ਸੱਤਿਅਪਾਲ ਮਲਿਕ ਦਾ ਖੁਲਾਸਾ, ਅੰਬਾਨੀ ਨਾਲ ਜੁੜੀ ਫਾਈਲ ਪਾਸ ਕਰਨ ਲਈ ਮਿਲਿਆ ਸੀ ਕਰੋੜਾਂ ਰੁਪਏ ਦਾ ਆਫਰ

Friday, Oct 22, 2021 - 02:10 AM (IST)

ਸ਼ਿਲਂਗ - ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਅਤੇ ਮੇਘਾਲਿਆ ਦੇ ਮੌਜੂਦਾ ਰਾਜਪਾਲ ਸੱਤਿਅਪਾਲ ਮਲਿਕ ਨੇ ਵੀਰਵਾਰ ਨੂੰ ਵੱਡਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ ਉਦੋਂ ਉਨ੍ਹਾਂ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਪੇਸ਼ਕਸ਼ ਅੰਬਾਨੀ ਅਤੇ ਆਰ.ਐੱਸ.ਐੱਸ. ਨਾਲ ਜੁੜੇ ਵਿਅਕਤੀ ਦੀਆਂ ਦੋ ਫਾਈਲਾਂ ਨੂੰ ਮਨਜ਼ੂਰੀ ਦੇਣ ਦੇ ਬਦਲੇ ਦਿੱਤਾ ਜਾਣਾ ਸੀ ਪਰ ਉਨ੍ਹਾਂ ਨੇ ਇਹ ਡੀਲ ਮੁਅੱਤਲ ਕਰ ਦਿੱਤੀ।  ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸ ਸਮੇਂ ਪੀ.ਐੱਮ. ਮੋਦੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਾ ਕਰਨ।

ਇਹ ਵੀ ਪੜ੍ਹੋ - ਸੰਯੁਕਤ ਕਿਸਾਨ ਮੋਰਚਾ ਨੇ ਯੋਗੇਂਦਰ ਯਾਦਵ ਨੂੰ ਇੱਕ ਮਹੀਨੇ ਲਈ ਕੀਤਾ ਮੁਅੱਤਲ, ਜਾਣੋਂ ਕੀ ਹੈ ਮਾਮਲਾ

ਰਾਜਸਥਾਨ ਦੇ ਝੁੰਝੁਨੂ ਵਿੱਚ ਇੱਕ ਪ੍ਰੋਗਰਾਮ ਵਿੱਚ ਮਲਿਕ ਨੇ ਕਿਹਾ, ਕਸ਼ਮੀਰ ਜਾਣ ਤੋਂ ਬਾਅਦ ਮੇਰੇ ਕੋਲ ਦੋ ਫਾਈਲਾਂ ਆਈਆਂ। ਇੱਕ ਅੰਬਾਨੀ ਦੀ ਫਾਇਲ ਸੀ ਅਤੇ ਦੂਜੀ ਆਰ.ਐੱਸ.ਐੱਸ. ਨਾਲ ਜੁੜੇ ਇੱਕ ਸ਼ਖਸ ਦੀ ਸੀ ਜੋ ਪਿਛਲੀ ਮਹਿਬੂਬਾ ਮੁਫਤੀ ਅਤੇ ਬੀਜੇਪੀ ਦੀ ਗੱਠਜੋੜ ਸਰਕਾਰ ਵਿੱਚ ਮੰਤਰੀ ਸਨ। ਉਹ ਪੀ.ਐੱਮ. ਮੋਦੀ ਦੇ ਵੀ ਬੇਹੱਦ ਕਰੀਬੀ ਸਨ। ਮਲਿਕ ਨੇ ਅੱਗੇ ਕਿਹਾ, ਮੈਨੂੰ ਸਕੱਤਰਾਂ ਨੇ ਸੂਚਨਾ ਦਿੱਤੀ ਕਿ ਇਸ ਵਿੱਚ ਗੜਬੜੀ ਹੈ ਅਤੇ ਫਿਰ ਮੈਂ ਵਾਰੀ-ਵਾਰੀ ਦੋਨਾਂ ਡੀਲ ਰੱਦ ਕਰ ਦਿੱਤੀਆਂ। ਸਕੱਤਰਾਂ ਨੇ ਮੈਨੂੰ ਦੱਸਿਆ ਕਿ ਦੋਵਾਂ ਫਾਈਲਾਂ ਲਈ 150-150 ਕਰੋੜ ਰੁਪਏ ਦਿੱਤੇ ਜਾਣਗੇ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਪੰਜ ਕੁੜਤੇ-ਪਜਾਮੇ ਨਾਲ ਆਇਆ ਹਾਂ ਅਤੇ ਸਿਰਫ ਉਸ ਦੇ ਨਾਲ ਇੱਥੋਂ ਚਲਾ ਜਾਵਾਂਗਾ। 

ਮੇਘਾਲਿਆ ਦੇ ਮੌਜੂਦਾ ਰਾਜਪਾਲ ਮਲਿਕ ਨੇ ਵੀ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਜਾਰੀ ਰਿਹਾ ਤਾਂ ਉਹ ਆਪਣੇ ਅਹੁਦੇ ਤੋਂ ਹਟਣ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਲਈ ਤਿਆਰ ਹਨ। ਦੱਸਿਆ ਜਾ ਰਿਹਾ ਹੈ ਕਿ ਸੱਤਿਆਪਾਲ ਮਲਿਕ ਦੇ ਇਸ ਬਿਆਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News