ਇਸੇ ਕਾਰਜਕਾਲ ’ਚ ਲਿਆਵਾਂਗੇ ‘ਇਕ ਰਾਸ਼ਟਰ-ਇਕ ਚੋਣ’ ਬਿੱਲ : ਰਾਜਨਾਥ

Tuesday, Oct 01, 2024 - 12:34 AM (IST)

ਇਸੇ ਕਾਰਜਕਾਲ ’ਚ ਲਿਆਵਾਂਗੇ ‘ਇਕ ਰਾਸ਼ਟਰ-ਇਕ ਚੋਣ’ ਬਿੱਲ : ਰਾਜਨਾਥ

ਭਿਵਾਨੀ, (ਸੁਖਬੀਰ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਨੂੰ ਭ੍ਰਿਸ਼ਟ ਲੋਕਾਂ ਦੀ ਪਾਰਟੀ ਦਸਦਿਆਂ ਰਾਹੁਲ ਗਾਂਧੀ ’ਤੇ ਦੇਸ਼ ਦੀ ਸਾਖ ਨੂੰ ਵਿਦੇਸ਼ਾਂ ’ਚ ਖਰਾਬ ਕਰਨ ਦਾ ਦੋਸ਼ ਲਾਇਆ ਹੈ।

ਸੋਮਵਾਰ ਜ਼ਿਲੇ ਦੇ ਬੌਂਦ ਕਲਾਂ ’ਚ ਉਨ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਇਸ ਸੰਸਦੀ ਕਾਰਜਕਾਲ ਦੌਰਾਨ ‘ਇਕ ਰਾਸ਼ਟਰ-ਇਕ ਚੋਣ’ ਬਿੱਲ ਲਿਆਵੇਗੀ। ਇਸ ਅਧੀਨ ਪੰਚਾਇਤਾਂ, ਨਿਗਮਾਂ ਸਮੇਤ ਸਥਾਨਕ ਅਦਾਰਿਆਂ ਦੀਆਂ ਸਾਰੀਆਂ ਚੋਣਾਂ ਨਾਲੋ-ਨਾਲ ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਹਰਿਆਣਾ ਸਮੇਤ ਦੇਸ਼ ਦੇ ਨੌਜਵਾਨਾਂ ਦੀ ਤਾਕਤ ਸਦਕਾ ਹੀ ਸਾਡੀ ਫੌਜ ਮਜ਼ਬੂਤ ​​ਹੈ। ਉਨ੍ਹਾਂ ਕਾਂਗਰਸ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇ ਭਾਜਪਾ ’ਚ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਅਸੀਂ ਸਖ਼ਤ ਕਾਰਵਾਈ ਕਰਦੇ ਹਾਂ ਪਰ ਕਾਂਗਰਸ ਭ੍ਰਿਸ਼ਟ ਪਾਰਟੀ ਹੈ। ਕਾਂਗਰਸ ਨੇ ਅੱਜ ਤੱਕ ਲੋਕਾਂ ਨੂੰ ਸਿਰਫ ਗੁੰਮਰਾਹ ਕੀਤਾ ਹੈ। ਇਸ ਦੇ ਵਾਅਦੇ ਖੋਖਲੇ ਹਨ।

ਉਨ੍ਹਾਂ ਕਿਹਾ ਕਿ ਹਰਿਆਣਾ ’ਚ ‘ਆਪ’ ਦਾ ਕੋਈ ਵਜੂਦ ਨਹੀਂ। ਰਾਹੁਲ ਗਾਂਧੀ ਵਿਦੇਸ਼ਾਂ ਵਿੱਚ ਆਪਣੇ ਦੇਸ਼ ਦੀ ਸਾਖ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਰਿਜ਼ਰਵੇਸ਼ਨ ਪ੍ਰਣਾਲੀ ਸੰਵਿਧਾਨਕ ਹੈ ਤੇ ਰਿਜ਼ਰਵੇਸ਼ਨ ਖਤਮ ਨਹੀਂ ਹੋਵੇਗੀ।


author

Rakesh

Content Editor

Related News