15 ਸੂਬਿਆਂ ਦੀਆਂ ਰਾਜ ਸਭਾ ਸੀਟਾਂ ''ਤੇ ਚੋਣਾਂ ਦਾ ਐਲਾਨ, ਪੰਜਾਬ ''ਚ ਵੀ ਹੋਣਗੀਆਂ 2 ਸੀਟਾਂ ''ਤੇ ਚੋਣਾਂ

Thursday, May 12, 2022 - 06:09 PM (IST)

15 ਸੂਬਿਆਂ ਦੀਆਂ ਰਾਜ ਸਭਾ ਸੀਟਾਂ ''ਤੇ ਚੋਣਾਂ ਦਾ ਐਲਾਨ, ਪੰਜਾਬ ''ਚ ਵੀ ਹੋਣਗੀਆਂ 2 ਸੀਟਾਂ ''ਤੇ ਚੋਣਾਂ

ਨਵੀਂ ਦਿੱਲੀ- 15 ਸੂਬਿਆਂ ਦੀਆਂ 57 ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਜੂਨ ਅਤੇ ਅਗਸਤ ਮਹੀਨੇ ਦਰਿਆਨ ਇਨ੍ਹਾਂ ਪਾਰਟੀਆਂ ਦਾ ਪ੍ਰਤੀਨਿਧੀਤੱਵ ਕਰ ਰਹੇ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਜਿਨ੍ਹਾਂ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਉਨ੍ਹਾਂ 'ਚ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ, ਕਾਂਗਰਸ ਨੇਤਾ ਅੰਬਿਕਾ ਸੋਨੀ, ਜੈਰਾਮ ਰਮੇਸ਼ ਅਤੇ ਕਪਿਲ ਸਿੱਬਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਤੀਸ਼ ਚੰਦਰ ਮਿਸ਼ਰ ਪ੍ਰਮੁੱਖ ਹਨ। ਇਨ੍ਹਾਂ ਮੈਂਬਰਾਂ ਦਾ ਕਾਰਜਕਾਲ 21 ਜੂਨ ਤੋਂ ਇਕ ਅਗਸਤ ਦਰਮਿਆਨ ਖ਼ਤਮ ਹੋ ਰਿਹਾ ਹੈ।

PunjabKesari

ਉੱਤਰ ਪ੍ਰਦੇਸ਼ ਦੇ 11 ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਜਦੋਂ ਕਿ ਮਹਾਰਾਸ਼ਟਰ ਅਤੇ ਤਾਮਿਲਨਾਡੂ 'ਚ 6-6 ਮੈਂਬਰ ਇਸ ਮਿਆਦ 'ਚ ਸੇਵਾਮੁਕਤ ਹੋ ਰਹੇ ਹਨ। ਜਿਨ੍ਹਾਂ ਹੋਰ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਉਨ੍ਹਾਂ 'ਚ 5 ਬਿਹਾਰ ਤੋਂ, ਚਾਰ-ਚਾਰ ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕ ਤੋਂ ਹਨ। ਤਿੰਨ-ਤਿੰਨ ਮੈਂਬਰ ਮੱਧ ਪ੍ਰਦੇਸ਼ ਅਤੇ ਓਡੀਸ਼ਾ ਤੋਂ ਹਨ। ਸੇਵਾਮੁਕਤ ਹੋ ਰਹੇ ਮੈਂਬਰਾਂ 'ਚ 2-2 ਮੈਂਬਰ ਤੇਲੰਗਾਨਾ, ਛੱਤੀਸਗੜ੍ਹ, ਪੰਜਾਬ, ਝਾਰਖੰਡ ਅਤੇ ਹਰਿਆਣਾ ਤੋਂ ਹਨ, ਜਦੋਂ ਕਿ ਇਕ ਮੈਂਬਰ ਉਤਰਾਖੰਡ ਤੋਂ ਹੈ। ਇਨ੍ਹਾਂ ਚੋਣਾਂ ਦੀ ਨੋਟੀਫਿਕੇਸ਼ਨ 24 ਮਈ ਨੂੰ ਜਾਰੀ ਹੋਵੇਗੀ, ਜਦੋਂ ਕਿ ਵੋਟਿੰਗ 10 ਜੂਨ ਨੂੰ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News