ਜਜ਼ਬਾ: ਵਿਆਹ 'ਚ ਲਹਿਰਾਏ ਤਿਰੰਗੇ, ਫੇਰਿਆਂ ਤੋਂ ਪਹਿਲਾਂ ਕੀਤਾ ਸ਼ਹੀਦਾਂ ਨੂੰ ਯਾਦ

02/18/2019 4:51:41 PM

ਅਹਿਮਦਾਬਾਦ— ਪੁਲਵਾਮਾ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਪਰਿਵਾਰ ਨੇ ਅਨੋਖਾ ਤਰੀਕਾ ਕੱਢਿਆ। ਪਰਿਵਾਰ ਨੇ ਵਿਆਹ ਲਈ ਜਾ ਰਹੀ ਪੂਰੀ ਬਾਰਾਤ ਨੂੰ ਹੀ ਸ਼ਰਧਾਂਜਲੀ ਸਭਾ 'ਚ ਬਦਲ ਦਿੱਤਾ। ਬਾਰਾਤ 'ਚ ਡੀ.ਜੇ. ਦੀ ਆਵਾਜ਼ 'ਤੇ ਬਾਲੀਵੁੱਡ ਗੀਤ ਨਹੀਂ ਸਗੋਂ ਦੇਸ਼ ਭਗਤੀ ਦੇ ਗੀਤ ਵੱਜ ਰਹੇ ਸਨ। ਇਹ ਅਨੋਖਾ ਵਿਆਹ ਗੁਜਰਾਤ ਦੇ ਵਡੋਦਰਾ 'ਚ ਐਤਵਾਰ ਨੂੰ ਹੋਇਆ। ਵਡੋਦਰਾ ਦੇ ਕਾਰੇਲਿਬਾਗ ਇਲਾਕੇ 'ਚ ਰਹਿਣ ਵਾਲੇ ਮਨੀਸ਼ ਦਾ ਵਿਆਹ ਦੀਪਿਕਾ ਨਾਲ ਤੈਅ ਹੋਇਆ ਸੀ। ਕਈ ਮਹੀਨਿਆਂ ਤੋਂ ਵਿਆਹ ਦੇ ਸੁਪਨੇ ਸਜਾਏ ਦੋਹਾਂ ਪਰਿਵਾਰਾਂ ਨੇ ਬਹੁਤ ਧੂਮਧਾਮ ਨਾਲ ਇਸ ਵਿਆਹ ਨੂੰ ਕਰਨ ਦਾ ਫੈਸਲਾ ਕੀਤਾ ਸੀ। ਜਿਵੇਂ-ਜਿਵੇਂ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ, ਦੋਹਾਂ ਪਰਿਵਾਰਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਸੀ ਪਰ ਜਿਵੇਂ ਹੀ ਪੁਲਵਾਮਾ 'ਚ ਬਹਾਦਰ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਆਈ ਤਾਂ ਤੁਰੰਤ ਦੋਵੇਂ ਪਰਿਵਾਰ ਮਿਲੇ ਅਤੇ ਫੈਸਲਾ ਲਿਆ ਕਿ ਬਾਰਾਤ 'ਚ ਕੋਈ ਡਾਂਸ ਨਹੀਂ ਹੋਵੇਗਾ। ਦੋਹਾਂ ਪਰਿਵਾਰਾਂ ਨੇ ਤੈਅ ਕੀਤਾ ਕਿ ਬਾਰਾਤ ਦੀ ਸ਼ਾਨ 'ਚ ਤਿਰੰਗੇ ਝੰਡੇ ਲਹਿਰਾਏ ਜਾਣਗੇ।PunjabKesariਜਦੋਂ ਇਹ ਬਾਰਾਤ ਵਡੋਦਰਾ ਦੀਆਂ ਸੜਕਾਂ ਤੋਂ ਲੰਘੀ ਤਾਂ ਰਸਤੇ 'ਚ ਜਾ ਰਹੇ ਲੋਕ ਵੀ ਰੁਕ ਗਏ। ਇਸ ਬਾਰਾਤ ਨੇ ਕਈ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਾਰੇ ਭਾਰਤੀ ਇਕਜੁਟ ਹੋ ਕੇ ਫੌਜ ਅਤੇ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਨ। ਇਸ ਤਰ੍ਹਾਂ ਬਾਰਾਤ ਕੱਢਣ 'ਤੇ ਲਾੜੇ ਤੇ ਲਾੜੀ ਦਾ ਕਹਿਣਾ ਸੀ ਕਿ ਸਾਡੇ ਪਰਿਵਾਰ ਨੇ ਜੋ ਫੈਸਲਾ ਲਿਆ, ਇਸ ਤੋਂ ਅਸੀਂ ਖੁਸ਼ ਹਾਂ। ਬਾਰਾਤ 'ਚ ਜੋ ਬਾਰਾਤੀ ਜੁੜੇ ਹਨ, ਸਾਰੇ ਤਿਰੰਗੇ ਅਤੇ ਪਲੇਅਕਾਰਡ ਨਾਲ ਸਜੇ ਹੋਏ ਹਨ। ਗੀਤ ਵੀ ਦੇਸ਼ਭਗਤੀ ਦੇ ਹੀ ਬਜਾਏ ਜਾ ਰਹੇ ਹਨ। ਅਸੀਂ ਸਰਕਾਰ ਅਤੇ ਫੌਜ ਤੋਂ ਅਪੀਲ ਕਰਦੇ ਹਾਂ ਕਿ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਜ਼ਰੂਰ ਲੈਣ।

ਜ਼ਿਕਰਯੋਗ ਹੈ ਕਿ ਜਦੋਂ ਸਾਰੀਆਂ ਦੁਨੀਆ 14 ਫਰਵਰੀ ਨੂੰ ਵੈਲਨਟਾਈਨ ਡੇਅ ਮਨਾ ਰਹੀ ਸੀ, ਉਦੋਂ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲਾ ਹੋਇਆ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਨਾਲ ਦੇਸ਼ 'ਚ ਗੁੱਸੇ ਦਾ ਮਾਹੌਲ ਹੈ।


DIsha

Content Editor

Related News