ਜੇਲ੍ਹ ’ਚ ਬੰਦ ਪਾਰਥ ਚੈਟਰਜੀ ਨੂੰ ਯਾਦ ਆਏ ਭਗਵਾਨ, ਪੜ੍ਹ ਰਹੇ ਹਨ ‘ਪੈਸਾ ਮਿੱਟੀ ਹੈ, ਮਿੱਟੀ ਪੈਸਾ ਹੈ’

Wednesday, Aug 10, 2022 - 10:55 AM (IST)

ਜੇਲ੍ਹ ’ਚ ਬੰਦ ਪਾਰਥ ਚੈਟਰਜੀ ਨੂੰ ਯਾਦ ਆਏ ਭਗਵਾਨ, ਪੜ੍ਹ ਰਹੇ ਹਨ ‘ਪੈਸਾ ਮਿੱਟੀ ਹੈ, ਮਿੱਟੀ ਪੈਸਾ ਹੈ’

ਕੋਲਕਾਤਾ (ਬਿਊਰੋ)- ਟਾਕਾ ਮਾਟੀ, ਮਾਟੀ ਟਾਕਾ (ਪੈਸਾ ਮਿੱਟੀ ਹੈ, ਮਿੱਟੀ ਪੈਸਾ ਹੈ), ਪੈਸਾ ਅਸਲੀ ਧਨ ਨਹੀਂ ਹੈ। ਮਹਾਨ ਰਿਸ਼ੀ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦੇਵ ਨੇ ਮੂਲ ਰੂਪ ਵਿਚ ਇਸ ਦੀ ਵਿਆਖਿਆ ਕਰਨ ਲਈ ਇਹ ਕਥਨ ਕਿਹਾ ਸੀ। ਅਧਿਆਪਕ ਭਰਤੀ ਘਪਲੇ ’ਚ ਗ੍ਰਿਫ਼ਤਾਰ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਅੱਜ-ਕੱਲ ਰਾਮਕ੍ਰਿਸ਼ਨ ਪਰਮਹੰਸ ਦੇ ਇਹ ਸ਼ਬਦ ਪੜ੍ਹ ਕੇ ਜੇਲ੍ਹ ਵਿਚ ਦਿਨ ਕੱਟ ਰਹੇ ਹਨ। ਦਰਅਸਲ ਬੰਗਾਲ ਦੇ ਸਾਬਕਾ ਦਿੱਗਜ਼ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਪਾਰਥ ਚੈਟਰਜੀ ਸ਼ਾਇਦ ਇਹ ਮਹਿਸੂਸ ਕਰਦੇ ਹੋਏ ਸਲਾਖਾਂ ਪਿੱਛੇ ਦਿਨ ਕੱਟ ਰਹੇ ਹਨ ਕਿ ਇਹ ਕੁਝ ਸਮੇਂ ਲਈ ਨਹੀਂ ਸਗੋਂ ਅਣਮਿੱਥੇ ਸਮੇਂ ਲਈ ਹੋ ਸਕਦੇ ਹਨ। ਅਜਿਹੇ ਵਿਚ ਉਹ ਜੇਲ੍ਹ ’ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ’ਚ ਜੁੱਟ ਚੁੱਕੇ ਹਨ। 

ਇਹ ਵੀ ਪੜ੍ਹੋ- ਅਧਿਆਪਕ ਭਰਤੀ ਘਪਲਾ: ED ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਪਾਰਥ ਚੈਟਰਜੀ, ਆਖਦੇ ਹਨ ‘ਥੱਕ’ ਗਿਆ

ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ ਘਪਲੇ ਮਾਮਲੇ ਦੇ ਦੋਸ਼ੀ ਚੈਟਰਜੀ ਸਲਾਖਾਂ ਪਿੱਛੇ ਅਧਿਆਤਮਿਕ ਕਿਤਾਬਾਂ ਪੜ੍ਹ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਰਾਮਕ੍ਰਿਸ਼ਨ ਪਰਮਹੰਸ ਦੇਵ ਦੀ ਬਾਣੀਆਂ ਨਾਲ ਸੰਕਲਨ ਸ਼੍ਰੀਮ ਸ਼੍ਰੀ ਰਾਮਕ੍ਰਿਸ਼ਨ ਕਥਾਮ੍ਰਿਤ ਕਿਤਾਬ ਲਿਆਉਣ ਲਈ ਕਿਹਾ ਸੀ। ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਵਕੀਲ ਸੁਕੰਨਿਆ ਭੱਟਾਚਾਰੀਆ ਨੇ ਰਾਮਕ੍ਰਿਸ਼ਨ ਪਰਮਹੰਸ ਦੀ ਇਸ ਕਿਤਾਬ ਦੀ ਕਾਪੀ ਪਾਰਥ ਨੂੰ ਸੌਂਪੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਹਾਸ਼ਵੇਤਾ ਦੇਵੀ ਦੀਆਂ ਕੁਝ ਕਿਤਾਬਾਂ ਦੀ ਵੀ ਮੰਗ ਕੀਤੀ ਸੀ ਜੋ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ- ਪਾਰਥ ਚੈਟਰਜੀ ’ਤੇ ਔਰਤ ਨੇ ਸੁੱਟੀ ਜੁੱਤੀ, ਬੋਲੀ- ਜਨਤਾ ਦਾ ਪੈਸਾ ਲੈ ਕੇ AC ਗੱਡੀ ’ਚ ਘੁੰਮਦਾ ਹੈ

ਪਾਰਥਾ ਚੈਟਰਜੀ ਜੇਲ੍ਹ ਵਿਚ ਆਪਣੇ ਰੋਜ਼ਾਨਾ ਅਨੁਭਵਾਂ ਬਾਰੇ ਵੀ ਲਿਖ ਰਹੇ ਹਨ। ਇਸ ਦੇ ਲਈ ਉਨ੍ਹਾਂ ਦੇ ਵਕੀਲ ਨੇ ਇਕ ਨੋਟ ਬੁੱਕ ਅਤੇ ਪੈੱਨ ਵੀ ਸੌਂਪਿਆ ਹੈ। ਜਿਸ ਦਿਨ ਤੋਂ ਜੇਲ੍ਹ ਦਾ ਸਮਾਂ ਸ਼ੁਰੂ ਹੋਇਆ, ਚੈਟਰਜੀ ਨੇ ਆਪਣੀ ਗੱਲਬਾਤ ਨੂੰ ਘੱਟ ਤੋਂ ਘੱਟ ਤੱਕ ਸੀਮਤ ਕਰ ਦਿੱਤਾ ਹੈ। ਇਕ ਵਾਰ ਜੇਲ੍ਹ ਅਧਿਕਾਰੀਆਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਜੇਕਰ ਆਪਣੀ ਹਾਈ-ਪ੍ਰੋਫਾਈਲ ਕਾਰਪੋਰੇਟ ਨੌਕਰੀ ਛੱਡ ਕੇ ਰਾਜਨੀਤੀ ਵਿਚ ਨਾ ਆਇਆ ਹੁੰਦਾ ਤਾਂ ਉਸ ਨੂੰ ਇਹ ਦਿਨ ਨਹੀਂ ਵੇਖਣਾ ਸੀ। ਚੈਟਰਜੀ ਨੇ 2001 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਂਡਰਿਊ ਯੂਲ ਗਰੁੱਪ ’ਚ ਜਨਰਲ ਮੈਨੇਜਰ ਵਜੋਂ ਆਪਣੀ ਨੌਕਰੀ ਛੱਡ ਕੇ ਤ੍ਰਿਣਮੂਲ ਕਾਂਗਰਸ ਨਾਲ ਰਾਜਨੀਤੀ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੀ ਵਿਸ਼ੇਸ਼ਤਾ ਮਨੁੱਖੀ ਸਰੋਤ ਵਿਕਾਸ ਸੀ।

ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ

ਦੱਸ ਦੇਈਏ ਕਿ ਈ.ਡੀ ਨੇ ਕਰੋੜਾਂ ਰੁਪਏ ਦੇ ਅਧਿਆਪਕ ਭਰਤੀ ਘਪਲੇ ਦੇ ਸਬੰਧ ਵਿਚ 23 ਜੁਲਾਈ ਨੂੰ ਚੈਟਰਜੀ ਅਤੇ ਉਸ ਦੀ ਸਹਿਯੋਗ ਅਰਪਿਤਾ ਮੁਖਰਜੀ ਨੂੰ ਗ੍ਰਿਫ਼ਤਾਰ ਕੀਤਾ ਸੀ। ਚੈਟਰਜੀ ਗ੍ਰਿਫਤਾਰੀ ਦੇ ਸਮੇਂ ਪੱਛਮੀ ਬੰਗਾਲ ਦੇ ਉਦਯੋਗ ਮੰਤਰੀ ਸਨ, ਜਦਕਿ ਕਥਿਤ ਘਪਲੇ ਦੇ ਸਮੇਂ ਰਾਜ ਦੇ ਸਿੱਖਿਆ ਮੰਤਰੀ ਸਨ। ਚੈਟਰਜੀ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਸੀ।
 


author

Tanu

Content Editor

Related News