Netflix ''ਤੇ HD ਵੀਡੀਓ ਦੇਖਣ ਨਾਲ ਜਲਵਾਯੂ ਨੂੰ ਹੋ ਰਿਹਾ ਨੁਕਸਾਨ

Saturday, Dec 05, 2020 - 02:33 AM (IST)

ਨਵੀਂ ਦਿੱਲੀ - ਭਾਰਤ ਸਮੇਤ ਦੁਨੀਆ ਭਰ ਵਿਚ ਮਸ਼ਹੂਰ ਓ. ਟੀ. ਟੀ. ਪਲੇਟਫਾਰਮ ਨੈੱਟਫਲਿਕਸ ਸਾਡੀ ਧਰਤੀ ਲਈ ਖਤਰਨਾਕ ਹੈ। ਜੀ ਹਾਂ, ਇਹ ਦਾਅਵਾ ਸਾਇੰਸਦਾਨਾਂ ਨੇ ਆਪਣੇ ਇਕ ਅਧਿਐਨ ਵਿਚ ਕੀਤਾ ਹੈ। ਡਿਵਾਈਸ 'ਤੇ ਐੱਚ. ਡੀ. ਕੁਆਲਿਟੀ ਵੀਡੀਓ ਨੂੰ ਲੈ ਕੇ ਕੀਤੇ ਗਏ ਇਕ ਸੋਧ ਵਿਚ ਦਾਅਵਾ ਕੀਤਾ ਗਿਆ ਹੈ ਹਾਈ ਡੈਫੀਨੇਸ਼ਨ (ਐੱਚ. ਡੀ.) ਕੁਆਲਿਟੀ ਵਿਚ ਨੈੱਟਫਲਿਕਸ 'ਤੇ ਸ਼ੋਅ ਜਾਂ ਵੈੱਬ ਸੀਰੀਜ਼ ਦੇਖਣਾ ਸਾਡੇ ਗ੍ਰਹਿ ਦੀ ਸਿਹਤ ਲਈ ਚੰਗਾ ਨਹੀਂ ਹੈ। ਖੋਜਕਾਰਾਂ ਮੁਤਾਬਕ ਸਮਾਰਟਫੋਨ 'ਤੇ ਐੱਚ. ਡੀ. ਵੀਡੀਓ ਸਟ੍ਰੀਮਿੰਗ ਕਰਨਾ ਸਟੈਂਡਰਡ ਡੈਫੀਨੇਸ਼ਨ (ਐੱਸ. ਡੀ.) ਦੀ ਤੁਲਨਾ ਵਿਚ ਕਰੀਬ 8 ਗੁਣਾ ਜ਼ਿਆਦਾ ਕਾਰਬਨ ਨਿਕਾਸ ਕਰਦਾ ਹੈ।

ਐੱਚ. ਡੀ. ਵੀਡੀਓ ਦੇਖਣ ਨਾਲ ਹੋ ਰਿਹੈ ਜਲਵਾਯੂ ਨੂੰ ਨੁਕਸਾਨ
'ਇੰਡੀਆ ਟੂਡੇ' ਦੀ ਰਿਪੋਰਟ ਮੁਤਾਬਕ ਬਿਟ੍ਰੇਨ ਵਿਚ 'ਵੱਕਾਰੀ ਰਾਇਲ ਸੁਸਾਇਟੀ' ਦੇ ਸਾਇੰਸਦਾਨਾਂ ਵੱਲੋਂ ਕੀਤੇ ਗਏ ਸੋਧ ਮੁਤਾਬਕ, ਸਮਾਰਟਫੋਨ 'ਤੇ ਐੱਚ. ਡੀ. ਵੀਡੀਓ ਸਟ੍ਰੀਮਿੰਗ ਮਾਨਕ ਪਰਿਭਾਸ਼ਾ (ਐੱਸ. ਡੀ.) ਦੀ ਤੁਲਨਾ ਵਿਚ ਕਰੀਬ 8 ਗੁਣਾ ਜ਼ਿਆਦਾ ਨਿਕਾਸ ਕਰਦਾ ਹੈ। ਇਹ ਅੰਕੜਾ ਵਿਸ਼ੇਸ਼ ਰੂਪ ਨਾਲ ਸਮਾਰਟਫੋਨ 'ਤੇ ਦੇਖੀ ਵਾਲੀ ਵੀਡੀਓ ਤੋਂ ਲਿਆ ਗਿਆ ਹੈ। ਯੂਜਰਸ ਆਮ ਤੌਰ 'ਤੇ ਤੁਸੀਂ ਆਪਣੇ ਫੋਨ 'ਤੇ 480 ਪੀ. ਅਤੇ 720 ਪੀ. ਸਟ੍ਰੀਮਿੰਗ ਵਿਚਾਲੇ ਫਰਕ ਨਹੀਂ ਕਰ ਪਾਉਂਦੇ। ਇਹੀ ਕਾਰਣ ਹੈ ਕਿ ਦੁਨੀਆ ਭਰ ਵਿਚ ਇੰਟਰਨੈੱਟ ਦੀ ਵੀ ਖਪਤ ਵਧ ਗਈ ਹੈ।

ਕਾਰਬਨ ਨਿਕਾਸ ਨੂੰ ਘੱਟ ਕੀਤਾ ਜਾ ਸਕਦੈ
ਖੋਜ ਦੇ ਖੋਜਕਾਰਾਂ ਨੇ ਆਪਣੀ ਰਿਪੋਰਟ ਵਿਚ ਆਨਲਾਈਨ ਪਲੇਟਫਾਰਮ ਅਤੇ ਰੈਗੂਲੇਟਰਾਂ ਤੋਂ ਸਟ੍ਰੀਮਿੰਗ ਰੈਜ਼ੂਲੇਸ਼ਨ ਨੂੰ ਸੀਮਤ ਕਰਨ ਅਤੇ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਨੂੰ ਘੱਟ ਕਰਨ ਲਈ ਐੱਸ. ਡੀ. ਨੂੰ ਡਿਫਾਲਟ ਸੈੱਟ ਕਰਨ ਦਾ ਜ਼ਿਕਰ ਕੀਤਾ ਹੈ, ਤਾਂ ਜੋ ਧਰਤੀ 'ਤੇ ਕਾਰਬਨ ਨਿਕਾਸ ਦੇ ਵੱਧਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਲੇਟਫਾਰਮਾਂ ਅਤੇ ਰੈਗੂਲੇਟਰਾਂ ਨੂੰ ਵੈੱਬ ਸੀਰੀਜ਼, ਫਿਲਮਾਂ ਅਤੇ ਸ਼ੋਅ ਦੀ ਸਟ੍ਰੀਮਿੰਗ ਰੈਜ਼ੂਲਸ਼ਨ ਨੂੰ ਸੀਮਤ ਕਰਨ ਲਈ ਫੈਸਲਾ ਲਿਆ ਜਾਣਾ ਚਾਹੀਦਾ ਹੈ।

ਗਾਣੇ ਸੁਣਦੇ ਵੇਲੇ ਸਮਾਰਟਫੋਨ ਦੀ ਸਕ੍ਰੀਨ ਨੂੰ ਕਰ ਦਿਓ ਬੰਦ
ਮੀਡੀਆ ਰਿਪੋਰਟ ਮੁਤਾਬਕ ਖੋਜਕਾਰਾਂ ਨੇ ਕਿਹਾ ਹੈ ਕਿ ਗਲੋਬਲ ਕਾਰਬਨ ਨਿਕਾਸ ਵਿਚ ਡਿਜੀਟਲ ਖੇਤਰ ਦਾ ਅਨੁਮਾਨਿਤ ਯੋਗਦਾਨ ਵਿਸ਼ਵ ਵਿਚ ਕੁਲ 1.4 ਫੀਸਦੀ ਤੋਂ 5.9 ਫੀਸਦੀ ਤੱਕ ਹੈ। ਰਿਪੋਰਟ ਮੁਤਾਬਕ ਊਰਜਾ ਬਚਾਉਣ ਦੇ ਕਈ ਹੋਰ ਆਸਾਨ ਤਰੀਕੇ ਹਨ। ਜਿਵੇਂ ਕਿ ਲੋਕਾਂ ਨੂੰ ਮਿਊਜ਼ਿਕ ਸਟ੍ਰੀਮਿੰਗ ਕਰਦੇ ਵੇਲੇ ਆਪਣੇ ਸਮਾਰਟਫੋਨ ਦੀ ਸਕ੍ਰੀਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਆਦਤਾਂ ਨਾਲ ਸਟ੍ਰੀਮਿੰਗ ਨਾਲ ਹੋਣ ਵਾਲੇ ਨਿਕਾਸ ਵਿਚ 5 ਫੀਸਦੀ ਤੱਕ ਦੀ ਕਮੀ ਕੀਤੀ ਜਾ ਸਕਦੀ ਹੈ। ਨਵਿਆਉਣਯੋਗ ਊਰਜਾ 'ਤੇ ਚੱਲਣ ਵਾਲੇ ਯੂ-ਟਿਊੂਬ ਸਰਵਰ ਦੀ ਤੁਲਨਾ ਵਿਚ ਇਹ ਕਾਫੀ ਘੱਟ ਹੈ।

ਗਾਹਕ, ਸਰਕਾਰ ਅਤੇ ਉਦਯੋਗ ਤੋਂ ਅਪੀਲ
ਰਿਪੋਰਟ ਵਿਚ ਉਨ੍ਹਾਂ ਤਰੀਕਿਆਂ ਨੂੰ ਅਪਣਾਉਣ ਦੀ ਸਿਫਾਰਸ਼ ਕੀਤੀ ਗਈ ਹੈ ਜੋ ਗਾਹਕ, ਸਰਕਾਰ ਅਤੇ ਉਦਯੋਗ, ਧਰਤੀ 'ਤੇ ਜਲਵਾਯੂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਫੋਨ, ਲੈੱਪਟਾਪ, ਟੈੱਬਲੈੱਟ ਅਤੇ ਸਮਾਰਟ ਟੀ. ਵੀ. ਦਾ ਨਿਰਮਾਣ ਇਕ ਕਾਰਬਨ-ਇੰਟੈਸਿਵ ਪ੍ਰਕਿਰਿਆ ਹੈ। ਹਾਲਾਂਕਿ ਲੋਕ ਅਕਸਰ ਆਪਣੇ ਸਮਾਰਟਫੋਨ ਨੂੰ ਹਰ ਦੂਜੇ ਸਾਲ ਬਦਲਦੇ ਹਨ। ਪਰ ਮੋਬਾਇਲ ਫੋਨ ਨੂੰ 2 ਸਾਲ ਤੱਕ ਰੱਖਣ ਦਾ ਮਤਲਬ ਹੈ ਕਿ ਮੁੜ-ਨਿਰਮਾਣ ਵਿਚ ਇਸਤੇਮਾਲ ਹੋਣ ਵਾਲਾ ਕਾਰਬਨ ਨਿਕਾਸ ਪੂਰੇ ਜੀਵਨ ਕਾਲ ਵਿਚ ਪੈਦਾ ਹੋਣ ਵਾਲੇ ਕਾਰਬਨ ਦਾ ਕਰੀਬ ਅੱਧਾ ਹਿੱਸਾ।

ਜੀਓ ਲਾਂਚ ਹੋਣ ਤੋਂ ਬਾਅਦ ਵਧਿਆ ਇੰਟਰਨੈੱਟ ਦਾ ਇਸਤੇਮਾਲ
ਦੱਸ ਦਈਏ ਕਿ 2016 ਦੇ ਆਖਿਰ ਵਿਚ ਰਿਲਾਇੰਸ ਜੀਓ 4ਜੀ ਨੈੱਟਵਰਕ ਦੇ ਆਉਣ ਤੋਂ ਬਾਅਦ ਹੀ ਭਾਰਤ ਵਿਚ ਇੰਟਰਨੈੱਟ ਕ੍ਰਾਂਤੀ ਆ ਗਈ ਹੈ। ਭਾਰਤ ਵਿਚ ਡਾਟਾ ਦੀਆਂ ਕੀਮਤਾਂ ਕਾਫੀ ਡਿੱਗ ਗਈਆਂ, ਜਿਸ ਤੋਂ ਬਾਅਦ ਭਾਰਤ ਦੁਨੀਆ ਵਿਚ ਸਸਤਾ ਇੰਟਰਨੈੱਟ ਦੇਣ ਵਾਲਿਆਂ ਦੀ ਲਿਸਟ ਵਿਚ ਸ਼ਾਮਲ ਹੋ ਗਿਆ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਡਾਟਾ ਸਸਤਾ ਹੋਣ ਤੋਂ ਬਾਅਦ ਭਾਰਤ ਵਿਚ ਐੱਚ. ਡੀ. ਕੁਆਲਿਟੀ ਵਿਚ ਫਿਲਮਾਂ, ਸ਼ੋਅ ਅਤੇ ਗਾਣਿਆਂ ਦੀ ਸਟ੍ਰੀਮਿੰਗ ਇਕ ਆਮ ਗੱਲ ਹੋ ਗਈ ਹੈ। ਹਾਲਾਂਕਿ, ਸ਼ਾਇਦ ਹੀ ਕੋਈ ਇਸ ਗੱਲ 'ਤੇ ਧਿਆਨ ਦਿੰਦਾ ਹੋਵੇਗਾ ਕਿ ਉਸ ਦੇ ਲਾਪਰਵਾਹ ਆਨਲਾਈਨ ਐਂਟਰਟੇਨਮੈਂਟ ਕਾਰਣ ਵਾਤਾਵਰਣ 'ਤੇ ਵੀ ਪ੍ਰਭਾਵ ਪੈਂਦਾ ਹੈ।


Khushdeep Jassi

Content Editor

Related News