ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਕੋਲੋਂ ਹਥਿਆਰਾਂ, ਨਸ਼ੀਲੇ ਪਦਾਰਥ ਦੀ ਖੇਪ ਜ਼ਬਤ

Monday, Jan 03, 2022 - 03:12 PM (IST)

ਜੰਮੂ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਕੋਲੋਂ ਸੋਮਵਾਰ ਨੂੰ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਹੈਰੋਇਨ ਦੀ ਖੇਪ ਜ਼ਬਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਪ ਚਮਲਿਆਲ ਸਰਹੱਦ ਚੌਕੀ ਕੋਲ ਸਰਕੰਡਾ (ਜੰਗਲੀ ਘਾਹ) ’ਚ ਲੁਕੇ ਇਕ ਸਫੇਦ ਰੰਗ ਦੇ ਬੋਰੇ ’ਚ ਮਿਲੀ। 

ਇਹ ਵੀ ਪੜ੍ਹੋ : ਕਿਸਾਨਾਂ ਦਾ ਅੰਦੋਲਨ ਹਾਲੇ ਖ਼ਤਮ ਨਹੀਂ ਹੋਇਆ ਹੈ, 26 ਜਨਵਰੀ ਦਿੱਲੀ ’ਚ ਹੋਵੇਗਾ ਟਰੈਕਟਰ ਮਾਰਚ : ਟਿਕੈਤ

ਅਧਿਕਾਰੀਆਂ ਨੇ ਦੱਸਿਆ ਕਿ ਬੋਰੇ ਤੋਂ 5 ਮੈਗਜ਼ੀਨ, ਤਿੰਨ ਏ.ਕੇ.-47, 7 ਗੋਲੀਆਂ ਨਾਲ ਚਾਰ ਪਿਸਤੌਲਾਂ, ਪੰਜ ਪੈਕੇਟ ਹੈਰੋਇਨ ਅਤੇ ਕੁਝ ਗੋਲਾ ਬਾਰੂਦ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਗਸ਼ਤ ਦੌਰਾਨ ਫ਼ੋਰਸ ਨੇ ਬੋਰੇ ਨੂੰ ਦੇਖਿਆ, ਜਿਸ ’ਤੇ ‘ਕਰਾਚੀ ਫਰਟੀਲਾਈਜ਼ਰ ਕੰਪਨੀ ਲਿਮਟਿਡ’ ਲਿਖਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੁਰੰਤ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਖੇਪ ਨੂੰ ਡਰੋਨ ਵਲੋਂ ਸੁੱਟਿਆ ਗਿਆ ਸੀ। ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਲੋਂ ਇਸ ਨੂੰ ਇੱਥੇ ਲਿਆਂਦਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News