ਪੱਛਮੀ ਬੰਗਾਲ ''ਚ 7ਵੇਂ ਗੇੜ ਦੀਆਂ ਚੋਣਾਂ ''ਚ 278 ਉਮੀਦਵਾਰ ਕਰੋੜਪਤੀ

05/14/2019 12:08:21 PM

ਕੋਲਕਾਤਾ— ਪੱਛਮੀ ਬੰਗਾਲ 'ਚ 7ਵੇਂ ਅਤੇ ਆਖਰੀ ਗੇੜ 'ਚ 9 ਲੋਕ ਸਭਾ ਸੀਟਾਂ ਲਈ 19 ਮਈ ਨੂੰ ਹੋਣ ਜਾ ਰਹੀ ਵੋਟਿੰਗ 'ਚ 278 ਉਮੀਦਵਾਰ ਅਜਿਹੇ ਹਨ, ਜੋ ਇਕ ਕਰੋੜ ਅਤੇ ਇਸ ਤੋਂ ਵਧ ਦੇ ਅਸਾਮੀ ਹਨ। ਦਿ ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ.ਡੀ.ਆਰ.) ਦੇ ਆਕਲਨ 'ਚ ਇਹ ਤੱਤ ਸਾਹਮਣੇ ਆਇਆ ਹੈ। ਆਕਲਨ ਅਨੁਸਾਰ 7ਵੇਂ ਗੇੜ 'ਚ 918 ਉਮੀਦਵਾਰਾਂ 'ਚੋਂ 909 ਨੇ ਨਾਮਜ਼ਦਗੀ ਦਾਖਲੇ ਨਾਲ ਆਪਣਾ ਹਲਫਨਾਮਾ ਪੇਸ਼ ਕੀਤਾ ਹੈ। ਇਨ੍ਹਾਂ 'ਚੋਂ 278 ਉਮੀਦਵਾਰ ਕਰੋੜਪਤੀ ਹਨ। ਪ੍ਰਮੁੱਖ ਸਿਆਸੀ ਦਲਾਂ 'ਚ ਕਾਂਗਰਸ ਦੇ 45 'ਚੋਂ 40, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 43 'ਚੋਂ 36, ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਦੇ 39 'ਚੋਂ 11, ਆਮ ਆਦਮੀ ਪਾਰਟੀ (ਆਪ) ਦੇ 14 'ਚੋਂ 9 ਅਤੇ 313 ਆਜ਼ਾਦ 'ਚੋਂ 59 ਉਮੀਦਵਾਰਾਂ ਨੇ ਇਕ ਕਰੋੜ ਅਤੇ ਇਸ ਤੋਂ ਵਧ ਦੀ ਜਾਇਦਾਦ ਹਲਫਨਾਮੇ 'ਚ ਐਲਾਨ ਕੀਤਾ ਹੈ।

ਪ੍ਰਮੁੱਖ ਦਲਾਂ ਦੇ ਪ੍ਰਤੀ ਉਮੀਦਵਾਰ ਔਸਤ ਜਾਇਦਾਦ ਕਾਂਗਰਸ ਦੇ 45 ਉਮੀਦਵਾਰਾਂ ਦੀ 17.15 ਕਰੋੜ, ਭਾਜਪਾ ਦੇ 43 ਉਮੀਦਵਾਰਾਂ ਦੀ 9.82 ਕਰੋੜ, ਬਸਪਾ ਦੇ 29 ਉਮੀਦਵਾਰਾਂ ਦੀ 5.24 ਕਰੋੜ ਅਤੇ 'ਆਪ' ਦੇ 14 ਉਮੀਦਵਾਰਾਂ ਦੀ 5.20 ਕਰੋੜ ਰੁਪਿਆਂ ਦੀ ਹੈ। ਇਸ ਤੋਂ ਇਲਾਵਾ 81 ਉਮੀਦਵਾਰਾਂ ਨੇ ਆਪਣੇ ਪੈਨ ਦਾ ਪੂਰਾ ਵੇਰਵਾ ਉਪਲੱਬਧ ਨਹੀਂ ਕਰਵਾਇਆ ਹੈ।


DIsha

Content Editor

Related News