ਬਜਟ 'ਚ ਖੇਤੀ ਨੂੰ ਆਧੁਨਿਕ ਅਤੇ ਉੱਨਤ ਬਣਾਉਣ ਦੇ ਰਸਤੇ : PM ਮੋਦੀ
Thursday, Feb 24, 2022 - 12:31 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਬੀਜ ਤੋਂ ਬਜ਼ਾਰ ਤੱਕ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਉਪਲੱਬਧ ਕਰਵਾਉਣਾ ਉਨ੍ਹਾਂ ਦੀ ਸਰਕਾਰ ਦੀ ਪਹਿਲ ਹੈ। ਪ੍ਰਧਾਨ ਮੰਤਰੀ ਨੇ ਇਕ ਵੈਬਿਨਾਰ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਪੀ.ਐੱਮ. ਕਿਸਾਨ ਸਨਮਾਨ ਫੰਡ ਯੋਜਨਾ ਅੱਜ ਦੇਸ਼ ਦੇ ਛੋਟੇ ਕਿਸਾਨਾਂ ਦਾ ਬਹੁਤ ਵੱਡਾ ਸਹਾਰਾ ਬਣੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਅਧੀਨ ਦੇਸ਼ ਦੇ 11 ਕਰੋੜ ਕਿਸਾਨਾਂ ਨੂੰ ਲਗਭਗ ਪੌਣੇ 2 ਲੱਖ ਕਰੋੜ ਰੁਪਏ ਦਿੱਤੇ ਜਾ ਚੁਕੇ ਹਨ। ਮੋਦੀ ਨੇ ਕਿਹਾ,''ਕਿਸਾਨਾਂ ਦੀ ਆਮਦਨ ਵਧਾਉਣਾ, ਖੇਤੀ ਦਾ ਖਰਚ ਘੱਟ ਕਰਨਾ ਅਤੇ ਬੀਜ ਤੋਂ ਬਜ਼ਾਰ ਤੱਕ ਖੇਤੀ ਦਾ ਆਧੁਨਿਕ ਸਹੂਲਤਾਂ ਦੇਣਾ ਸਾਡੀ ਸਰਕਾਰ ਦੀ ਪਹਿਲ ਹੈ।''
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਕਿਉਂ ਦਿੱਤੀ ਗਈ ਜ਼ੈੱਡ ਪਲੱਸ ਸੁਰੱਖਿਆ, CM ਖੱਟੜ ਨੇ ਦੱਸੀ ਵਜ੍ਹਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 7 ਸਾਲਾਂ 'ਚ ਸਰਕਾਰ ਨੇ ਬੀਜ ਤੋਂ ਬਜ਼ਾਰ ਤੱਕ ਕਈ ਨਵੇਂ ਪ੍ਰਬੰਧ ਤਿਆਰ ਕੀਤੇ ਹਨ ਅਤੇ ਪੁਰਾਣੇ ਪ੍ਰਬੰਧਾਂ 'ਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ 'ਚ ਖੇਤੀ ਬਜਟ ਕਈ ਗੁਣਾ ਵਧਿਆ ਹੈ ਅਤੇ ਕਿਸਾਨਾਂ ਲਈ ਖੇਤੀ ਕਰਜ਼ੇ 'ਚ ਵੀ 7 ਸਾਲਾਂ 'ਚ ਢਾਈ ਗੁਣਾ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਬਜਟ 'ਚ ਖੇਤੀ ਨੂੰ ਆਧੁਨਿਕ ਅਤੇ ਸਮਾਰਟ ਬਣਾਉਣ ਲਈ ਕਈ ਰਸਤੇ ਸੁਝਾਏ ਗਏ ਹਨ, ਜਿਨ੍ਹਾਂ 'ਚ ਗੰਗਾ ਦੇ ਦੋਵੇਂ ਕਿਨਾਰਿਆਂ 'ਤੇ 5 ਕਿਲੋਮੀਟਰ ਦਾਇਰੇ 'ਚ ਕੁਦਰਤੀ ਖੇਤੀ ਅਤੇ ਬਗੀਚੇ 'ਚ ਆਧੁਨਿਕ ਤਕਨਾਲੋਜੀ ਕਿਸਾਨਾਂ ਨੂੰ ਉਪਲੱਬਧ ਕਰਵਾਉਣ, ਤੇਲ ਦੇ ਆਯਾਤ ਨੂੰ ਘੱਟ ਕਰਨ ਲਈ ਮਿਸ਼ਨ ਆਇਲ ਪਾਮ ਨੂੰ ਮਜ਼ਬੂਤ ਕਰਨ, ਖੇਤੀ ਨਾਲ ਜੁੜੇ ਉਤਪਾਦਾਂ ਦੀ ਆਵਾਜਾਈ ਲਈ ਪੀ.ਐੱਮ. ਗਤੀ-ਸ਼ਕਤੀ ਪਲਾਨ ਵਲੋਂ ਨਵੀਆਂ ਵਿਵਸਥਾਵਾਂ ਬਣਾਈਆਂ ਜਾਣ, ਖੇਤੀ ਕੂੜਾ ਪ੍ਰਬੰਧਨ ਨੂੰ ਵਧ ਸੰਗਠਿਤ ਕਰਨ ਅਤੇ 'ਵੇਸਟ ਟੂ ਐਨਰਜੀ' ਦੇ ਉਪਾਵਾਂ ਤੋਂ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਪਾਵਾਂ 'ਤੇ ਜ਼ੋਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ