ਮਹਾਰਾਸ਼ਟਰ ''ਚ 2 ਮੰਜ਼ਿਲਾ ਗੋਦਾਮ ਢਹਿ-ਢੇਰੀ, ਬੱਚੀ ਸਣੇ 3 ਮੌਤਾਂ, 10 ਲੋਕ ਫਸੇ ਹੋਣ ਦਾ ਖ਼ਦਸ਼ਾ

Sunday, Apr 30, 2023 - 03:43 AM (IST)

ਠਾਣੇ (ਭਾਸ਼ਾ): ਮਹਾਰਾਸ਼ਟਰ ਵਿਚ ਠਾਣੇ ਜ਼ਿਲ੍ਹੇ ਦੇ ਭਿਵੰਡੀ ਵਿਚ ਸ਼ਨੀਵਾਰ ਨੂੰ 2 ਮੰਜ਼ਿਲਾ ਗੋਦਾਮ ਢਹਿਣ ਕਾਰਨ ਇਕ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 11 ਲੋਕਾਂ ਨੂੰ ਬਚਾ ਲਿਆ ਗਿਆ। ਮਲਬੇ ਵਿਚ ਅਜੇ ਵੀ 10 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਨਗਰਪਾਲਿਕਾ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - 'ਆਪ' ਵਿਧਾਇਕ ਤੇ ਉਸ ਦੀ ਪਤਨੀ ਵੱਲੋਂ ਪ੍ਰਿੰਸੀਪਲ ਨਾਲ ਕੁੱਟਮਾਰ, ਅਦਾਲਤ ਨੇ ਠਹਿਰਾਇਆ ਦੋਸ਼ੀ

ਠਾਣੇ ਮਹਾਨਗਰਪਾਲਿਕਾ (ਟੀ.ਐੱਮ.ਸੀ.) ਦੇ ਖੇਤਰੀ ਆਫਤ ਪ੍ਰਬੰਧਨ ਸੈੱਲ ਦੇ ਮੁਖੀ ਅਵਿਨਾਸ਼ ਸਾਵੰਤ ਨੇ ਦੱਸਿਆ ਕਿ ਮਨਕੋਲੀ ਦੇ ਵਲਪਾੜਾ ਸਥਿਤ ਵਰਧਮਾਨ ਕੰਪਾਊਂਡ ਵਿਚ 2 ਮੰਜ਼ਿਲਾ ਇਮਾਰਤ ਦੁਪਹਿਰ ਬਾਅਦ ਤਕਰੀਬਨ ਪੌਣੇ 2 ਵਜੇ ਢਹਿ ਗਈ। ਸਾਵੰਤ ਨੇ ਕਿਹਾ ਕਿ ਇਮਾਰਤ ਦੀ ਉੱਪਰਲੀ ਮੰਜ਼ਿਲ 'ਤੇ 4 ਪਰਿਵਾਰ ਰਹਿੰਦੇ ਸਨ, ਜਦਕਿ ਹੇਠਲੀ ਮੰਜ਼ਿਲ 'ਤੇ ਮਜ਼ਦੂਰ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਪਿਛਲੇ 8 ਘੰਟਿਆਂ ਤੋਂ ਬਚਾਅ ਮੁਹਿੰਮ ਜਾਰੀ ਹੈ ਤੇ ਦੇਰ ਸ਼ਾਮ ਇਕ ਸ਼ਵਾਨ ਦਸਤੇ ਤੇ 2 ਅਰਥ ਮੂਵਰਸ ਨੂੰ ਲਗਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਮੁੜ ਘੁਸਪੈਠ ਦੀ ਕੋਸ਼ਿਸ਼! POK ਦੇ 2 ਘੁਸਪੈਠੀਏ ਚੜ੍ਹੇ ਫ਼ੌਜ ਦੇ ਅੜਿੱਕੇ

ਸਾਵੰਤ ਨੇ ਕਿਹਾ, "ਇਕ ਸਾਢੇ ਚਾਰ ਸਾਲਾ ਬੱਚੀ, 40 ਸਾਲਾ ਇਕ ਪੁਰਸ਼ ਤੇ 26 ਸਾਲਾ ਔਰਤ ਦੀਆਂ ਲਾਸ਼ਾਂ ਨੂੰ ਮਲਬੇ 'ਚੋਂ ਕੱਢਿਆ ਗਿਆ ਜਦਕਿ 11 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਖ਼ਦਸ਼ਾ ਹੈ ਕੇ ਤਕਰੀਬਨ 10 ਲੋਕ ਅਜੇ ਵੀ ਮਲਬੇ ਵਿਚ ਦੱਬੇ ਹੋ ਸਕਦੇ ਹਨ।"

ਇਹ ਖ਼ਬਰ ਵੀ ਪੜ੍ਹੋ - ਰਾਮ ਰਹੀਮ ਨੇ ਸੁਨਾਰੀਆ ਜੇਲ੍ਹ 'ਚੋਂ ਲਿਖੀ ਚਿੱਠੀ, ਸੰਗਤ ਨੂੰ ਕਹੀਆਂ ਇਹ ਗੱਲਾਂ

ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ੇ ਦਾ ਐਲਾਨ

ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਜਦਕਿ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ। ਸ਼ਿੰਦੇ ਨੇ ਰਾਤ ਨੂੰ ਘਟਨਾ ਦੀ ਜਗ੍ਹਾ ਦਾ ਦੌਰਾ ਵੀ ਕੀਤਾ। ਸੀਨੀਅਰ ਅਧਿਕਾਰੀ ਤੇ ਸਥਾਨਕ ਸੰਸਦ ਤੇ ਕੇਂਦਰੀ ਮੰਤਰੀ ਕਪਿਲ ਪਾਟਿਲ ਵੀ ਮੌਕੇ 'ਤੇ ਪਹੁੰਚੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News