ਵਾਇਨਾਡ ਆਫ਼ਤ: ਮਰਨ ਵਾਲਿਆਂ ਦੀ ਗਿਣਤੀ 413 ਤੱਕ ਪਹੁੰਚੀ, ਲਾਪਤਾ 152 ਦੀ ਭਾਲ ਜਾਰੀ

Wednesday, Aug 07, 2024 - 12:22 PM (IST)

ਵਾਇਨਾਡ ਆਫ਼ਤ: ਮਰਨ ਵਾਲਿਆਂ ਦੀ ਗਿਣਤੀ 413 ਤੱਕ ਪਹੁੰਚੀ, ਲਾਪਤਾ 152 ਦੀ ਭਾਲ ਜਾਰੀ

ਵਾਇਨਾਡ- ਕੇਰਲ ਦੇ ਵਾਇਨਾਡ 'ਚ ਭਿਆਨਕ ਜ਼ਮੀਨ ਖਿਸਕਣ 'ਚ ਮਰਨ ਵਾਲਿਆਂ ਦੀ ਗਿਣਤੀ 413 ਤੱਕ ਪਹੁੰਚ ਗਈ ਹੈ। ਬਚਾਅ ਕਾਰਜ 9ਵੇਂ ਦਿਨ 'ਚ ਦਾਖਲ ਹੋਣ ਦੇ ਬਾਵਜੂਦ 152 ਲੋਕ ਅਜੇ ਵੀ ਲਾਪਤਾ ਹਨ। ਰੱਖਿਆ ਬਲਾਂ, NDRF, SDRF, ਪੁਲਸ, ਫਾਇਰ ਸਰਵਿਸਿਜ਼ ਅਤੇ ਵਲੰਟੀਅਰਾਂ ਦੇ 1,000 ਤੋਂ ਵੱਧ ​​ਬਚਾਅ ਟੀਮਾਂ ਨੇ ਬੁੱਧਵਾਰ ਸਵੇਰੇ 4 ਸਭ ਤੋਂ ਪ੍ਰਭਾਵਿਤ ਖੇਤਰਾਂ ਚੂਰਲਮਾਲਾ, ਵੇਲਾਰਿਮਾਲਾ, ਮੁੰਡਾਕਾਇਲ ਅਤੇ ਪੁੰਚੀਰੀਮਾਡੋਮ 'ਚ ਖੋਜ ਸ਼ੁਰੂ ਕੀਤੀ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਜਦੋਂ ਤੱਕ ਸੁਰੱਖਿਆ ਬਲ ਕੋਈ ਫੈਸਲਾ ਨਹੀਂ ਲੈਂਦੇ, ਤਲਾਸ਼ੀ ਮੁਹਿੰਮ ਜਾਰੀ ਰਹੇਗੀ।

ਮੌਜੂਦਾ ਖੋਜ ਮੁਹਿੰਮ ਹੁਣ ਉਨ੍ਹਾਂ ਖੇਤਰਾਂ ਵਿਚ ਹੋ ਰਿਹਾ ਹੈ, ਜਿੱਥੇ ਲੋਕ 30 ਜੁਲਾਈ ਨੂੰ ਕੇਰਲ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਤੋਂ ਤੁਰੰਤ ਬਾਅਦ ਰਹਿੰਦੇ ਸਨ ਅਤੇ ਫਸੇ ਹੋਏ ਸਨ। ਵਾਇਨਾਡ ਜ਼ਿਲ੍ਹੇ ਦੇ 4 ਪਿੰਡਾਂ 'ਚ ਆਈ ਤ੍ਰਾਸਦੀ ਮਗਰੋਂ ਸਭ ਤੋਂ ਮਾੜੀ ਗੱਲ ਇਹ ਹੈ ਕਿ ਮਲਪੁਰਮ ਜ਼ਿਲ੍ਹੇ 'ਚ ਸਥਿਤ ਨੀਲਾਂਬੁਰ 'ਚ ਅਤੇ ਆਲੇ-ਦੁਆਲੇ 76 ਲਾਸ਼ਾਂ ਅਤੇ ਸਰੀਰ ਦੇ ਕਈ ਅੰਗ ਬਰਾਮਦ ਕੀਤੇ ਗਏ ਹਨ। ਬੁੱਧਵਾਰ ਨੂੰ ਵੀ ਬਚਾਅ ਅਧਿਕਾਰੀਆਂ ਦੀ ਟੀਮ ਚਾਲਿਆਰ ਨਦੀ 'ਚ ਖੋਜ ਕਰ ਰਹੀ ਸੀ। ਪ੍ਰਭਾਵਿਤ ਖੇਤਰਾਂ ਵਿਚ ਅਤੇ ਇਸ ਦੇ ਆਲੇ-ਦੁਆਲੇ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ 100 ਤੋਂ ਵੱਧ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ, ਜਿੱਥੇ ਇਸ ਸਮੇਂ 10,300 ਤੋਂ ਵੱਧ ਲੋਕ ਠਹਿਰੇ ਹੋਏ ਹਨ। 


author

Tanu

Content Editor

Related News