ਹਰਿਆਣਾ ''ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, IMD ਨੇ ਜਾਰੀ ਕੀਤਾ ਯੈਲੋ ਅਲਰਟ

09/21/2023 1:57:52 PM

ਹਿਸਾਰ- ਹਰਿਆਣਾ ਵਿਚ ਇਕ ਵਾਰ ਫਿਰ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ 22 ਸਤੰਬਰ ਨੂੰ ਪ੍ਰਦੇਸ਼ ਦੇ ਕਈ ਖੇਤਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ 'ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। 

ਇਹ ਵੀ ਪੜ੍ਹੋ-  ਫਲਾਈਟ 'ਚ ਬੈਠੇ ਨਜ਼ਰ ਆਏ ਗਣਪਤੀ ਬੱਪਾ, ਹੱਥ 'ਚ ਫੜਿਆ ਹੈ ਮੋਦਕ, ਇੰਡੀਗੋ ਨੇ ਸ਼ੇਅਰ ਕੀਤੀ ਤਸਵੀਰ

ਹਰਿਆਣਾ 'ਚ ਮੌਸਮ ਵਿਭਾਗ ਨੇ 22 ਸਤੰਬਰ ਤੋਂ ਅਲਰਟ ਜਾਰੀ ਕੀਤਾ ਹੈ, ਇਹ 23 ਸਤੰਬਰ ਨੂੰ ਵੀ ਜਾਰੀ ਰਹੇਗਾ। 22 ਸਤੰਬਰ ਨੂੰ ਉੱਤਰੀ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਅਤੇ ਕਰਨਾਲ 'ਚ ਯੈਲੋ ਅਲਰਟ ਹੈ। ਉੱਥੇ ਹੀ 23 ਸਤੰਬਰ ਨੂੰ 17 ਜ਼ਿਲ੍ਹਿਆਂ ਵਿਚ ਮੌਸਮ ਵਿਭਾਗ ਨੇ ਮੀਂਹ ਦਾ ਆਸਾਰ ਜਤਾਇਆ ਹੈ। ਉਨ੍ਹਾਂ ਵਿਚ ਗੁਰੂਗ੍ਰਾਮ, ਨੂਹ, ਫਰੀਦਾਬਾਦ, ਰੇਵਾੜੀ, ਫਰੀਦਾਬਾਦ, ਪਾਨੀਪਤ, ਰੋਹਤਕ, ਸਿਰਸਾ, ਹਿਸਾਰ, ਜੀਂਦ, ਚਰਖੀ ਦਾਦਰੀ ਅਤੇ ਭਿਵਾਨੀ ਜ਼ਿਲ੍ਹੇ ਸ਼ਾਮਲ ਹਨ।


 


Tanu

Content Editor

Related News