ਜ਼ਮੀਨ ''ਚੋਂ ਅਚਾਨਕ ਨਿਕਲਣ ਲੱਗਾ ਪਾਣੀ ! ਅੱਧ ਵਿਚਾਲਿਓਂ ਫਟ ਗਈ ਸੜਕ, ਵੀਡੀਓ ਦੇਖ ਉੱਡਣਗੇ ਹੋਸ਼

Sunday, Jul 05, 2026 - 03:53 PM (IST)

ਜ਼ਮੀਨ ''ਚੋਂ ਅਚਾਨਕ ਨਿਕਲਣ ਲੱਗਾ ਪਾਣੀ ! ਅੱਧ ਵਿਚਾਲਿਓਂ ਫਟ ਗਈ ਸੜਕ, ਵੀਡੀਓ ਦੇਖ ਉੱਡਣਗੇ ਹੋਸ਼

ਨੈਸ਼ਨਲ ਡੈਸਕ- ਇਕ ਪਾਸੇ ਮਹਾਰਾਸ਼ਟਰ 'ਚ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਪੁਣੇ ਸ਼ਹਿਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਾਈਪਲਾਈਨ ਟੈਸਟਿੰਗ ਦੌਰਾਨ ਰੋਡ ਹੇਠਾਂ ਪਾਈਪ ਫਟ ਗਈ ਤੇ ਰੋਡ 2 ਫਾੜ ਹੋ ਗਿਆ। ਸ਼ਹਿਰ ਦੀ ਇੱਕ ਨਵੀਂ ਬਣੀ ਸੜਕ ਹੇਠਾਂ ਪਾਣੀ ਦੀ ਪਾਈਪਲਾਈਨ ਦੀ ਟੈਸਟਿੰਗ ਦੌਰਾਨ ਅਚਾਨਕ ਪਾਈਪ ਫਟ ਗਈ, ਜਿਸ ਕਾਰਨ ਸੜਕ ਹੇਠੋਂ ਤੇਜ਼ੀ ਨਾਲ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਾਣਕਾਰੀ ਅਨੁਸਾਰ ਜਦੋਂ ਸਬੰਧਿਤ ਵਿਭਾਗ ਦੇ ਕਰਮਚਾਰੀ ਹਾਲ ਹੀ 'ਚ ਵਿਛਾਈ ਗਈ ਇੱਕ ਨਵੀਂ ਪਾਈਪਲਾਈਨ ਦੀ ਟੈਸਟਿੰਗ ਕਰ ਰਹੇ ਸੀ ਤਾਂ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਵਧ ਗਿਆ ਕਿ ਪਾਈਪਲਾਈਨ ਸੜਕ ਦੇ ਵਿਚਕਾਰੋਂ ਫਟ ਗਈ ਅਤੇ ਪਾਣੀ ਕਈ ਫੁੱਟ ਉੱਪਰ ਹਵਾ 'ਚ ਫੁਹਾਰੇ ਵਾਂਗ ਉੱਡਣ ਲੱਗਾ। 

ਇਹ ਵੀ ਪੜ੍ਹੋ- ਇਕ ਹਫ਼ਤੇ 'ਚ 2,000 ਮੌਤਾਂ ! ਜਾਨ ਕੱਢਣ ਲੱਗੀ ਗਰਮੀ, 'ਤੰਦੂਰ' ਵਾਂਗ ਤਪ ਗਿਆ ਪੂਰਾ ਯੂਰਪ

ਜਿਸ ਥਾਂ 'ਤੇ ਇਹ ਘਟਨਾ ਵਾਪਰੀ, ਉਹ ਸੜਕ ਹਾਲ ਹੀ ਵਿੱਚ ਨਵੀਂ ਬਣਾਈ ਗਈ ਸੀ। ਪਾਣੀ ਦੇ ਭਾਰੀ ਦਬਾਅ ਕਾਰਨ ਸੜਕ ਦਾ ਇੱਕ ਵੱਡਾ ਹਿੱਸਾ ਉੱਖੜ ਗਿਆ ਅਤੇ ਸੜਕ ਅੱਧ ਵਿਚਾਲਿਓਂ ਫਟ ਗਈ। ਪਾਈਪਲਾਈਨ ਫਟਣ ਕਾਰਨ ਸੜਕ 'ਤੇ ਜਾ ਰਹੇ ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਪਾਣੀ ਦੀ ਤੇਜ਼ ਵਾਛੜ ਕਾਰਨ ਟ੍ਰੈਫਿਕ ਨੂੰ ਤੁਰੰਤ ਰੋਕਣਾ ਪਿਆ।

ਭਾਰੀ ਮਾਨਸੂਨ ਦੀ ਬਾਰਿਸ਼ ਦੌਰਾਨ ਅਜਿਹੀ ਟੈਸਟਿੰਗ ਕੀਤੇ ਜਾਣ 'ਤੇ ਸਥਾਨਕ ਨਾਗਰਿਕਾਂ ਨੇ ਨਗਰ ਨਿਗਮ ਅਤੇ ਸਬੰਧਿਤ ਅਧਿਕਾਰੀਆਂ ਦੇ ਕੰਮ ਕਰਨ ਦੇ ਤਰੀਕੇ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਸੁਰੱਖਿਆ ਪ੍ਰਬੰਧਾਂ ਅਤੇ ਗ਼ਲਤ ਸਮੇਂ 'ਤੇ ਕੀਤੀ ਗਈ ਇਸ ਟੈਸਟਿੰਗ ਕਾਰਨ ਜਨਤਾ ਦੇ ਪੈਸੇ ਦੀ ਬਰਬਾਦੀ ਹੋਈ ਹੈ ਅਤੇ ਲੋਕਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ। ਸੂਚਨਾ ਮਿਲਣ ਤੋਂ ਬਾਅਦ ਨਿਗਮ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਪਾਣੀ ਦੀ ਸਪਲਾਈ ਨੂੰ ਬੰਦ ਕਰਵਾਇਆ ਅਤੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ- PoK 'ਚ ਹੋਣ ਜਾ ਰਿਹੈ ਕੁਝ ਵੱਡਾ ! ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News