ਗੁਜਰਾਤ ’ਚ ਵਿਆਹ ਅਤੇ ਚੋਣਾਂ ਇਕੱਠੇ: ਲੋਕਾਂ ਨੂੰ ਵੋਟ ਪਾਉਣ ਲਈ ਮਨਾਉਣਗੇ ਨੇਤਾ

Tuesday, Nov 08, 2022 - 03:38 PM (IST)

ਅਹਿਮਦਾਬਾਦ- ਅਗਲੇ ਮਹੀਨੇ ਗੁਜਰਾਤ ਵਿਧਾਨ ਸਭਾ ਚੋਣਾਂ, ਵਿਆਹਾਂ ਦੇ ਮੌਸਮ ’ਚ ਆ ਰਹੀਆਂ ਹਨ। ਅਜਿਹੇ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਵਿਆਹ ਆਯੋਜਨਾਂ ਅਤੇ ਉਨ੍ਹਾਂ ਦੀਆਂ ਤਿਆਰੀਆਂ ’ਚ ਰੁੱਝੇ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਕੁਝ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ ਕਿ ਸਮਾਜਿਕ ਰੁਝੇਂਵਿਆਂ ਦੇ ਬਾਵਜੂਦ ਉਹ ਵੋਟ ਪਾਉਣ ਲਈ ਕੁਝ ਸਮਾਂ ਜ਼ਰੂਰ ਕੱਢਣ। 

ਇਹ ਵੀ ਪੜ੍ਹੋ-  ਵੋਟ ਜਾਂ ਵਿਆਹ? ਗੁਜਰਾਤ 'ਚ ਦਸੰਬਰ ਦੇ ਪਹਿਲੇ ਹਫ਼ਤੇ ਵੱਜਣਗੀਆਂ 35 ਹਜ਼ਾਰ ਸ਼ਹਿਨਾਈਆਂ

2, 4 ਅਤੇ 8 ਦਸੰਬਰ ਨੂੰ ਵਿਆਹਾਂ ਲਈ ਸ਼ੁੱਭ ਮਹੂਰਤ-

ਵਿਆਹ ਆਯੋਜਨ ਨਾਲ ਜੁੜੇ ਲੋਕਾਂ ਮੁਤਾਬਕ 2, 4 ਅਤੇ 8 ਦਸੰਬਰ ਨੂੰ ਵਿਆਹਾਂ ਲਈ ਸ਼ੁੱਭ ਮਹੂਰਤ ਹੈ ਅਤੇ ਇਨ੍ਹਾਂ ਤਾਰੀਖ਼ਾਂ ’ਤੇ ਸੈਂਕੜੇ ਵਿਆਹ ਪ੍ਰੋਗਰਾਮ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਿੰਗ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ’ਚ ਹੋਣੀਆਂ ਹਨ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। 

22 ਨਵੰਬਰ ਤੋਂ 16 ਦਸੰਬਰ ਦਰਮਿਆਨ ਸੈਂਕੜੇ ਵਿਆਹ

ਕੁਝ ਵਿਆਹ ਦੇ ਯੋਜਨਾਕਾਰ ਮੁਤਾਬਕ 22 ਨਵੰਬਰ ਤੋਂ ਵਿਆਹ ਦਾ ਮੌਸਮ ਕਾਫੀ ਰੁਝੇਂਵਿਆ ਭਰਿਆ ਰਹੇਗਾ ਅਤੇ ਇਹ 16 ਦਸੰਬਰ ਨੂੰ ‘ਕਾਮੁਰਤਾ’ ਸਮੇਂ ਦੀ ਸ਼ੁਰੂਆਤ ਹੋਣ ਤੱਕ ਚਲੇਗਾ। ਜ਼ਿਕਰਯੋਗ ਹੈ ਕਿ 16 ਦਸੰਬਰ ਤੋਂ ਜਨਵਰੀ ’ਚ ਮਕਰ ਸੰਕ੍ਰਾਤੀ ਤੱਕ ਵਿਆਹ ਵਰਗੇ ਸ਼ੁੱਭ ਕਾਰਜ ਨਹੀਂ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ 22 ਨਵੰਬਰ ਤੋਂ 16 ਦਸੰਬਰ ਦਰਮਿਆਨ ਸੈਂਕੜੇ ਵਿਆਹਾਂ ਦੀ ਯੋਜਨਾ ਹੈ, ਜਿਸ ’ਚ 2, 4 ਅਤੇ 8 ਦਸੰਬਰ ਨੂੰ ਚੰਗਾ ਮਹੂਰਤ ਹੈ। 

ਇਹ ਵੀ ਪੜ੍ਹੋ-  ਰਾਜਸਥਾਨ ’ਚ ਗੂੰਜਣਗੀਆਂ ਸ਼ਹਿਨਾਈਆਂ, 10 ਸ਼੍ਰੇਸ਼ਠ ਮਹੂਰਤ ਦੌਰਾਨ ਡੇਢ ਲੱਖ ਵਿਆਹ ਹੋਣ ਦਾ ਅਨੁਮਾਨ

ਵਿਆਹ ਪ੍ਰੋਗਰਾਮਾਂ ਵਿਚ ਲੋਕਾਂ ਦੀ ਗਿਣਤੀ ਹੋਵੇਗੀ ਵਧੇਰੇ

ਵਿਆਹ ਦੇ ਯੋਜਨਾਕਾਰ ਨੇ ਅੱਗੇ ਕਿਹਾ ਕਿ ਰਾਤ ਦਾ ਕਰਫਿਊ ਅਤੇ ਮਹਿਮਾਨਾਂ ਦੀ ਸੀਮਤ ਗਿਣਤੀ ਵਰਗੀ ਕੋਵਿਡ-19 ਪਾਬੰਦੀਆਂ ਹਟਣ ਨਾਲ ਇਸ ਸਾਲ ਸਰਦੀ ਦੇ ਮੌਸਮ ਵਿਚ ਵਿਆਹ ਪ੍ਰੋਗਰਾਮਾਂ ਵਿਚ ਲੋਕਾਂ ਦੀ ਗਿਣਤੀ ਵਧੇਰੇ ਹੋਣ ਵਾਲੀ ਹੈ।

ਲੋਕ ਵੋਟ ਪਾਉਣ ਲਈ ਕੁਝ ਸਮਾਂ ਜ਼ਰੂਰ ਕੱਢਣ: ਮਨੀਸ਼

ਕਾਂਗਰਸ ਦੀ ਗੁਜਰਾਤ ਇਕਾਈ ਦੇ ਬੁਲਾਰੇ ਮਨੀਸ਼ ਨੇ ਕਿਹਾ ਕਿ ਲੋਕਾਂ ਨੇ ਵਿਆਹ ਤੈਅ ਕਰ ਲਏ ਹਨ ਅਤੇ ਉਨ੍ਹਾਂ ਨੂੰ ਚੋਣਾਂ ਕਰ ਕੇ ਟਾਲਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪਰ ਅਸੀਂ ਉਨ੍ਹਾਂ ਨੂੰ ਵੋਟ ਪਾਉਣ ਦੀ ਖ਼ਾਤਰ ਕੁਝ ਸਮਾਂ ਕੱਢਣ ਲਈ ਮਨਾਉਣ ਦੀ ਕੋਸ਼ਿਸ਼ ਕਰਾਂਗੇ। ਵਿਆਹ ਵੀ ਮਹੱਤਵਪੂਰਨ ਹੈ ਪਰ ਉਹ ਲੋਕਤੰਤਰ ਦੇ ਇਸ ਉਤਸਵ ’ਚ ਹਿੱਸਾ ਲੈਣ ਲਈ ਕੁਝ ਸਮਾਂ ਕੱਢ ਸਕਦੇ ਹਨ। 

ਇਹ ਵੀ ਪੜ੍ਹੋ- ਧੀਆਂ ਦੇ ਹਿੱਤ ’ਚ ਪ੍ਰੇਰਨਾਦਾਇਕ ਫ਼ੈਸਲਾ; ਜਿਸ ਘਰ ਧੀ ਦਾ ਜਨਮ, ਉਸ ਨੂੰ ਦਿੱਤੇ ਜਾਣਗੇ 10 ਹਜ਼ਾਰ ਰੁਪਏ


Tanu

Content Editor

Related News