ਸੰਸਦ ਭਵਨ ''ਤੇ ਹਮਲੇ ਦੀ ਬਰਸੀ ''ਤੇ ਬੋਲੇ PM ਮੋਦੀ- ''ਅਸੀਂ ਕਾਇਰਾਨਾ ਹਮਲੇ ਨੂੰ ਕਦੇ ਨਹੀਂ ਭੁੱਲਾਂਗੇ''
Sunday, Dec 13, 2020 - 10:46 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਕਿਹਾ ਕਿ ਭਾਰਤ ਆਪਣੀ ਸੰਸਦ 'ਤੇ ਹੋਏੇ ਕਾਇਰਾਨਾ ਹਮਲੇ ਨੂੰ ਕਦੇ ਨਹੀਂ ਭੁੱਲੇਗਾ। ਪ੍ਰਧਾਨ ਮੰਤਰੀ ਨੇ 13 ਦਸੰਬਰ 2001 ਨੂੰ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੁਰੱਖਿਆ ਕਾਮਿਆਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਅਸੀਂ ਸਾਡੀ ਸੰਸਦ 'ਤੇ ਅੱਜ ਦੀ ਹੀ ਤਾਰੀਖ਼ 'ਚ 2001 'ਚ ਹੋਏ ਕਾਇਰਾਨਾ ਹਮਲੇ ਨੂੰ ਕਦੇ ਨਹੀਂ ਭੁੱਲਾਂਗੇ। ਅਸੀਂ ਸਾਡੀ ਸੰਸਦ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲਿਆਂ ਦੀ ਕੁਰਬਾਨੀ ਅਤੇ ਬਹਾਦਰੀ ਨੂੰ ਯਾਦ ਕਰਦੇ ਹਾਂ। ਅਸੀਂ ਹਮੇਸ਼ਾ ਉਨ੍ਹਾਂ ਦੇ ਸ਼ੁੱਕਰਗੁਜਾਰ ਰਹਾਂਗੇ।
ਦੱਸਣਯੋਗ ਹੈ ਕਿ ਸਾਲ 2001 ਵਿਚ ਅੱਜ ਦੇ ਹੀ ਦਿਨ ਪਾਕਿਸਤਾਨ ਵਿਚ ਸਰਗਰਮ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਸੰਸਦ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਦਿੱਲੀ ਪੁਲਸ ਅਤੇ ਸੰਸਦ ਦੇ ਸੁਰੱਖਿਆ ਕਾਮਿਆਂ ਤੇ ਇਕ ਮਾਲੀ ਸਮੇਤ 9 ਲੋਕ ਸ਼ਹੀਦ ਹੋਏ ਸਨ। ਸੁਰੱਖਿਆ ਕਾਮਿਆਂ ਨੇ ਬਹਾਦਰੀ ਅਤੇ ਚੰਗੀ ਸਮਝ ਦਾ ਪਰਿਚੈ ਦਿੰਦੇ ਹੋਏ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।