ਮੌਸਮ ਵਿਭਾਗ ਦੀ ਚੇਤਾਵਨੀ : ਇਸ ਇਲਾਕੇ ''ਚ 3 ਮਾਰਚ ਤਕ ਹੋ ਸਕਦੈ ਮੌਸਮ ਖਰਾਬ
Thursday, Mar 01, 2018 - 12:48 AM (IST)

ਜੰਮੂ—ਜੰਮੂ-ਕਸ਼ਮੀਰ ਸਰਕਾਰ ਨੇ ਅਗਲੇ ਤਿੰਨ ਦਿਨਾਂ ਲਈ ਮੌਸਮ ਵਿਭਾਗ ਵਲੋਂ ਦਿੱਤੀ ਗਈ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਸਾਵਧਾਨ ਰਹਿਣ ਦੇ ਹੁਕਮ ਦਿੱਤੇ ਹਨ। ਮੌਸਮ ਵਿਭਾਗ ਨੇ ਇਕ ਤੋਂ 3 ਮਾਰਚ ਤਕ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ ਅਤੇ ਉਚੇ ਇਲਾਕਿਆਂ 'ਚ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ। ਦੱਖਣੀ ਕਸ਼ਮੀਰ 'ਚ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਗਈ ਹੈ।
ਆਫਤ ਪ੍ਰਬੰਧਨ, ਰਾਹਤ, ਮੁੜ ਵਸੇਬੇ ਅਤੇ ਮੁੜ ਵਸੇਬੇ ਮੰਤਰੀ, ਜਾਵੇਦ ਮੁਸਤਫਾ ਮੀਰ ਨੇ ਮੌਸਮ ਵਿਭਾਗ ਦੀ ਭਵਿੱਖ ਬਾਣੀ ਦੇ ਮੱਦੇਨਜ਼ਰ ਮੰਡਲੀ ਅਤੇ ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀਆਂ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ।
ਮੀਰ ਨੇ ਟਰੈਫਿਕ ਦੇ ਇੰਸਪੈਕਟਰ ਜਨਰਲ ਨੂੰ ਵੀ ਹਦਾਇਤ ਕੀਤੀ ਕਿ ਸਾਰੇ ਸਾਵਧਾਨੀ ਉਪਾਅ ਵਾਹਨਾਂ ਦੀ ਸੁਚੱਜੀ ਆਵਾਜਾਈ ਲਈ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਜੰਮੂ-ਸ਼੍ਰੀਨਗਰ ਕੌਮੀ ਰਾਜ ਮਾਰਗ ਨੂੰ ਬੁਰੇ ਮੌਸਮ ਕਾਰਨ ਅਸਥਾਈ ਤੌਰ 'ਤੇ ਬੰਦ ਕੀਤਾ ਜਾ ਸਕਦਾ ਹੈ। ਇਹ ਇਕੋ ਇਕ ਸੜਕ ਹੈ ਜੋ ਪੂਰੇ ਦੇਸ਼ ਨਾਲ ਕਸ਼ਮੀਰ ਨੂੰ ਜੋੜ ਰਹੀ ਹੈ।