ਅਸੀਂ 5 ਸਾਲਾਂ ’ਚ ਹਿਮਾਚਲ ਦੀ ਤਸਵੀਰ ਬਦਲ ਦੇਵਾਂਗੇ : ਡਿਪਟੀ CM ਅਗਨੀਹੋਤਰੀ

03/21/2023 10:31:04 AM

ਜਲੰਧਰ/ਸ਼ਿਮਲਾ- ਸੁੱਖੂ ਸਰਕਾਰ 100 ਦਿਨ ਦੀ ਹੋ ਗਈ ਹੈ। 11 ਦਸੰਬਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਉਪ-ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸਹੁੰ ਚੁੱਕੀ ਸੀ। ਸਰਕਾਰ ਦਾ 100 ਦਿਨ ਦਾ ਸਫਰ ਕਿਹੋ ਜਿਹਾ ਰਿਹਾ, ਸਰਕਾਰ ਨੇ ਕੀ ਕੁਝ ਨਵਾਂ ਕੀਤਾ ਅਤੇ ਕਿੰਨੇ ਚੋਣ ਵਾਅਦੇ ਨਿਭਾਏ, ਇਨ੍ਹਾਂ ਸਾਰੇ ਸਵਾਲਾਂ ਸਬੰਧੀ 'ਜਗ ਬਾਣੀ' ਦੇ ਪੱਤਰਕਾਰ ਸੰਜੀਵ ਸ਼ਰਮਾ ਨੇ ਮੁਕੇਸ਼ ਅਗਨੀਹੋਤਰੀ ਨਾਲ ਗੱਲਬਾਤ ਕੀਤੀ। ਉਨ੍ਹਾਂ ਸਾਰੇ ਸਵਾਲਾਂ ਦਾ ਵਿਸਥਾਰ ਨਾਲ ਜਵਾਬ ਦਿੱਤਾ ਅਤੇ ਆਉਣ ਵਾਲੇ ਸਮੇਂ ’ਚ ਸਰਕਾਰ ਦੀਆਂ ਕੀ ਤਰਜੀਹਾਂ ਹਨ, ਉਨ੍ਹਾਂ ਦਾ ਵੀ ਵਰਣਨ ਕੀਤਾ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਇਹ ਵੀ ਪੜ੍ਹੋ-  1 ਅਪ੍ਰੈਲ ਤੋਂ ਪਹਿਲਾਂ ਨਾ ਸ਼ੁਰੂ ਕੀਤਾ ਜਾਵੇ ਨਵਾਂ ਵਿੱਦਿਅਕ ਸੈਸ਼ਨ, CBSE ਨੇ ਸਕੂਲਾਂ ਨੂੰ ਦਿੱਤੀ ਚਿਤਾਵਨੀ

100 ਦਿਨ ਦੀ ਸਭ ਤੋਂ ਵੱਡੀ ਪ੍ਰਾਪਤੀ ਕੀ ਹੈ?

ਅਸੀਂ 100 ਦਿਨਾਂ ’ਚ ਸਾਰੇ ਵਰਗਾਂ ਨੂੰ ਛੂਹਣ ਦਾ ਯਤਨ ਕੀਤਾ ਹੈ। ਸਾਡਾ ਮੁੱਖ ਵਾਅਦਾ ਕਾਮਿਆਂ ਨੂੰ ਪੁਰਾਣੀ ਪੈਨਸ਼ਨ ਦੇਣ ਦਾ ਸੀ, ਜੋ ਦਿੱਤੀ ਜਾ ਚੁੱਕੀ ਹੈ। ਬਜਟ ’ਚ ਅਸੀਂ ਔਰਤਾਂ ਨੂੰ 1500 ਰੁਪਏ ਮਹੀਨਾ ਦੀ ਦੂਜੀ ਗਾਰੰਟੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪਹਿਲੇ ਪੜਾਅ ’ਚ 2 ਲੱਖ ਔਰਤਾਂ ਨੂੰ ਪੈਨਸ਼ਨ ਜਾਰੀ ਕੀਤੀ ਗਈ ਹੈ ਅਤੇ ਬਾਕੀ ਪੜਾਅਬੱਧ ਢੰਗ ਨਾਲ ਜਾਰੀ ਹੋ ਜਾਵੇਗੀ। ਅਸੀਂ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਰੀਆਂ ਔਰਤਾਂ ਨੂੰ ਇਹ ਪੈਨਸ਼ਨ ਮਿਲੇਗੀ, ਇਸ ਦੇ ਲਈ ਅਸੀਂ ਵਚਨਬੱਧ ਹਾਂ। ਭਾਜਪਾ ਦੇ ਝੂਠੇ ਪ੍ਰਚਾਰ ਵੱਲ ਧਿਆਨ ਨਾ ਦਿਓ, ਉਨ੍ਹਾਂ ਦੀ ਸਥਿਤੀ ‘ਖਿਸਿਆਨੀ ਬਿੱਲੀ ਖੰਭਾ ਨੋਚੇ’ ਵਾਲੀ ਹੈ।

ਭਾਜਪਾ ਇਹ ਵੀ ਕਹਿ ਰਹੀ ਹੈ ਕਿ ਸਰਕਾਰ 5 ਲੱਖ ਨੌਕਰੀਆਂ ਕਦੋਂ ਦੇਵੇਗੀ?

ਬਜਟ ’ਚ ਅਸੀਂ ਇਸ ਦਾ ਵੀ ਐਲਾਨ ਕਰ ਦਿੱਤਾ ਹੈ। 5 ਸਾਲ ’ਚ 5 ਲੱਖ ਦੇ ਹਿਸਾਬ ਨਾਲ ਹਰ ਸਾਲ ਔਸਤ ਇਕ ਲੱਖ ਨੌਕਰੀਆਂ ਬਣਦੀਆਂ ਹਨ। ਬਜਟ ’ਚ ਅਸੀਂ 30 ਹਜ਼ਾਰ ਨੌਕਰੀਆਂ ਸਰਕਾਰੀ ਖੇਤਰ ’ਚ ਅਤੇ 90 ਹਜ਼ਾਰ ਨਿੱਜੀ ਖੇਤਰ ’ਚ ਦੇਣ ਦੀ ਗੱਲ ਸਾਫ-ਸਾਫ ਕਹੀ ਹੈ। ਇਹ ਅੰਕੜਾ ਕੁਲ ਮਿਲਾ ਕੇ ਇਕ ਲੱਖ ਵੀਹ ਹਜ਼ਾਰ ਬਣਦਾ ਹੈ। ਭਾਜਪਾ ਨੂੰ ਨਜ਼ਰ ਨਹੀਂ ਆਉਂਦਾ ਤਾਂ ਇਹ ਉਨ੍ਹਾਂ ਦੀ ਨਜ਼ਰ ਦਾ ਕਸੂਰ ਹੈ। ਭਾਜਪਾ ਉਂਝ ਵੀ ਹੁਣ ਬੇਰੋਜ਼ਗਾਰ ਹੀ ਰਹੇਗੀ।

ਇਹ ਵੀ ਪੜ੍ਹੋ-  ਸ਼੍ਰੀਨਗਰ ਦਾ 'ਬਦਾਮ ਵਾਰੀ' ਗਾਰਡਨ ਸੈਲਾਨੀਆਂ ਨਾਲ ਗੁਲਜ਼ਾਰ, ਲੋਕ ਆਖਦੇ ਨੇ ਇਹ ਹੈ 'ਜੰਨਤ'

ਪਰ ਸਰਕਾਰੀ ਨੌਕਰੀਆਂ ਮਿਲਣਗੀਆਂ ਕਦੋਂ ਤੇ ਕਿਵੇਂ, ਕਰਮਚਾਰੀ ਚੋਣ ਕਮਿਸ਼ਨ ਤਾਂ ਭੰਗ ਹੈ?

ਇਹ ਸਹੀ ਹੈ ਕਿ ਕਰਮਚਾਰੀ ਚੋਣ ਕਮਿਸ਼ਨ ਭੰਗ ਹੈ ਕਿਉਂਕਿ ਭਾਜਪਾ ਨੇ ਉਸ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾ ਦਿੱਤਾ ਸੀ ਪਰ ਅਸੀਂ ਜਲਦ ਹੀ ਬਦਲਵੀਂ ਵਿਵਸਥਾ ਕਰਾਂਗੇ। ਬਜਟ ਸੈਸ਼ਨ ਖਤਮ ਹੁੰਦਿਆਂ ਹੀ ਅਸੀਂ ਨਵੀਆਂ ਭਰਤੀਆਂ ਕਰਾਂਗੇ।

ਤੁਸੀਂ ਪਾਣੀ ’ਤੇ ਸੈੱਸ ਲਾਇਆ, ਭਾਜਪਾ ਕਹਿ ਰਹੀ ਹੈ ਕਿ ਇਸ ਨਾਲ ਬਿਜਲੀ ਮਹਿੰਗੀ ਹੋਵੇਗੀ?

ਭਾਜਪਾ ਕਦੇ ਖੁਦ ਵਾਟਰ ਸੈੱਸ ਲਾਉਣ ਦੇ ਗੀਤ ਗਾਉਂਦੀ ਸੀ ਪਰ ਕਰ ਨਹੀਂ ਸਕੀ। ਅਸੀਂ ਇੱਛਾ ਸ਼ਕਤੀ ਵਿਖਾਈ ਅਤੇ ਕਰ ਕੇ ਵਿਖਾ ਦਿੱਤਾ। ਹੁਣ ਭਾਜਪਾ ਪ੍ਰੇਸ਼ਾਨ ਹੈ ਕਿ ਜੋ ਉਸ ਕੋਲੋਂ ਨਹੀਂ ਹੋਇਆ, ਅਸੀਂ ਰਾਤੋਂ-ਰਾਤ ਕਿਵੇਂ ਕਰ ਦਿੱਤਾ। ਰਹੀ ਗੱਲ ਬਿਜਲੀ ਮਹਿੰਗੀ ਹੋਣ ਦੀ ਤਾਂ ਅਜਿਹਾ ਕੁਝ ਨਹੀਂ ਹੋਵੇਗਾ। ਸੂਬੇ ਵਿਚ ਜੋ ਬਿਜਲੀ ਮਿਲਦੀ ਹੈ, ਉਹ ਵੱਖਰੇ ਸਮਝੌਤੇ ਤਹਿਤ ਹਿੱਸਾ ਮਿਲਦਾ ਹੈ। ਖਪਤਕਾਰ ’ਤੇ ਵਾਟਰ ਸੈੱਸ ਦਾ ਕੋਈ ਅਸਰ ਨਹੀਂ ਪਵੇਗਾ। ਅਸੀਂ ਤਾਂ ਉਨ੍ਹਾਂ ਹਿਮਾਚਲੀਆਂ ਦੇ ਹਿੱਤ ਵੀ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ ਜਿਨ੍ਹਾਂ ਨੇ ਸੂਬੇ ਵਿਚ ਪ੍ਰਾਜੈਕਟ ਲਗਾਏ ਹਨ।

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸੌਗਾਤ, ਉਪ ਰਾਜਪਾਲ ਵਲੋਂ 'ਦੁਰਗਾ ਭਵਨ' ਦਾ ਉਦਘਾਟਨ

ਤੁਹਾਡੇ ਗ੍ਰੀਨ ਹਿਮਾਚਲ ਦੇ ਪ੍ਰਾਜੈਕਟ ’ਤੇ ਵੀ ਸਵਾਲ ਉੱਠ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਕਹਿ ਰਹੇ ਹਨ ਕਿ ਪੈਸਾ ਕਿੱਥੋਂ ਆਏਗਾ?

ਜੈਰਾਮ ਜੀ ਦੀ ਇਹੀ ਸਮੱਸਿਆ ਹੈ, ਉਹ ਤਾਂ ਅਜੇ ਵੀ ਇਹ ਨਹੀਂ ਮੰਨ ਰਹੇ ਕਿ ਉਹ ਵਿਰੋਧੀ ਧਿਰ ਵਿਚ ਹਨ। ਉਨ੍ਹਾਂ ਨੂੰ ਸੱਚ ਸਵੀਕਾਰ ਕਰ ਲੈਣਾ ਚਾਹੀਦਾ ਹੈ। ਅਸੀਂ ਟਰਾਂਸਪੋਰਟ ਵਿਭਾਗ ਦੀਆਂ ਗੱਡੀਆਂ ਇਲੈਕਟ੍ਰਿਕ ਵਾਹਨਾਂ ਨਾਲ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸੇ ਸਾਲ 1500 ਇਲੈਕਟ੍ਰਿਕ ਬੱਸਾਂ ਵੀ ਤੁਹਾਨੂੰ ਸੜਕਾਂ ’ਤੇ ਦੌੜਦੀਆਂ ਨਜ਼ਰ ਆਉਣਗੀਆਂ। ਉਨ੍ਹਾਂ ਵਿਚ ਜੈਰਾਮ ਜੀ ਨੂੰ ਵੀ ਸਫਰ ਕਰਾਵਾਂਗੇ ਤਾਂ ਜੋ ਉਹ ਵੇਖ ਸਕਣ ਕਿ ਇਹ ਸੱਚ ਹੋ ਗਿਆ।

ਪਰ ਇਸ ਸਭ ਦੇ ਲਈ ਕੀ ਸੱਚਮੁੱਚ ਸਰਕਾਰ ਕੋਲ ਪੈਸੇ ਹਨ? ਖਜ਼ਾਨਾ ਤਾਂ ਖਾਲੀ ਹੈ?

ਖਜ਼ਾਨਾ ਭਾਜਪਾ ਨੇ ਲੁੱਟ ਲਿਆ। 5 ਸਾਲ ਨਵਾਬਾਂ ਵਾਂਗ ਮਜ਼ੇ ਲਏ ਅਤੇ ਚੱਲਦੇ ਬਣੇ ਪਰ ਅਸੀਂ ਵਿਕਾਸ ਰੁਕਣ ਨਹੀਂ ਦੇਵਾਂਗੇ। ਵਾਟਰ ਸੈੱਸ ਤੋਂ ਹਰ ਸਾਲ 4 ਹਜ਼ਾਰ ਕਰੋੜ ਰੁਪਿਆ ਆਏਗਾ। ਅਸੀਂ ਠੇਕਿਆਂ ਦੀ ਨਿਲਾਮੀ ਤੋਂ ਹੀ 500 ਕਰੋੜ ਰੁਪਏ ਵਾਧੂ ਕਮਾਏ ਹਨ। ਭਾਜਪਾ ਇਨ੍ਹਾਂ ਨੂੰ ਨਿਲਾਮ ਨਾ ਕਰ ਕੇ ਸਿਰਫ 10 ਫੀਸਦੀ ’ਤੇ ਜਾਰੀ ਰੱਖਦੀ ਸੀ। ਅੱਜ ਵੇਖੋ 35 ਤੋਂ 60 ਫੀਸਦੀ ਵੱਧ ਮਾਲੀਏ ’ਤੇ ਠੇਕੇ ਨਿਲਾਮ ਹੋਏ ਹਨ। ਇਸੇ ਤਰ੍ਹਾਂ ਅਸੀਂ ਪ੍ਰਤੀ ਬੋਤਲ 10 ਰੁਪਏ ਦਾ ਕਾਓ ਸੈੱਸ ਲਾਇਆ ਹੈ। ਉਸ ਤੋਂ ਵੀ ਹਰ ਸਾਲ 200 ਕਰੋੜ ਰੁਪਿਆ ਆਏਗਾ। ਜੈਰਾਮ ਸਰਕਾਰ ਨੇ ਸਰੋਤ ਪੈਦਾ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ, ਉਲਟਾ ਜੋ ਸੀ ਉਸ ਨੂੰ ਆਪਣੇ ਐਸ਼ੋ-ਆਰਾਮ ’ਤੇ ਲੁਟਾ ਦਿੱਤਾ।

ਇਹ ਵੀ ਪੜ੍ਹੋ- ਮੰਗਾਂ ਨੂੰ ਲੈ ਕੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਜੁੱਟੇ ਕਿਸਾਨ, ਵੇਖੋ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ

ਓ. ਪੀ. ਐੱਸ. ਦੀ ਜਲੇਬੀ ਕਾਂਗਰਸ ਲਈ ਰਸੀਲੀ, ਭਾਜਪਾ ਲਈ ਚੱਕਰ ਵਾਲੀ

ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਕਾਂਗਰਸ ’ਤੇ ਓ. ਪੀ. ਐੱਸ. ਦੀ ਜਲੇਬੀ ਪਕਾਉਣ ਵਾਲੇ ਬਿਆਨ ’ਤੇ ਮੁਕੇਸ਼ ਨੇ ਦਿਲਚਸਪ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਲੇਬੀ ਕਾਂਗਰਸ ਨੂੰ ਰਾਸ ਆ ਗਈ ਹੈ। ਜਿੱਥੇ-ਜਿੱਥੇ ਕਾਂਗਰਸ ਸਰਕਾਰ ਬਣੇਗੀ, ਇਹ ਜਲੇਬੀ ਪੱਕੇਗੀ ਅਤੇ ਖੂਬ ਰਸ ਭਰੀ ਵੀ ਹੋਵੇਗੀ ਪਰ ਭਾਜਪਾ ਇਸ ਜਲੇਬੀ ਦੇ ਚੱਕਰ ਵਿਚ ਉਲਝ ਕੇ ਰਹਿ ਗਈ ਹੈ। ਕਰਮਚਾਰੀ ਜਾਣ ਗਏ ਹਨ ਕਿ ਭਾਜਪਾ ਉਨ੍ਹਾਂ ਦੀ ਹਿਤੈਸ਼ੀ ਨਹੀਂ। ਇਹ ਧੰਨਾ ਸੇਠਾਂ ਦੀ ਪਾਰਟੀ ਹੈ। ਇਸ ਲਈ ਹੁਣ ਹਰ ਸੂਬੇ ਵਿਚ ਓ. ਪੀ. ਐੱਸ. ਨੂੰ ਲੈ ਕੇ ਅੰਦੋਲਨ ਹੋ ਰਹੇ ਹਨ, ਜੋ ਭਾਜਪਾ ਨੂੰ ਮਹਿੰਗੇ ਪੈਣਗੇ।

ਜੈਰਾਮ ਦਾ ਵੱਸ ਚੱਲਦਾ ਤਾਂ 100 ਤਾਜਮਹੱਲ ਵੰਡ ਦਿੰਦੇ

ਮੁਕੇਸ਼ ਅਗਨੀਹੋਤਰੀ ਨੇ ਸੰਸਥਾਨ ਬੰਦ ਕਰਨ ਦੇ ਭਾਜਪਾ ਦੇ ਦੋਸ਼ਾਂ ’ਤੇ ਉਲਟਾ ਉਸ ਨੂੰ ਹੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜਾਂਦੇ-ਜਾਂਦੇ 6 ਮਹੀਨਿਆਂ ਵਿਚ ਬਜਟ ਦੇ ਸੈਂਕੜੇ ਸੰਸਥਾਨ ਖੋਲ੍ਹੇ ਗਏ। 4 ਸਾਲ ਕੁਝ ਨਹੀਂ ਕੀਤਾ ਅਤੇ ਸੱਤਾ ਜਾਂਦੀ ਨਜ਼ਰ ਆਈ ਤਾਂ ਦਾਨਵੀਰ ਬਣ ਗਏ। ਇਨ੍ਹਾਂ ਸੰਸਥਾਨਾਂ ਨੂੰ ਚਲਾਉਣ ਲਈ ਨਹੀਂ, ਸਗੋਂ ਸਰਕਾਰ ਬਣਾਉਣ ਲਈ ਖੋਲ੍ਹਿਆ। ਜੈਰਾਮ ਦਾ ਵੱਸ ਚੱਲਦਾ ਅਤੇ ਕੋਈ ਮੰਗ ਲੈਂਦਾ ਤਾਂ ਜੈਰਾਮ ਤਾਜਮਹੱਲ ਵੀ ਦੇ ਦਿੰਦੇ। 10 ਕਾਲਜਾਂ ਲਈ ਸਿਰਫ ਇਕ ਲੱਖ ਦਿੱਤਾ, ਜਦੋਂਕਿ 10 ਲੱਖ ’ਚ ਕਾਲਜ ਦਾ ਇਕ ਟਾਇਲਟ ਬਣਦਾ ਹੈ। ਹੁਣ ਪੁੱਛ ਰਹੇ ਹਨ ਕਿ ਗੋਬਰ ਕਦੋਂ ਖਰੀਦੋਗੇ, ਓ ਭਰਾ, ਹੁਣ ਤੂੰ ਇਹੀ ਮੰਗ ਕਰੇਂਗਾ ਕਿਉਂਕਿ ਭਾਜਪਾ ਦਾ ਸਾਰਾ ਗੁੜ ਜਨਤਾ ਨੇ ਚੋਣਾਂ ਵਿਚ ਗੋਬਰ ਜੋ ਕਰ ਦਿੱਤਾ।

ਇਹ ਵੀ ਪੜ੍ਹੋ-  ਅਚਾਨਕ ਸ਼ਤਾਬਦੀ ਐਕਸਪ੍ਰੈੱਸ 'ਚ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਯਾਤਰੀਆਂ ਤੋਂ ਮਿਲੇ ਵਧੀਆ 'ਫੀਡਬੈਕ'

ਸੁੱਖੂ ਮੇਰੇ ਮੈਂ ਸੁੱਖੂ ਦਾ, ਜੈਰਾਮ ਸੁਫ਼ਨੇ ਵੇਖਣੇ ਬੰਦ ਕਰਨ

ਉਪ-ਮੁੱਖ ਮੰਤਰੀ ਨੇ ਕਿਹਾ ਕਿ ਇਹ ਜੋ ਮੇਰੇ ਤੇ ਮੁੱਖ ਮੰਤਰੀ ਵਿਚਕਾਰ ਮਤਭੇਦਾਂ ਦੀਆਂ ਖਬਰਾਂ ਹਨ, ਇਹ ਭਾਜਪਾ ਦਾ ਗਲਤ ਪ੍ਰਚਾਰ ਹੈ। ਭਾਜਪਾ ਵਾਲੇ ਮੇਰੇ ਕੋਲ ਆ ਕੇ ਮੈਨੂੰ ਉਕਸਾਉਂਦੇ ਹਨ। ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਚੱਲਦੇ ਬਣੋ, ਇਹ ਦੁਕਾਨਦਾਰੀ ਇੱਥੇ ਨਹੀਂ ਚੱਲੇਗੀ। ਸੁੱਖੂ ਮੇਰੇ ਮੁੱਖ ਮੰਤਰੀ ਹਨ, ਕਾਂਗਰਸ ਦੇ ਨੇਤਾ ਹਨ, ਅਸੀਂ ਵਿਅਕਤੀਵਾਦ ’ਚ ਨਹੀਂ, ਪਾਰਟੀ ’ਚ ਵਿਸ਼ਵਾਸ ਰੱਖਣ ਵਾਲੇ ਹਾਂ। ਸਰਕਾਰ ਮਜ਼ਬੂਤ ਹੈ ਅਤੇ ਲਗਾਤਾਰ ਚੱਲੇਗੀ। ਜੈਰਾਮ ਸੁਫ਼ਨੇ ਵੇਖਣੇ ਬੰਦ ਕਰਨ। ਅਸੀਂ ਸਾਰੇ ਮਿਲ ਕੇ 5 ਸਾਲ ’ਚ ਸੂਬੇ ਦੀ ਤਸਵੀਰ ਬਦਲ ਦੇਵਾਂਗੇ।


Tanu

Content Editor

Related News