5 ਸਦੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ, ਸ਼ੁੱਭ ਮਹੂਰਤ 'ਚ ਵਿਰਾਜਣਗੇ ਰਾਮਲੱਲਾ

Monday, Jan 22, 2024 - 10:14 AM (IST)

5 ਸਦੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ, ਸ਼ੁੱਭ ਮਹੂਰਤ 'ਚ ਵਿਰਾਜਣਗੇ ਰਾਮਲੱਲਾ

ਲਖਨਊ (ਵਾਰਤਾ)- ਕਰੋੜਾਂ ਰਾਮ ਭਗਤਾਂ ਦਾ 5 ਸਦੀਆਂ ਦਾ ਇੰਤਜ਼ਾਰ ਸੋਮਵਾਰ ਨੂੰ ਉਸ ਸਮੇਂ ਖ਼ਤਮ ਹੋ ਜਾਵੇਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੀਆਂ ਮਸ਼ਹੂਰ ਹਸਤੀਆਂ ਦੀ ਮੌਜੂਦਗੀ ਵਿਚ ਅਯੁੱਧਿਆ 'ਚ ਸ਼੍ਰੀਰਾਮ ਜਨਮਭੂਮੀ 'ਤੇ ਸ਼ਾਨਦਾਰ ਰਾਮ ਮੰਦਰ 'ਚ ਸ਼ੰਖ ਦੀ ਆਵਾਜ਼ ਵਿਚਾਲੇ ਰਾਮਲੱਲਾ ਦੀ ਸ਼ਿਆਮਲ ਕਿਸ਼ੋਰਾਵਸਥਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਨਾਲ ਹੀ ਅਸਥਾਈ ਮੰਦਰ 'ਚ ਸਾਲਾਂ ਤੱਕ ਵਿਰਾਜਮਾਨ ਰਹੇ ਰਾਮ, ਲਕਸ਼ਮਣ ਅਤੇ ਮਾਂ ਜਾਨਕੀ ਦੀਆਂ ਮੂਰਤੀਆਂ ਦੇ ਦਰਸ਼ਨ ਨਵੇਂ ਭਵਨ 'ਚ ਹੋ ਸਕਣਗੇ। ਸ਼੍ਰੀ ਰਾਮਜਨਮਭੂਮੀ ਟਰੱਸਟ ਅਨੁਸਾਰ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੁਪਹਿਰ 12.30 ਵਜੇ ਸ਼ੁੱਭ ਮਹੂਰਤ 'ਚ ਸੰਪੰਨ ਹੋਵੇਗੀ। ਪੰਚਾਂਗ ਅਨੁਸਾਰ 22 ਜਨਵਰੀ ਨੂੰ ਪੌਸ਼ ਮਹੀਨੇ ਦੇ ਸ਼ੁਕਲ ਪੱਖ ਦੀ ਦਵਾਦਸ਼ੀ ਤਾਰੀਖ਼ ਰਹੇਗੀ। ਇਸ ਦਿਨ ਸ਼ੁੱਭ ਮਹੂਰਤ ਤੋਂ ਇਲਾਵਾ ਸਰਵਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ ਅਤੇ ਰਵੀ ਯੋਗ ਵਰਗੇ ਕਈ ਸ਼ੁੱਭ ਯੋਗ ਬਣ ਰਹੇ ਹਨ। ਭਗਵਾਨ ਰਾਮ ਦਾ ਜਨਮ ਤ੍ਰੇਤਾ ਯੁੱਗ 'ਚ ਸ਼ੁੱਭ ਮਹੂਰਤ 'ਚ ਹੀ ਹੋਇਆ ਸੀ। ਇਸ ਮੂਹਰਤ ਨੂੰ ਬਹੁਤ ਸ਼ੁੱਭ ਮੰਨਿਆ ਗਿਆ ਹੈ। ਇਹੀ ਕਾਰਨ ਹੈ ਕਿ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਇਸੇ ਮਹੂਰਤ 'ਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਸ ਕਲਾਕਾਰ ਨੇ ਕੀਤਾ ਕਮਾਲ, ਚਾਕ 'ਤੇ ਬਣਾ ਦਿੱਤੀ ਸ਼੍ਰੀਰਾਮ ਅਤੇ ਪੀ.ਐੱਮ. ਮੋਦੀ ਦੀ ਮੂਰਤੀ

ਇਸ ਸ਼ਾਨਦਾਰ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਸਵੇਰੇ 10.30 ਵਜੇ ਤੱਕ ਰਾਮਜਨਮਭੂਮੀ ਸਥਾਨ ਪਹੁੰਚਣਗੇ ਅਤੇ 12.05 ਵਜੇ ਤੋਂ ਲੈ ਕੇ 12.55 ਵਜੇ ਤੱਕ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਆਪਣੀ ਹਾਜ਼ਰੀ ਲਗਾਉਣਗੇ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਕੁਬੇਰ ਟੀਲਾ ਸ਼ਿਵ ਮੰਦਰ ਵਿਚ ਮਰਿਯਾਦਾ ਪੁਰਸ਼ੋਤਮ ਦੀ ਮੂਰਤੀ ਦੀ ਪੂਜਾ ਕਰਨਗੇ। ਪ੍ਰਾਣ ਪ੍ਰਤਿਸ਼ਠਾ ਦੌਰਾਨ ਹੈਲੀਕਾਪਟਰ ਰਾਹੀਂ ਮੰਦਰ ਵਿਚ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਜਦਕਿ ਵੱਖ-ਵੱਖ ਰਾਜਾਂ ਦੇ ਸੰਗੀਤਕਾਰ ਆਪਣੇ ਸਾਜ਼ਾਂ ਨਾਲ ਸ਼ੁਭ ਧੁਨੀ ਦਾ ਪ੍ਰਸਾਰ ਕਰਨਗੇ। ਇਸ ਦੌਰਾਨ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਐਤਵਾਰ ਨੂੰ ਦੱਸਿਆ ਕਿ ਅਸਥਾਈ ਮੰਦਰ ਵਿਚ ਸਥਾਪਿਤ ਰਾਮ ਜਾਨਕੀ ਦੀਆਂ ਮੂਰਤੀਆਂ ਨੂੰ ਅੱਜ ਏਕਾਦਸ਼ੀ ਯਾਨੀ ਰਾਤ 8 ਵਜੇ ਸ਼੍ਰੀ ਰਾਮ ਜਨਮ ਭੂਮੀ ਵਿਖੇ ਨਵੇਂ ਬਣੇ ਮੰਦਰ ਵਿਚ ਲਿਜਾਇਆ ਜਾਵੇਗਾ। ਭਗਵਾਨ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਨਾਲ ਹੀ ਨਵੇਂ ਮੰਦਰ 'ਚ 1949 ਤੋਂ ਪੂਜੀਆਂ ਜਾ ਰਹੀਆਂ ਮੂਰਤੀਆਂ ਦੇ ਦਰਸ਼ਨ ਪੂਜਨ ਕੀਤੇ ਜਾ ਸਕਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News