ਇਨ੍ਹਾਂ ਇਲਾਕਿਆਂ 'ਚ ਅਗਲੇ ਕੁਝ ਘੰਟਿਆਂ 'ਚ ਤੇਜ਼ ਹਨ੍ਹੇਰੀ-ਤੂਫਾਨ ਦੇ ਨਾਲ ਮੀਂਹ ਦਾ ਅਲਰਟ ਜਾਰੀ
Friday, Apr 11, 2025 - 07:48 PM (IST)

ਨੈਸ਼ਨਲ ਡੈਸਕ- ਕੜਾਕੇ ਦੀ ਗਰਮੀ ਦਰਮਿਆਨ ਪੰਜਾਬ ਦੇ ਲੋਕਾਂ ਨੂੰ ਅੱਜ ਥੋੜ੍ਹੀ ਰਾਹਤ ਮਿਲੀ ਹੈ। ਪੰਜਾਬ ਦੇ ਕਈ ਇਲਾਕਿਆਂ 'ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਦੱਸ ਦੇਈਏ ਕਿ ਪੰਜਾਬ 'ਚ ਸ਼ੁੱਕਰਵਾਰ ਸਵੇਰੇ ਕਈ ਜ਼ਿਲ੍ਹਿਆਂ 'ਚ ਠੰਡੀਆਂ ਹਵਾਵਾਂ ਚੱਲਣ ਦੇ ਨਾਲ ਹੀ ਮੀਂਹ ਵੀ ਪਿਆ।
ਇਸੇ ਦਰਮਿਆਨ ਦਿੱਲੀ-ਐੱਨਸੀਆਰ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਅਗਲੇ 3 ਘੰਟਿਆਂ ਦੌਰਾਨ ਮਧਮ ਤੋਂ ਲੈ ਕੇ ਗੰਭੀਰ ਤੂਫਾਨ, ਬਿਜਲੀ ਗਰਜਨ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਅਗਲੇ 2 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ 3 ਘੰਟਿਆਂ ਦੌਰਾਨ ਦਿੱਲੀ-ਐੱਨਸੀਆਰ 'ਚ ਧੂੜ ਭਰੀ ਹਨ੍ਹੇਰੀ ਚੱਲਣ ਦਾ ਅਨੁਮਾਨ ਹੈ। ਨਾਲ ਹੀ ਗਰਜ ਦੇ ਨਾਲ ਹਲਕੀ ਤੋਂ ਮਧਮ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਹਾਲਾਂਕਿ, ਕੁਝ ਥਾਵਾਂ 'ਤੇ ਇਹ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਵੀ ਪਹੁੰਚ ਸਕਦੀ ਹੈ।