ਵਧਾਵਨ ਭਰਾਵਾਂ ਨੇ ਕੋਰੋਨਾ ਦਾ ਵਾਸਤਾ ਦੇ ਕੇ ਮੰਗੀ ਜ਼ਮਾਨਤ, ਪਟੀਸ਼ਨ ਖਾਰਿਜ਼

Sunday, May 10, 2020 - 11:56 PM (IST)

ਵਧਾਵਨ ਭਰਾਵਾਂ ਨੇ ਕੋਰੋਨਾ ਦਾ ਵਾਸਤਾ ਦੇ ਕੇ ਮੰਗੀ ਜ਼ਮਾਨਤ, ਪਟੀਸ਼ਨ ਖਾਰਿਜ਼

ਮੁੰਬਈ (ਭਾਸ਼ਾ) - ਡੀ. ਐਚ. ਐਫ. ਐਲ. ਦੇ ਪ੍ਰੋਮੋਟਰ ਕਪਿਲ ਵਧਾਵਨ ਅਤੇ ਉਨ੍ਹਾਂ ਦੇ ਭਰਾ ਧੀਰਜ ਵੱਲੋਂ ਦਾਇਰ ਅੰਤਰਿਮ ਜ਼ਮਾਨਤ ਪਟੀਸ਼ਨ ਇਥੋਂ ਦੀ ਇਕ ਵਿਸ਼ੇਸ ਅਦਾਲਤ ਨੇ ਐਤਵਾਰ ਨੂੰ ਖਾਰਿਜ਼ ਕਰ ਦਿੱਤੀ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਵਧਾਵਨ ਭਰਾਵਾਂ ਨੂੰ ਯੈਸ ਬੈਂਕ ਵਿਚ ਘੁਟਾਲੇ ਦੇ ਸਿਲਸਿਲੇ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਐਤਵਾਰ ਨੂੰ ਉਨ੍ਹਾਂ ਦੀ ਸੀ. ਬੀ. ਆਈ. ਹਿਰਾਸਤ ਖਤਮ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਉਨ੍ਹਾਂ ਨੇ ਕੋਰੋਨਾ ਦੇ ਮੱਦੇਨਜ਼ਰ ਅਸਥਾਈ ਜ਼ਮਾਨਤ ਲਈ ਅਰਜ਼ੀ ਦਿੱਤੀ, ਜਿਸ ਵਿਚ ਕਿਹਾ ਕਿ ਜੇਲ ਦੇ ਕੈਦੀ ਇਸ ਮਹਾਮਾਰੀ ਕਾਰਨ ਖਤਰੇ ਵਿਚ ਹਨ ਪਰ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਿਜ਼ ਕਰ ਦਿੱਤੀ। ਵਧਾਵਨ ਭਰਾਵਾਂ ਦੇ ਵਕੀਲ ਨੇ ਆਖਿਆ ਕਿ ਸਿਹਤ ਸਬੰਧੀ ਕਾਰਨਾਂ ਦੇ ਚੱਲਦੇ ਉਨ੍ਹਾਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੈ। ਸਿਹਤ ਦਾ ਅਧਿਕਾਰ ਜੀਵਨ ਦੇ ਅਧਿਕਾਰ ਦਾ ਅਨਿੱਖੜਵਾਂ ਪਹਿਲੂ ਹੈ ਇਸ ਲਈ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਆਰਥਰ ਰੋਡ ਦੇ ਘਟੋਂ-ਘੱਟ 77 ਕੈਦੀ ਕੋਵਿਡ-19 ਤੋਂ ਪ੍ਰਭਾਵਿਤ ਪਾਏ ਗਏ ਹਨ।


author

Khushdeep Jassi

Content Editor

Related News