ਮਜੀਠੀਆ ਖਿਲਾਫ ਲੜਾਈ ਰੱਖਾਂਗੇ ਜਾਰੀ : ਸੰਜੇ ਸਿੰਘ, ਹਿੰਮਤ ਸ਼ੇਰਗਿੱਲ

Friday, Mar 16, 2018 - 11:52 PM (IST)

ਮਜੀਠੀਆ ਖਿਲਾਫ ਲੜਾਈ ਰੱਖਾਂਗੇ ਜਾਰੀ : ਸੰਜੇ ਸਿੰਘ, ਹਿੰਮਤ ਸ਼ੇਰਗਿੱਲ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਖੇਡਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠਿਆ ਤੋਂ ਮੁਆਫੀ ਮੰਗਣ ਦਾ ਦਾਅ ਪੁੱਠਾ ਪੈ ਗਿਆ। ਕੇਜਰੀਵਾਲ ਦੇ ਖਿਲਾਫ ਵਿਰੋਧੀ ਧਿਰ ਨੇ ਤਾਂ ਮੋਰਚਾ ਖੋਲ੍ਹ ਹੀ ਦਿੱਤਾ ਹੈ ਪਰ ਉਨ੍ਹਾਂ ਦੇ ਸਾਹਮਣੇ ਵੱਡੀ ਚੁਣੌਤੀ ਹੁਣ ਆਪਣਾ ਹੀ ਘਰ ਸੰਭਾਲਣ ਦੀ ਹੈ। ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੇ ਉਨ੍ਹਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਕੇਜਰੀਵਾਲ ਵਲੋਂ ਮੁਆਫੀ ਮੰਗਣ ਤੋਂ ਖੁਸ਼ ਮਜੀਠੀਆ ਨੇ ਬੇਸ਼ੱਕ ਬੀਤੇ ਦਿਨ ਸੰਜੇ ਸਿੰਘ ਖਿਲਾਫ ਵੀ ਮੁਕੱਦਮਾ ਵਾਪਸ ਲੈਣ ਦੀ ਗੱਲ ਕਹੀ ਸੀ ਪਰ ਆਪ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਹਾਲਾਤਾਂ ਨੂੰ ਮੋੜਾ ਦਿੰਦਿਆਂ ਕਿਹਾ ਕਿ ਮੈਂ ਆਪਣੇ ਬਿਆਨਾਂ 'ਤੇ ਕਾਇਮ ਹਾਂ, ਮੈਂ ਅਜੇ ਵੀ ਇਹੀ ਮੰਨਦਾ ਹਾਂ ਕਿ ਮਜੀਠੀਆ ਡਰੱਗ ਦੇ ਵਪਾਰ 'ਚ ਸ਼ਾਮਲ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਅਰਵਿੰਦ ਕੇਜਰੀਵਾਲ ਦਾ ਇਸ ਮਾਮਲੇ 'ਤੇ ਕੀ ਸਟੈਂਡ ਹੈ ਪਰ ਮੈਂ ਆਪਣੇ ਬਿਆਨ 'ਤੇ ਕਾਇਮ ਹਾਂ। ਸੰਜੇ ਸਿੰਘ ਦੇ ਇਸੇ ਬਿਆਨ ਦੀ ਪੁਸ਼ਟੀ 'ਚ ਆਪ ਦੇ ਆਗੂ ਤੇ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਨੇ ਟਵੀਟ ਕਰਕੇ ਆਖਿਆ ਹੈ ਕਿ ਉਨ੍ਹਾਂ ਦੀ ਲੜਾਈ ਮਜੀਠੀਆ ਦੇ ਖਿਲਾਫ ਅਖੀਰ ਤੱਕ ਜਾਰੀ ਰਹੇਗੀ। ਅਸੀਂ ਜਿੱਤਾਂਗੇ ਤੇ ਮਜੀਠੀਆ ਨੂੰ ਕੋਰਟ 'ਚ ਹਰਾਵਾਂਗੇ।


Related News