ਪੱਛਮੀ ਬੰਗਾਲ 'ਚ ਪੁਲਸ ਨੇ ਬਰਾਮਦ ਕੀਤੇ 50 ਬੰਬ

Monday, Jun 24, 2019 - 02:04 PM (IST)

ਪੱਛਮੀ ਬੰਗਾਲ 'ਚ ਪੁਲਸ ਨੇ ਬਰਾਮਦ ਕੀਤੇ 50 ਬੰਬ

ਕੋਲਕਾਤਾ—ਪੱਛਮੀ ਬੰਗਾਲ 'ਚ ਹਿੰਸਾ ਦਾ ਦੌਰ ਜਾਰੀ ਹੈ। ਇਸ ਦੌਰਾਨ ਉੱਤਰ 24 ਪਰਗਨਾ 'ਚ ਭਾਟਪਾਰਾ ਪੁਲਸ ਸਟੇਸ਼ਨ ਨੇ ਵੱਖ-ਵੱਖ ਥਾਵਾਂ ਤੋਂ ਬੰਬ ਬਰਾਮਦ ਕੀਤੇ। ਇਸ ਸੰਬੰਧੀ ਬੈਰਕਪੁਰ ਦੇ ਡੀ. ਸੀ. ਜ਼ੋਨ ਵਨ ਅਜੈ ਠਾਕੁਰ ਨੇ ਦੱਸਿਆ ਹੈ ਕਿ ਇਲਾਕੇ 'ਚ ਸਥਿਤੀ ਹੁਣ ਸਾਧਾਰਨ ਹੈ। 

PunjabKesari

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਭਾਜਪਾ ਵਰਕਰਾਂ ਦੀ ਹੱਤਿਆ ਤੋਂ ਬਾਅਦ ਭਾਟਪਾਰਾ 'ਚ ਹਿੰਸਾ ਭੜਕ ਉੱਠੀ ਸੀ। ਵੀਰਵਾਰ ਨੂੰ ਹੋਈ ਹਿੰਸਾ ਦੌਰਾਨ ਪੁਲਸ ਨੇ ਗੋਲੀਬਾਰੀ ਕੀਤੀ, ਇਸ ਦੌਰਾਨ ਭਾਟਪਾਰਾ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 4 ਹੋਰ ਜ਼ਖਮੀ ਹੋ ਗਏ ਸੀ। ਪ੍ਰਸ਼ਾਸਨ ਨੂੰ ਪ੍ਰਭਾਵਿਤ ਇਲਾਕੇ 'ਚ ਕਰਫਿਊ ਲਾਗੂ ਕਰਨਾ ਪਿਆ ਸੀ। ਇਸ ਦੌਰਾਨ ਸੂਬਾ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਭਾਟਪਾਰਾ 'ਚ ਸ਼ਾਂਤੀ ਬਹਾਲੀ 'ਚ ਨਾਕਾਮ ਰਹਿਣ ਨੂੰ ਲੈ ਕੇ ਪ੍ਰਸ਼ਾਸਨ 'ਤੇ ਸਵਾਲ ਚੁੱਕਿਆ।


author

Iqbalkaur

Content Editor

Related News