ਅਸੀਂ ਝਾਰਖੰਡ ''ਚ ਲੋਕਤੰਤਰ ਦੀ ਪ੍ਰੀਖਿਆ ''ਚ ਸਫ਼ਲ ਹੋਏ: ਹੇਮੰਤ ਸੋਰੇਨ
Saturday, Nov 23, 2024 - 07:18 PM (IST)

ਰਾਂਚੀ (ਏਜੰਸੀ)- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ 'ਇੰਡੀਆ' ਗਠਜੋੜ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਲੋਕਤੰਤਰ ਦੀ ਪ੍ਰੀਖਿਆ ਵਿਚ ਸਫਲ ਹੋਈ ਹੈ। ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.), ਕਾਂਗਰਸ, ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦਾ ਗਠਜੋੜ ਫੈਸਲਾਕੁੰਨ ਜਿੱਤ ਵੱਲ ਵਧ ਰਿਹਾ ਹੈ। ਉਸ ਨੇ 31 ਸੀਟਾਂ ਜਿੱਤ ਲਈਆਂ ਹਨ ਅਤੇ 24 ਹੋਰ 'ਤੇ ਅੱਗੇ ਹੈ।
ਇਹ ਵੀ ਪੜ੍ਹੋ: ਦੂਜੇ ਵਿਆਹ ਲਈ ਮਾਂ ਨੇ ਕੀਤੀ ਬੱਚੀ ਦੀ ਹੱਤਿਆ
ਸੋਰੇਨ ਨੇ ਬਰਹਾਟ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਗਮਲਿਯਲ ਹੇਮਬਰਮ ਨੂੰ 39,791 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਸੋਰੇਨ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਅਸੀਂ ਝਾਰਖੰਡ ਵਿੱਚ ਲੋਕਤੰਤਰ ਦੀ ਪ੍ਰੀਖਿਆ ਸਫ਼ਲ ਹੋਏ ਹਾਂ , ਅਸੀਂ ਚੋਣ ਨਤੀਜਿਆਂ ਤੋਂ ਬਾਅਦ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਵਾਂਗੇ। ਮੈਂ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।" ਸੋਰੇਨ ਨੇ ਇਹ ਵੀ ਕਿਹਾ ਕਿ ਝਾਰਖੰਡ 'ਅਬੂਆ ਰਾਜ, ਅਬੂਆ ਸਰਕਾਰ' (ਆਪਣਾ ਰਾਜ, ਆਪਣੀ ਸਰਕਾਰ) ਦੀ ਸਕ੍ਰਿਪਟ ਲਿਖਣ ਲਈ ਤਿਆਰ ਹੈ। ਇਸ ਦੌਰਾਨ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਨੇ ਕਿਹਾ, "ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਹਨ ਅਤੇ ਅੱਗੇ ਵੀ ਬਣੇ ਰਹਿਣਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8