ISIS ਦਾ ਅੱਤਵਾਦੀ ਗ੍ਰਿਫ਼ਤਾਰ, NIA ਨੇ ਰੱਖਿਆ ਸੀ 3 ਲੱਖ ਦਾ ਸੀ ਇਨਾਮ

Friday, Aug 09, 2024 - 12:15 PM (IST)

ISIS ਦਾ ਅੱਤਵਾਦੀ ਗ੍ਰਿਫ਼ਤਾਰ, NIA ਨੇ ਰੱਖਿਆ ਸੀ 3 ਲੱਖ ਦਾ ਸੀ ਇਨਾਮ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਅੱਤਵਾਦੀ ਸੰਗਠਨ 'ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ' (ਆਈ.ਐੱਸ.ਆਈ.ਐੱਸ.) ਦੇ ਪੁਣੇ ਮਾਡਿਊਲ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਲੋੜੀਂਦੇ ਅੱਤਵਾਦੀ ਦਾ ਨਾਂ ਰਿਜਵਾਨ ਅਬਦੁੱਲ ਹਾਜ਼ੀ ਅਲੀ ਹੈ ਅਤੇ ਉਹ ਦਿੱਲੀ ਦੇ ਦਰਿਆਗੰਜ ਦਾ ਰਹਿਣ ਵਾਲਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੇ ਇਕ ਦਲ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਦਿੱਲੀ-ਫਰੀਦਾਬਾਦ ਸਰਹੱਦ 'ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਇਕ ਗੈਰ-ਕਾਨੂੰਨ ਬੰਦੂਕ ਬਰਾਮਦ ਕੀਤੀ ਗਈ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਆਈ.ਐੱਸ.ਆਈ.ਐੱਸ. ਦੇ ਅੱਤਵਾਦੀ ਰਿਜਵਾਨ ਅਬਦੁੱਲ ਹਾਜ਼ੀ ਅਲੀ 'ਤੇ ਤਿੰਨ ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਸ਼ੱਕ ਹੈ ਕਿ ਉਹ ਦਿੱਲੀ-ਐੱਨ.ਸੀ.ਆਰ. ਦੇ ਕੁਝ ਵਿਸ਼ੇਸ਼ ਲੋਕਾਂ (ਵੀ.ਆਈ.ਪੀ.) 'ਤੇ ਹਮਲਾ ਕਰਨ ਦੀ ਫਿਰਾਕ 'ਚ ਸੀ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News