤੀ ਸੀ। ਇਸ ਨੂੰ ਖਾਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਮੂੰਹ 'ਚ ਜਲਣ ਹੋਣ ਲੱਗੀ, ਜਿਸ ਤੋਂ ਬਾਅਦ ਮੂੰਹ ਵਿਚੋਂ ਖੂਨ ਨਿਕਲਣ ਲੱਗਾ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ ਖਾ ਲਈ ਸੀ, ਜਿਸ ਦੀ ਵਜ੍ਹਾ ਤੋਂ ਇਹ ਸਥਿਤੀ ਬਣ ਗਈ।

ਇਹ ਵੀ ਪੜ੍ਹੋ- ਰੈਸਟੋਰੈਂਟ 'ਚ ਮਾਊਥ ਫ੍ਰੈਸ਼ਨਰ ਖਾਂਦੇ ਹੀ ਮੂੰਹ 'ਚੋਂ ਨਿਕਲਣ ਲੱਗਾ ਖੂਨ, ਹਸਪਤਾਲ 'ਚ ਦਾਖ਼ਲ ਕਰਵਾਉਣੇ ਪਏ ਲੋਕ

ਡਰਾਈ ਆਈਸ ਇਕ ਤਰ੍ਹਾਂ ਦੀ ਸੁੱਕੀ ਬਰਫ਼ ਹੈ, ਜਿਸ ਦਾ ਤਾਪਮਾਨ -80 ਡਿਗਰੀ ਤੱਕ ਹੁੰਦਾ ਹੈ। ਇਹ ਸਿਰਫ਼ ਠੋਸ ਕਾਰਬਨ ਡਾਈਆਕਸਾਈਡ ਨਾਲ ਬਣਿਆ ਹੁੰਦਾ ਹੈ। ਇੰਝ ਸਮਝ ਲਵੋ ਕਿ ਨਾਰਮਲ ਬਰਫ਼ ਨੂੰ ਜਦੋਂ ਤੁਸੀਂ ਮੂੰਹ ਵਿਚ ਰੱਖਦੇ ਹੋ ਤਾਂ ਉਹ ਪਿਘਲ ਕੇ ਪਾਣੀ ਬਣਨ ਲੱਗਦਾ ਹੈ ਪਰ ਇਹ ਪਿਘਲਣ 'ਤੇ ਸਿੱਧੇ ਕਾਰਬਨ ਡਾਈਆਕਸਾਈਡ ਗੈਸ ਵਿਚ ਫੈਲ ਜਾਂਦਾ ਹੈ। ਡਰਾਈ ਆਈਸ ਦੀ ਵਰਤੋਂ ਅਕਸਰ ਇਸ ਦੇ ਆਸਾਧਰਣ ਰੂਪ ਨਾਲ ਘੱਟ ਤਾਪਮਾਨ ਕਾਰਨ ਕਰਿਆਨੇ ਦੇ ਸਾਮਾਨ ਅਤੇ ਮੈਡੀਕਲ ਚੀਜ਼ਾਂ ਨੂੰ ਸਟੋਰ ਕਰਨ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਫੋਟੋਸ਼ੂਟ ਅਤੇ ਥੀਏਟਰ ਵਿਚ ਹੁੰਦਾ ਹੈ। 

ਇਹ ਵੀ ਪੜ੍ਹੋ- ਕਣਕ ਦੇ ਖੇਤਾਂ 'ਚ ਡਿੱਗਿਆ ਆਰਮੀ ਦਾ ਜਹਾਜ਼, ਆਵਾਜ਼ ਸੁਣ ਭੱਜੇ ਲੋਕਾਂ ਦੀ ਲੱਗੀ ਭੀੜ

ਡਰਾਈ ਆਈਸ ਸਰੀਰ ਲਈ ਬਹੁਤ ਗੰਭੀਰ ਖ਼ਤਰਾ ਹੋ ਸਕਦੀ ਹੈ, ਜੋ ਖਾਂਦੇ ਹੀ ਮੂੰਹ ਦੀ ਗਰਮੀ ਤੋਂ ਪਿਘਲੇਗੀ ਅਤੇ ਤੁਰੰਤ ਪੂਰੇ ਮੂੰਹ ਵਿਚ ਫੈਲ ਜਾਵੇਗੀ। ਜਿਵੇਂ ਹੀ ਇਹ ਬਰਫ਼ ਪਿਘਲਦੀ ਹੈ, ਇਹ ਕਾਰਬਨ ਡਾਈਆਕਸਾਈਡ ਗੈਸ 'ਚ ਬਦਲ ਜਾਂਦੀ ਹੈ ਅਤੇ ਆਲੇ-ਦੁਆਲੇ ਦੇ ਟਿਸ਼ੂਜ਼ ਅਤੇ ਸੈਲਸ ਦਾ ਨੁਕਸਾਨ ਕਰਦੀ ਹੈ। ਅਜਿਹੇ ਵਿਚ ਵਿਅਕਤੀ ਬੇਹੋਸ਼ ਹੋ ਸਕਦਾ ਹੈ ਅਤੇ ਮਰ ਵੀ ਸਕਦਾ ਹੈ। ਡਰਾਈ ਆਈਸ ਨੂੰ ਖਾਣਾ ਤਾਂ ਦੂਰ ਇਸ ਨੂੰ ਆਪਣੀ ਚਮੜੀ ਤੋਂ ਵੀ ਦੂਰ ਰੱਖੋ। ਜਦੋਂ ਵੀ ਇਸ ਨੂੰ ਛੂਹੋ ਤਾਂ ਕੱਪੜੇ ਜਾਂ ਚਮੜੇ ਦੇ ਦਸਤਾਨੇ ਪਹਿਨ ਕੇ ਅਤੇ ਤੌਲੀਏ ਆਦਿ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ-  ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਮਹਿੰਦਰ ਗੁਪਤਾ ਦਾ ਗੋਲੀ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News