3 ਲੱਖ ਤੋਂ ਵੱਧ ਮਾਚਿਸ ਦੀਆਂ ਤੀਲੀਆਂ ਨਾਲ ਬਣਾ ਦਿੱਤਾ ਤਾਜ ਮਹਿਲ, ਵਿਸ਼ਵ ਰਿਕਾਰਡ ਬਣਾਉਣ ਦਾ ਇਰਾਦਾ

10/03/2020 3:48:55 PM

ਕ੍ਰਿਸ਼ਨਾਨਗਰ- ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੀ ਰਹਿਣ ਵਾਲੀ 22 ਸਾਲਾ ਸਹੇਲੀ ਪਾਲ ਨੇ 3 ਲੱਖ ਤੋਂ ਵੱਧ ਮਾਚਿਸ ਦੀਆਂ ਤੀਲੀਆਂ ਨਾਲ ਤਾਜ ਮਹਿਲ ਦਾ ਮਾਡਲ ਬਣਾਇਆ ਹੈ। ਕ੍ਰਿਸ਼ਨਾਨਗਰ ਦੇ ਘੁਰਨੀ ਇਲਾਕੇ ਦੀ ਰਹਿਣ ਵਾਲੀ ਸਹੇਲੀ ਪਾਲ ਇਸ ਮਾਮਲੇ 'ਚ ਇਰਾਨ ਦੀ ਮੇਸਮ ਰਹਿਮਾਨੀ ਦਾ ਗਿਨੀਜ਼ ਵਰਲਡ ਰਿਕਾਰਡ ਤੋੜਨਾ ਚਾਹੁੰਦੀ ਹੈ, ਜਿਨ੍ਹਾਂ ਨੇ 2013 'ਚ 1,36,951 ਮਾਚਿਸ ਦੀਆਂ ਤੀਲੀਆਂ ਨਾਲ ਯੂਨੇਸਕੋ ਦਾ ਲੋਗੋ (ਪ੍ਰਤੀਕ ਚਿੰਨ੍ਹ) ਬਣਾਇਆ ਸੀ। ਕਲਕੱਤਾ ਯੂਨੀਵਰਸਿਟੀ 'ਚ ਐੱਮ.ਏ. (ਅੰਗਰੇਜ਼ੀ) ਦੀ ਵਿਦਿਆਰਥਣ ਪਾਲ ਨੇ 6 ਫੁੱਟ ਲੰਬੇ, ਚਾਰ ਫੁੱਟ ਚੌੜੇ ਬੋਰਡ 'ਤੇ ਇਸ ਮਾਡਲ ਨੂੰ ਬਣਾਇਆ ਹੈ।

2 ਰੰਗਾਂ ਦੀ ਮਾਚਿਸ ਦੀਆਂ ਤੀਲੀਆਂ ਦੀ ਵਰਤੋਂ
ਸਹੇਲੀ ਪਾਲ ਨੇ ਗਿਨੀਜ਼ ਵਰਲਡ ਰਿਕਾਰਡ ਦੇ ਦਿਸ਼ਾ-ਨਿਰਦੇਸ਼ ਮਿਲਣ ਤੋਂ ਬਾਅਦ ਅਗਸਤ ਦੇ ਮੱਧ 'ਚ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ 30 ਸਤੰਬਰ ਨੂੰ ਇਸ ਨੂੰ ਪੂਰਾ ਕੀਤਾ। ਇਸ ਕਲਾਕ੍ਰਿਤੀ ਦਾ ਇਕ ਵੀਡੀਓ ਬਣਾਇਆ ਗਿਆ ਹੈ, ਜਿਸ ਨੂੰ ਜਲਦ ਗਿਨੀਜ਼ ਵਰਲਡ ਰਿਕਾਰਡਜ਼ ਨੂੰ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ,''ਮੈਂ 2 ਰੰਗਾਂ ਦੀ ਮਾਚਿਸ ਦੀਆਂ ਤੀਲੀਆਂ ਦੀਆਂ ਵਰਤੋਂ ਕੀਤੀ ਹੈ ਤਾਂ ਕਿ ਰਾਤ ਨੂੰ ਤਾਜ ਮਹਿਲ ਦਾ ਸਵਰੂਪ ਪ੍ਰਦਰਸ਼ਿਤ ਹੋਵੇ।''

2018 'ਚ ਬਣਾਇਆ ਸੀ ਵਿਸ਼ਵ ਰਿਕਾਰਡ
ਪਾਲ ਨੇ 2018 'ਚ ਦੇਵੀ ਦੁਰਗਾ ਦੇ ਚਿਹਰੇ ਦੀ ਸਭ ਤੋਂ ਛੋਟੀ ਮੂਰਤੀ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਸਹੇਲੀ ਪਾਲ ਦੇ ਪਿਤਾ ਸੁਬੀਰ ਪਾਲ ਅਤੇ ਦਾਦਾ ਬੀਰੇਨ ਪਾਲ ਨੂੰ 1991 ਅਤੇ 1982 'ਚ ਉਨ੍ਹਾਂ ਦੀਆਂ ਮੂਰਤੀਆਂ ਲਈ ਰਾਸ਼ਟਰਪਤੀ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ। ਪਾਲ ਨੇ ਕਿਹਾ,''ਮੈਂ ਆਪਣਾ ਦਾਦਾ ਅਤੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ।''


DIsha

Content Editor

Related News