ਪਟਨਾ ਦੇ ਧਾਰਮਿਕ ਪ੍ਰੋਗਰਾਮ ''ਚ ਪਹੁੰਚੇ ਲੋਕਾਂ ''ਤੇ ਡਿੱਗੀ ਕੰਧ, 30 ਜ਼ਖ਼ਮੀ

Wednesday, Aug 28, 2024 - 04:16 PM (IST)

ਪਟਨਾ ਦੇ ਧਾਰਮਿਕ ਪ੍ਰੋਗਰਾਮ ''ਚ ਪਹੁੰਚੇ ਲੋਕਾਂ ''ਤੇ ਡਿੱਗੀ ਕੰਧ, 30 ਜ਼ਖ਼ਮੀ

ਪਟਨਾ (ਭਾਸ਼ਾ) - ਪਟਨਾ ਜ਼ਿਲ੍ਹੇ ਦੇ ਪੁਨਪੁਨ ਥਾਣਾ ਖੇਤਰ ਦੇ ਸ਼੍ਰੀਪਾਲਪੁਰ ਪਿੰਡ ਨੇੜੇ ਬੁੱਧਵਾਰ ਨੂੰ ਅਚਾਨਕ ਇਕ ਕੰਧ ਡਿੱਗਣ ਨਾਲ ਕਰੀਬ 30 ਲੋਕ ਜ਼ਖ਼ਮੀ ਹੋ ਗਏ। ਪਟਨਾ ਦੇ ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਰਾਜੀਵ ਮਿਸ਼ਰਾ ਨੇ ਪੀਟੀਆਈ ਨੂੰ ਦੱਸਿਆ, "ਪੁਨਪੁਨ ਇਲਾਕੇ ਦੇ ਸ੍ਰੀਪਾਲਪੁਰ ਨੇੜੇ ਇੱਕ ਕੰਧ ਡਿੱਗਣ ਕਾਰਨ ਘੱਟੋ-ਘੱਟ 30 ਲੋਕ ਮਾਮੂਲੀ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਸੀਨੀਅਰ ਪੁਲਸ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਾਰੇ ਜ਼ਖ਼ਮੀਆਂ ਨੂੰ ਨਜ਼ਦੀਕੀ ਮੈਡੀਕਲ ਸੈਂਟਰ ਪਹੁੰਚਾਇਆ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਪੀੜਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।''

ਇਹ ਵੀ ਪੜ੍ਹੋ ਕਮਰੇ 'ਚ ਸੁੱਤੇ ਪਿਓ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਉੱਡੇ ਪੁੱਤ ਦੇ ਹੋਸ਼

ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 2.15 ਵਜੇ ਵਾਪਰੀ ਹੈ। ਉਸ ਸਮੇਂ ਸਥਾਨਕ ਲੋਕਾਂ ਨੇ ਉੱਥੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਜ਼ਖ਼ਮੀਆਂ 'ਚ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ, ਜੋ ਕਿਸੇ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਆਏ ਸਨ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News