ਜਾਰੀ ਹੋ ਗਿਆ ਭਾਰੀ ਮੀਂਹ ਦਾ ''ਰੈੱਡ ਅਲਰਟ'', ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

Saturday, Aug 03, 2024 - 09:08 PM (IST)

ਜਾਰੀ ਹੋ ਗਿਆ ਭਾਰੀ ਮੀਂਹ ਦਾ ''ਰੈੱਡ ਅਲਰਟ'', ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

ਨੈਸ਼ਨਲ ਡੈਸਕ- ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਪਾਲਘਰ, ਪੁਣੇ ਅਤੇ ਸਤਾਰਾ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਮੁੰਬਈ ਵਿੱਚ ਭਾਰੀ ਮੀਂਹ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਉਥੇ ਹੀ ਪਾਲਘਰ 'ਚ ਭਲਕੇ (ਐਤਵਾਰ) ਨੂੰ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਏਗੜ੍ਹ ਅਤੇ ਠਾਣੇ 'ਚ ਵੀ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਮੁੰਬਈ 'ਚ ਸ਼ਨੀਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋ ਰਹੀ ਹੈ। ਮੁੰਬਈ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਅੱਜ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ ਦੋ ਦਿਨਾਂ ਵਿੱਚ ਮਾਨਸੂਨ ਦੀ ਬਾਰਸ਼ ਆਮ ਤੌਰ 'ਤੇ ਹਲਕੀ ਤੋਂ ਦਰਮਿਆਨੀ ਹੋਵੇਗੀ ਪਰ 4 ਅਗਸਤ ਨੂੰ ਬਾਰਿਸ਼ ਹੋਰ ਤੇਜ਼ ਹੋ ਸਕਦੀ ਹੈ। ਬਾਰਿਸ਼ ਦੇ ਮੱਦੇਨਜ਼ਰ, ਬ੍ਰਿਹਨਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਨੇ ਹਾਈ ਟਾਈਡ ਅਲਰਟ ਜਾਰੀ ਕੀਤਾ ਹੈ।

ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਵੀ ਪਾਲਘਰ, ਠਾਣੇ ਅਤੇ ਰਾਏਗੜ੍ਹ ਜ਼ਿਲ੍ਹਿਆਂ ਵਿੱਚ 6 ਅਗਸਤ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ ਤਿੰਨ ਤੋਂ ਚਾਰ ਘੰਟਿਆਂ ਦੌਰਾਨ ਪਾਲਘਰ, ਨਾਸਿਕ, ਧੂਲੇ, ਨੰਦੂਰਬਾਰ, ਕੋਲਹਾਪੁਰ ਅਤੇ ਸਿੰਧੂਦੁਰਗ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਪੁਣੇ ਅਤੇ ਸਤਾਰਾ 'ਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਆਈ.ਐੱਮ.ਡੀ. ਮੁਤਾਬਕ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ ਰਤਲਾਮ, ਮੰਦਸੌਰ, ਨੀਮਚ, ਗੁਨਾ ਵਿੱਚ 4 ਅਗਸਤ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਬਰਵਾਨੀ, ਖਰਗੋਨ, ਦੇਵਾਸ, ਸਿਹੋਰ, ਰਾਏਸੇਨ, ਸਾਗਰ, ਛਤਰਪੁਰ, ਅਸ਼ੋਕਨਗਰ, ਸ਼ਿਵਪੁਰੀ, ਸ਼ਿਓਪੁਰ ਕਲਾਂ, ਉਜੈਨ, ਅਗਰ ਮਾਲਵਾ, ਰਾਜਗੜ੍ਹ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ਦੇ ਬਾਂਸਵਾੜਾ, ਬਾਰਾਨ, ਪ੍ਰਤਾਪਗੜ੍ਹ, ਚਿਤੌੜਗੜ੍ਹ, ਭੀਲਵਾੜਾ, ਰਾਜਸਮੰਦ, ਡੂੰਗਰਪੁਰ, ਉਦੈਪੁਰ, ਸਿਰੋਹੀ, ਪਾਲੀ ਅਤੇ ਜੋਧਪੁਰ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬਾੜਮੇਰ, ਜਲੌਰ, ਬੀਕਾਨੇਰ, ਨਾਗੌਰ, ਅਜਮੇਰ, ਜੈਪੁਰ, ਟੋਂਕ, ਸਵਾਈ ਮਾਧੋਪੁਰ, ਬੂੰਦੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਗੁਜਰਾਤ, ਉੱਤਰਾਖੰਡ, ਜੰਮੂ ਕਸ਼ਮੀਰ ਅਤੇ ਉੱਤਰ ਪੂਰਬ ਦੇ ਰਾਜਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


author

Rakesh

Content Editor

Related News