UP-ਬਿਹਾਰ ਸਮੇਤ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

Thursday, Nov 03, 2022 - 10:04 AM (IST)

UP-ਬਿਹਾਰ ਸਮੇਤ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼, ਬਿਹਾਰ, ਤੇਲੰਗਾਨਾ ਸਮੇਤ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਅੱਜ ਯਾਨੀ ਕਿ ਵੀਰਵਾਰ ਨੂੰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਕਿ ਸ਼ਾਮ 6 ਵਜੇ ਤੱਕ ਪੈਣਗੀਆਂ। ਇਹ ਜ਼ਿਮਨੀ ਚੋਣਾਂ ਭਾਜਪਾ ਲਈ ਵੱਡੀ ਪ੍ਰੀਖਿਆ ਮੰਨੀ ਜਾ ਰਹੀ ਹੈ। ਬਿਹਾਰ ’ਚ ਪਾਰਟੀ ਦੀ ਸਿੱਧੀ ਟੱਕਰ ਨਿਤੀਸ਼-ਤੇਜਸਵੀ ਦੇ ਮਹਾਗਠਜੋੜ ਨਾਲ ਹੈ ਤਾਂ ਉੱਥੇ ਹੀ ਹਰਿਆਣਾ ਦੀ ਆਦਮਪੁਰ ਸੀਟ ਜੋ ਕਿ ਹੌਟ ਸੀਟ ਹੈ, ਜਿੱਥੇ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ। 

ਇਹ ਵੀ ਪੜ੍ਹੋ- ਆਦਮਪੁਰ ’ਚ ਸ਼ੁਰੂ ਹੋਈ ਵੋਟਿੰਗ, ਕੁਲਦੀਪ ਬਿਸ਼ਨੋਈ ਨੇ ਪਰਿਵਾਰ ਸਮੇਤ ਪਾਈ ਵੋਟ

ਦੱਸਣਯੋਗ ਹੈ ਕਿ ਮਹਾਰਾਸ਼ਟਰ ਦੀ ਅੰਧੇਰੀ ਪੂਰਬੀ, ਬਿਹਾਰ ਦੀਆਂ ਦੋ ਸੀਟਾਂ- ਗੋਪਾਲਗੰਜ ਅਤੇ ਮੋਕਾਮਾ, ਹਰਿਆਣਾ ਦੀ ਆਦਮਪੁਰ, ਤੇਲੰਗਾਨਾ ਦੀ ਮੁਨੁਗੋਡੇ, ਉੱਤਰ ਪ੍ਰਦੇਸ਼ ਦੀ ਗੋਲਾ ਗੋਕਰਨਾਥ ਅਤੇ ਓਡੀਸ਼ਾ ਦੀ ਧਾਮਨਗਰ ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਇਨ੍ਹਾਂ ਸਾਰੀਆਂ ਸੀਟਾਂ ਦੇ ਨਤੀਜੇ ਐਤਵਾਰ 6 ਨਵੰਬਰ 2022 ਨੂੰ ਆਉਣਗੇ।

ਬਿਹਾਰ 'ਚ ਇਕ ਵਜੇ ਤੱਕ ਗੋਪਾਲਗੰਜ 'ਚ 29.90 ਫੀਸਦੀ ਅਤੇ ਮੋਕਾਮਾ 'ਚ 34.26 ਫੀਸਦੀ ਵੋਟਿੰਗ ਹੋਈ।

ਉੱਤਰ ਪ੍ਰਦੇਸ਼ ਦੀ ਗੋਲਾ ਗੋਕਰਨਨਾਥ ਸੀਟ 'ਤੇ ਇਕ ਵਜੇ ਤੱਕ 34 ਫੀਸਦੀ ਵੋਟਿੰਗ ਹੋਈ ਹੈ।

ਤੇਲੰਗਾਨਾ ਦੀ ਮੁਨੁਗੋਡੇ ਸੀਟ 'ਤੇ 25 ਫੀਸਦੀ ਵੋਟਿੰਗ ਹੋਈ ਹੈ। 

ਹਰਿਆਣਾ ਦੇ ਆਦਮਪੁਰ ਜ਼ਿਮਨੀ ਚੋਣ ਲਈ 22 ਫੀਸਦੀ ਵੋਟਿੰਗ ਹੋਈ ਹੈ। 

ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦੀ ਅਪੀਲ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੋਟਿੰਗ ਤੋਂ ਪਹਿਲਾਂ ਟਵੀਟ ਕੀਤਾ, ‘‘ਆਦਮਪੁਰ ਦੇ ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਅੱਜ ਦੀਆਂ ਜ਼ਿਮਨੀ ਚੋਣਾਂ ’ਚ ਵੱਡੀ ਗਿਣਤੀ ’ਚ ਵੋਟਿੰਗ ਕਰੋ ਅਤੇ ਆਮਦਪੁਰ ਵਿਧਾਨ ਸਭਾ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਕੇ ਇਤਿਹਾਸ ਬਣਾਓ। ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਘਰ-ਘਰ ਜਾ ਕੇ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟ ਪਾਉਣ ਲਈ ਪ੍ਰੇਰਿਤ ਕਰੋ।

PunjabKesari

ਇਹ ਵੀ ਪੜ੍ਹੋ- 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਅੱਜ, 'ਆਦਮਪੁਰ' ਸੀਟ 'ਤੇ ਹੋਵੇਗੀ ਸਖ਼ਤ ਟੱਕਰ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਗੋਲਾ ਗੋਕਰਨਾਥ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸ਼ਾਂਤੀਪੂਰਵਕ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਜ਼ਿਮਨੀ ਚੋਣਾਂ ਵਿਚ ਤਿੰਨ ਲੱਖ 90 ਹਜ਼ਾਰ ਤੋਂ ਵੱਧ ਵੋਟਰ ਕੁੱਲ 7 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਗੋਲਾ ਗੋਕਰਨਾਥ ਸੀਟ ਭਾਜਪਾ ਦੇ ਨੇਤਾ ਅਤੇ ਵਿਧਾਇਕ ਅਰਵਿੰਦ ਗਿਰੀ ਦੀ 6 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਤੋਂ ਇਲਾਵਾ ਬਾਕੀ ਦੇ ਸੂਬਿਆਂ ’ਚ ਵੀ ਵੋਟਿੰਗ ਸ਼ਾਂਤੀਪੂਰਵਕ ਹੋ ਰਹੀ ਹੈ।
 


author

Tanu

Content Editor

Related News