ਬੇਮੌਸਮੀ ਮੀਂਹ ਕਾਰਨ ਪਾਣੀ ਦਾ ਪੱਧਰ ਵਧਣ ਨਾਲ ਛੱਡਿਆ ਜਾ ਰਿਹਾ ਪੰਡੋਹ ਬੰਨ੍ਹ ਦਾ ਪਾਣੀ, ਜਾਰੀ ਹੋਈ ਇਹ ਚਿਤਵਾਨੀ
Friday, May 26, 2023 - 04:11 PM (IST)
ਹਮੀਰਪੁਰ (ਭਾਸ਼ਾ)- ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੇਮੌਸਮ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਪੰਡੋਹ ਬੰਨ੍ਹ ਤੋਂ ਪਾਣੀ ਛੱਡਿਆ ਜਾ ਰਿਾਹ ਹੈ ਅਤੇ ਲੋਕਾਂ ਨੂੰ ਮੰਡੀ, ਹਮੀਰਪੁਰ ਅਤੇ ਕਾਂਗੜਾ ਜ਼ਿਲ੍ਹਿਆਂ 'ਚ ਬਿਆਸ ਨਦੀ ਕੋਲ ਨਹੀਂ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਇਕ ਬੁਲਾਰੇ ਨੇ ਇੱਥੇ ਦੱਸਿਆ ਕਿ ਚਿਤਾਵਨੀ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐੱਮ.ਬੀ.) ਵਲੋਂ ਜਾਰੀ ਕੀਤੀ ਗਈ ਸੀ ਅਤੇ ਇਸ ਨੇ ਤਿੰਨ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ।
ਅਧਿਕਾਰੀਆਂ ਅਨੁਸਾਰ, ਇਸ ਸਾਲ ਮਈ ਮਹੀਨੇ ਸੂਬੇ 'ਚ 92.1 ਮਿਲੀਮੀਟਰ ਮੀਂਹ ਪਿਆ, ਜੋ ਇਕ ਮਈ ਤੋਂ 26 ਮਈ ਤੱਕ 54.3 ਮਿਲੀਮੀਟਰ ਦੇ ਆਮ ਮੀਂਹ ਦੇ ਮੁਕਾਬਲੇ 70 ਫੀਸਦੀ ਵੱਧ ਸੀ। ਬਰਫ਼ ਪਿਘਲਣ ਕਾਰਨ ਵੀ ਬੰਨ੍ਹ 'ਚ ਪਾਣੀ ਦਾ ਪੱਧਰ ਵਧਿਆ ਹੈ। ਜਲਵਾਯੂ ਪਰਿਵਰਤਨ 'ਤੇ ਰਾਜ ਕੇਂਦਰ ਵਲੋਂ ਕੀਤੇ ਗਏ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ 'ਚ ਚਿਨਾਬ, ਬਿਆਸ, ਰਾਵੀ ਅਤੇ ਸਤਲੁਜ ਨਦੀਆਂ ਘਾਟੀ ਦੀ ਮੌਸਮੀ ਬਰਫ਼ਬਾਰੀ 'ਚ 2021-22 ਦੀ ਤੁਲਨਾ 'ਚ 2022-23 'ਚ 10 ਫ਼ੀਸਦੀ ਦੀ ਗਿਰਾਵਟ ਆਈ ਹੈ। ਪੰਡੋਹ ਝੀਲ ਬੰਨ੍ਹ ਵਲੋਂ ਬਣਾਈ ਗਈ ਹੈ ਅਤੇ ਬਿਆਸ ਨਦੀ 'ਤੇ ਮੰਡੀ ਸ਼ਹਿਰ ਤੋਂ ਲਗਭਗ 19 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।