ਪਾਣੀ ਦੇ ਮੁੱਦੇ 'ਤੇ PM ਮੋਦੀ ਨੇ ਦਿੱਤੇ ਅਹਿਮ ਸੁਝਾਅ, ਕਿਹਾ- ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ

Thursday, Jan 05, 2023 - 12:08 PM (IST)

ਪਾਣੀ ਦੇ ਮੁੱਦੇ 'ਤੇ PM ਮੋਦੀ ਨੇ ਦਿੱਤੇ ਅਹਿਮ ਸੁਝਾਅ, ਕਿਹਾ- ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਪਾਣੀ ਦੀ ਸਾਂਭ-ਸੰਭਾਲ ਮੁਹਿੰਮਾਂ 'ਚ ਲੋਕਾਂ ਦੀ ਭਾਗੀਦਾਰੀ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਇਕੱਲੇ ਸਰਕਾਰ ਦੀ ਕੋਸ਼ਿਸ਼ ਨਾਲ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਸੂਬਿਆਂ ਵਿਚਾਲੇ ਸਹਿਯੋਗ ਅਤੇ ਤਾਲਮੇਲ ਹੋਣਾ ਬੇਹੱਦ ਜ਼ਰੂਰੀ ਹੈ। ਸ਼ਹਿਰੀਕਰਨ ਦੀ ਤੇਜ਼ ਰਫ਼ਤਾਰ ਨੂੰ ਵੇਖਦਿਆਂ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਇਸ ਲਈ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਇਸ ਟਿੱਪਣੀ ਦੇ ਕਈ ਮਾਇਨੇ ਹਨ, ਕਿਉਂਕਿ ਦਹਾਕਿਆਂ ਤੋਂ ਸੂਬਿਆਂ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ ਹੈ। 

ਇਹ ਵੀ ਪੜ੍ਹੋ- SYL ਵਿਵਾਦ: ਫਿਰ ਬੇਨਤੀਜਾ ਰਹੀ ਬੈਠਕ, CM ਭਗਵੰਤ ਮਾਨ ਬੋਲੇ- ਪੰਜਾਬ ਕੋਲ ਦੇਣ ਲਈ ਨਹੀਂ ਹੈ ਪਾਣੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡਸਟਰੀ ਅਤੇ ਖੇਤੀ ਦੋਵੇਂ ਸੈਕਟਰਾਂ ਨੂੰ ਹੀ ਪਾਣੀ ਦੀ ਕਿੰਨੀ ਲੋੜ ਹੁੰਦੀ ਹੈ। ਸਾਨੂੰ ਇਨ੍ਹਾਂ ਦੋਹਾਂ ਹੀ ਸੈਕਟਰਾਂ ਨਾਲ ਜੁੜੇ ਲੋਕਾਂ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਨੂੰ ਪਾਣੀ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਕੋਈ ਵੀ ਨਦੀ ਜਾਂ ਵਾਟਰ ਬਾਡੀ ਬਾਹਰੀ ਕਾਰਕਾਂ ਤੋਂ ਪ੍ਰਦੂਸ਼ਿਤ ਨਾ ਹੋਵੇ, ਇਸ ਲਈ ਸਾਨੂੰ ਹਰ ਸੂਬੇ ਵਿਚ ਵਾਟਰ ਮੈਨੇਜਮੈਂਟ ਅਤੇ ਸੀਵਰੇਜ ਟ੍ਰੀਟਮੈਂਟ ਦਾ ਨੈੱਟਵਰਕ ਬਣਾਉਣਾ ਹੋਵੇਗਾ। ਪ੍ਰਧਾਨ ਮੰਤਰੀ ਸੂਬਿਆਂ ਦੇ ਜਲ ਮੰਤਰੀਆਂ ਦੀ ਪਹਿਲੀ ਰਾਸ਼ਟਰੀ ਕਾਨਫਰੰਸ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਿਤ ਕਰ ਰਹੇ ਸਨ।

ਇਹ ਵੀ ਪੜ੍ਹੋ- 'ਮਾਂ' ਦੇ ਨਾਂ 'ਤੇ ਕਲੰਕ ! ਮਾਸੂਮ ਬੱਚੀ 'ਤੇ ਅੰਨ੍ਹਾ ਤਸ਼ੱਦਦ, ਪਹਿਲਾਂ ਨਹੁੰਆਂ ਨਾਲ ਨੋਚਿਆ ਫਿਰ ਪੈਰ 'ਤੇ ਮਾਰੇ ਡੰਡੇ

ਪਾਣੀ ਦੀ ਸੰਭਾਲ ਦੇ ਖੇਤਰ ਵਿਚ ਸਰਕੂਲਰ ਅਰਥਚਾਰੇ ਦੀ ਵੀ ਵੱਡੀ ਭੂਮਿਕਾ ਹੈ। ਜਦੋਂ ਪਾਣੀ ਨੂੰ ਮੁੜ ਵਰਤਿਆ ਜਾਂਦਾ ਹੈ, ਤਾਂ ਤਾਜ਼ੇ ਪਾਣੀ ਨੂੰ ਸੰਭਾਲੋ, ਇਸ ਨਾਲ ਈਕੋ-ਸਿਸਟਮ ਨੂੰ ਬਹੁਤ ਫਾਇਦਾ ਹੁੰਦਾ ਹੈ। ਉਂਝ ਪਾਣੀ ਦੀ ਸੰਭਾਲ ਲਈ ਕੇਂਦਰ ਨੇ ਅਟਲ ਭੂ-ਜਲ ਸੁਰੱਖਿਆ ਯੋਜਨਾ ਨੂੰ ਸ਼ੁਰੂ ਕੀਤਾ ਹੈ। ਇਸ ਯੋਜਨਾ ਨੂੰ ਸੰਵੇਦਨਸ਼ੀਲਤਾ ਨਾਲ ਅੱਗੇ ਵਧਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਮੁਤਾਬਕ ਪਾਣੀ ਬਚਾਓ ਮੁਹਿੰਮਾਂ ਵਿਚ ਜਨਤਕ, ਸਮਾਜਿਕ ਸੰਸਥਾਵਾਂ ਅਤੇ ਸਿਵਲ ਸੁਸਾਇਟੀ ਨੂੰ ਵੱਧ ਚੜ੍ਹ ਕੇ ਸ਼ਾਮਲ ਕਰਨਾ ਹੋਵੇਗਾ। ਜਦੋਂ ਲੋਕ ਕਿਸੇ ਵੀ ਮੁਹਿੰਮ 'ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਗੰਭੀਰਤਾ ਦਾ ਵੀ ਪਤਾ ਲੱਗ ਜਾਂਦਾ ਹੈ। ਜਲ ਸ਼ਕਤੀ ਮੰਤਰਾਲੇ ਮੁਤਾਬਕ ਰਾਜ ਮੰਤਰੀਆਂ ਦੀ ਇਸ ਪਹਿਲੀ ਆਲ ਇੰਡੀਆ ਸਲਾਨਾ ਕਾਨਫਰੰਸ ਦਾ ਵਿਸ਼ਾ 'ਵਾਟਰ ਵਿਜ਼ਨ@2047' ਹੈ।

ਇਹ ਵੀ ਪੜ੍ਹੋ- ਸ਼ਰਮਨਾਕ! ਨਸ਼ੇ 'ਚ ਧੁੱਤ ਸ਼ਖ਼ਸ ਨੇ ਏਅਰ ਇੰਡੀਆ ਦੀ ਫ਼ਲਾਈਟ 'ਚ ਮਹਿਲਾ ਯਾਤਰੀ 'ਤੇ ਕਰ ਦਿੱਤਾ ਪਿਸ਼ਾਬ


author

Tanu

Content Editor

Related News