ਚੋਣਾਂ ''ਚ ਕਿਸੇ ਵੀ ਦਲ ਦਾ ਸਮਰਥਨ ਨਹੀਂ ਕਰਾਂਗੇ: ਸੰਯੁਕਤ ਕਿਸਾਨ ਮੋਰਚਾ
Tuesday, Mar 02, 2021 - 08:09 PM (IST)

ਨਵੀਂ ਦਿੱਲੀ : ਪੰਜ ਸੂਬਿਆਂ ਵਿੱਚ ਵਿਧਾਨਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੀਟ ਜਿੱਤ ਕੇ ਸੂਬੇ ਵਿੱਚ ਬਹੁਮਤ ਦੀ ਸਰਕਾਰ ਬਣਾਈ ਜਾਵੇ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਸਾਡੇ ਮੋਰਚੇ ਵਲੋਂ ਚੋਣ ਸੂਬਿਆਂ ਵਿੱਚ ਟੀਮ ਭੇਜੀ ਜਾਵੇਗੀ। ਕਿਸਾਨ ਮੋਰਚੇ ਦੇ ਨੇਤਾ ਬਲਬੀਰ ਰਾਜੇਵਾਲ ਨੇ ਕਿਹਾ ਕਿ ਟੀਮ ਦੇ ਮੈਂਬਰ ਕਿਸੇ ਪਾਰਟੀ ਨੂੰ ਆਪਣਾ ਸਮਰਥਨ ਨਹੀਂ ਦੇਣਗੇ ਪਰ ਲੋਕਾਂ ਦੇ ਵਿੱਚ ਜਾ ਕੇ ਇਹ ਸਮਝਾਉਣਗੇ ਕਿ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਓ ਜੋ ਬੀਜੇਪੀ ਨੂੰ ਹਰਾ ਸਕਦਾ ਹੈ।
ਬਲਬੀਰ ਰਾਜੇਵਾਲ ਨੇ ਕਿਹਾ, ਕਿਸਾਨ ਮੋਰਚਾ ਵਲੋਂ ਚੋਣ ਸੂਬਿਆਂ ਵਿੱਚ ਟੀਮ ਭੇਜੀ ਜਾਵੇਗੀ। ਟੀਮ ਦੇ ਮੈਂਬਰ ਉੱਥੇ ਪਹੁੰਚ ਕੇ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਣਗੇ ਪਰ ਲੋਕਾਂ ਨੂੰ ਇਹ ਸਮਝਾਉਣਗੇ ਕਿ ਤੁਸੀਂ ਉਸੇ ਉਮੀਦਵਾਰ ਨੂੰ ਵੋਟ ਦਿਓ ਜੋ ਬੀਜੇਪੀ ਨੂੰ ਹਰਾ ਸਕੇ। ਟੀਮ ਦੇ ਮੈਂਬਰ ਲੋਕਾਂ ਨੂੰ ਇਹ ਸਮਝਾਉਣਗੇ ਕਿ ਕਿਸਾਨਾਂ ਪ੍ਰਤੀ ਮੋਦੀ ਸਰਕਾਰ ਦਾ ਕੀ ਰਵੱਈਆ ਹੈ।
ਇਹ ਵੀ ਪੜ੍ਹੋ- ਬੰਗਾਲ 'ਚ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ 12 ਮਾਰਚ ਨੂੰ ਰੈਲੀ
ਉਨ੍ਹਾਂ ਕਿਹਾ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੇ.ਐੱਮ.ਪੀ. ਐਕਸਪ੍ਰੈਸ ਵੇਅ 'ਤੇ ਵੱਖ-ਵੱਖ ਥਾਵਾਂ 'ਤੇ ਸੜਕ ਬੰਦ ਕਰਣਗੇ।
ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ 10 ਟ੍ਰੇਡ ਸੰਗਠਨਾਂ ਨਾਲ ਸਾਡੀ ਬੈਠਕ ਹੋਈ ਹੈ। ਸਰਕਾਰ ਜਨਤਕ ਖੇਤਰਾਂ ਦਾ ਜੋ ਨਿੱਜੀਕਰਣ ਕਰ ਰਹੀ ਹੈ ਉਸਦੇ ਵਿਰੋਧ ਵਿੱਚ 15 ਮਾਰਚ ਨੂੰ ਪੂਰੇ ਦੇਸ਼ ਦੇ ਮਜ਼ਦੂਰ ਅਤੇ ਕਰਮਚਾਰੀ ਸੜਕ 'ਤੇ ਉਤਰਣਗੇ ਅਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਜਾ ਕੇ ਧਰਨਾ ਪ੍ਰਦਰਸ਼ਨ ਕਰਣਗੇ।
ਦੱਸ ਦੇਈਏ ਕਿ ਕਿਸਾਨ ਮੋਰਚਾ ਵਲੋਂ 12 ਮਾਰਚ ਨੂੰ ਕੋਲਕਾਤਾ ਵਿੱਚ ਕਿਸਾਨਾਂ ਵਲੋਂ ਇੱਕ ਰੈਲੀ ਨੂੰ ਸੰਬੋਧਿਤ ਕੀਤਾ ਜਾਵੇਗਾ ਅਤੇ ਇਸਦੇ ਬਾਅਦ ਕਿਸਾਨ ਆਗੂ ਸਾਰੇ ਵਿਧਾਨਸਭਾ ਖੇਤਰ ਵਿੱਚ ਬੀਜੇਪੀ ਖ਼ਿਲਾਫ਼ ਕਿਸਾਨਾਂ ਦੀ ਚਿੱਠੀ ਲੈ ਕੇ ਜਾਣਗੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।