ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ 'ਤੇ ਵੋਟਿੰਗ ਜਾਰੀ, ਵੱਡੀ ਗਿਣਤੀ 'ਚ ਪੁਲਸ ਅਤੇ ਸੁਰੱਖਿਆ ਫ਼ੋਰਸ ਤਾਇਨਾਤ

Wednesday, May 10, 2023 - 08:21 AM (IST)

ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ 'ਤੇ ਵੋਟਿੰਗ ਜਾਰੀ, ਵੱਡੀ ਗਿਣਤੀ 'ਚ ਪੁਲਸ ਅਤੇ ਸੁਰੱਖਿਆ ਫ਼ੋਰਸ ਤਾਇਨਾਤ

ਬੈਂਗਲੁਰੂ (ਵਾਰਤਾ)- ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ ਅੱਜ ਯਾਨੀ ਬੁੱਧਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਸ਼ਾਂਤੀਪੂਰਨ ਅਤੇ ਨਿਰਪੱਖ ਵੋਟਿੰਗ ਲਈ ਸਾਰੀਆਂ ਤਿਆਰੀਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਗਈਆਂ ਹਨ। ਕਰਨਾਟਕ ਵਿਧਾਨ ਸਭਾ ਚੋਣਾਂ 'ਚ 5 ਕਰੋੜ 31 ਲੱਖ 33 ਹਜ਼ਾਰ 54 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਰਾਜ 'ਚ ਕੁੱਲ 58,545 ਵੋਟਿੰਗ ਕੇਂਦਰ ਬਣਾਏ ਗਏ ਹਨ ਅਤੇ ਜਿੱਥੇ ਵੋਟਰ 2615 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ 'ਤੇ ਬਟਨ ਦਬਾ ਕੇ ਕਰਨਗੇ। ਕੁੱਲ 2615 ਉਮੀਦਵਾਰਾਂ 'ਚੋਂ 2430 ਪੁਰਸ਼ ਅਤੇ 184 ਮਹਿਲਾ ਅਤੇ ਇਕ ਟਰਾਂਸਜੈਂਡਰ ਉਮੀਦਵਾਰ ਹੈ। ਇਸ ਵਾਰ ਦੀ ਵੋਟਿੰਗ 'ਚ 11 ਲੱਖ 71 ਹਜ਼ਾਰ 558 ਨੌਜਵਾਨ ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਕੁੱਲ ਵੋਟਰਾਂ 'ਚੋਂ 5 ਲੱਖ 71 ਹਜ਼ਾਰ 281 ਅਪਾਹਜ ਹਨ ਅਤੇ 12 ਲੱਖ 15 ਹਜ਼ਾਰ 920 ਅਜਿਹੇ ਵੋਟਰ ਹਨ, ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਹੈ। 

ਵੋਟਿੰਗ ਦੌਰਾਨ 76,202 ਵੋਟਰ ਵੇਰੀਫਿਏਲ ਪੇਪਰ ਆਡਿਟ ਟਰੇਲ (ਵੀਵੀਪੀਏਟੀ) ਦਾ ਇਸਤੇਮਾਲ ਕੀਤਾ ਜਾਣਾ ਹੈ। ਰਾਜ 'ਚ ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਤਰੀਕੇ ਨਾਲ ਸੰਪੰਨ ਕਰਵਾਉਣ ਲਈ ਭਾਰੀ ਗਿਣਤੀ 'ਚ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਦੀ ਵਿਵਸਥਾ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਵੋਟਿੰਗ 'ਚ ਫਰਜ਼ੀ ਵੋਟਿੰਗ 'ਤੇ ਰੋਕ ਲਗਾਉਣ ਅਤੇ ਲੰਮੀ ਲਾਈਨ ਤੋਂ ਬਚਣ ਲਈ ਖ਼ਾਸ ਤਿਆਰੀ ਕੀਤੀ ਹੈ। ਕਮਿਸ਼ਨ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਇਕ ਵੋਟਿੰਗ ਕੇਂਦਰ 'ਚ ਚਿਹਰੇ ਦੀ ਪਛਾਣ ਲਈ ਤਕਨੀਕ ਦਾ ਇਸਤੇਮਾਲ ਕਰੇਗਾ। ਕਿਸੇ ਵੀ ਚੋਣ 'ਚ ਇਸ ਤਰ੍ਹਾਂ ਦੀ ਤਕਨੀਕ ਪਹਿਲੀ ਵਾਰ ਇਸਤੇਮਾਲ 'ਚ ਲਿਆਂਦੀ ਜਾਵੇਗੀ। ਇਸ ਵਾਰ ਰਾਜ ਵਿਧਾਨ ਸਭਾ ਚੋਣਾਂ 'ਚ ਭਾਜਪਾ, ਕਾਂਗਰਸ ਅਤੇ ਜਨਤਾ ਦਲ ਸੈਕਿਊਲਰ ਦਰਮਿਆਨ ਤ੍ਰਿਕੋਣੀ ਮੁਕਾਬਲਾ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ।


author

DIsha

Content Editor

Related News