2 ਘੰਟੇ ਦੇਰੀ ਨਾਲ ਸ਼ੁਰੂ ਹੋਈ ਵੋਟਿੰਗ, ਬਿਨਾਂ ਵੋਟ ਪਾਏ ਲੋਕ ਘਰ ਗਏ ਵਾਪਸ

05/19/2019 10:51:09 AM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਨਾਗੋਟਾ ਬਗਵਾਂ ਦੇ ਸਮਲੋਟੀ ਪੋਲਿੰਗ ਕੇਂਦਰ 72 'ਚ ਵੋਟਰਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਇੱਥੇ ਸਵੇਰੇ ਪਹਿਲਾਂ ਪੋਲਿੰਗ ਕੇਂਦਰ 'ਚ ਈ. ਵੀ. ਐੱਮ. ਮਸ਼ੀਨ ਖਰਾਬ ਹੋ ਗਈ। ਦੂਜੀ ਮਸ਼ੀਨ ਲਗਾਈ ਗਈ ਪਰ ਤਕਨੀਕੀ ਖਰਾਬੀ ਕਾਰਨ ਉਹ ਵੀ ਕੰਮ ਨਹੀਂ ਕਰ ਸਕੀ। ਮਸ਼ੀਨ ਠੀਕ ਕਰਨ ਤੋਂ ਬਾਅਦ ਇੱਥੇ ਸਵੇਰੇ 9 ਵਜੇ ਪਹਿਲੀ ਵੋਟ ਪਾਈ ਗਈ। ਲੋਕਾਂ ਦੇ ਸਬਰ ਦਾ ਬੰਨ ਟੁੱਟ ਗਿਆ ਅਤੇ ਗੁੱਸੇ 'ਚ ਆਏ ਲੋਕ ਬਿਨਾਂ ਵੋਟਾਂ ਪਾਏ ਆਪਣੇ ਘਰ ਵਾਪਸ ਗਏ ਚਲੇ ਅਤੇ ਲੰਬੇ ਇੰਤਜ਼ਾਰ ਤੋਂ ਬਾਅਦ ਪੋਲਿੰਗ ਕੇਂਦਰ ਖਾਲੀ ਹੋ ਗਿਆ।

ਇਸ ਦੇ ਨਾਲ ਹੀ ਸੋਲਨ ਜ਼ਿਲੇ ਦੇ ਬਸਾਲ 'ਚ ਅੱਧੇ ਘੰਟੇ ਤੱਕ ਵੋਟਿੰਗ 'ਚ ਅੜਚਣ ਪਈ ਰਹੀ। ਇੱਥੇ ਲੋਕਾਂ ਦੇ ਕੋਲ ਆਪਣੇ ਆਈ. ਡੀ. ਕਾਰਡ (ਪਹਿਚਾਣ ਪੱਤਰ) ਨਹੀਂ ਸੀ ਤਾਂ ਐੱਸ. ਡੀ. ਐੱਮ. ਨੇ ਆਪਣੀ ਗੱਡੀ ਰਾਹੀਂ ਵੋਟਰਾਂ ਨੂੰ ਘਰ ਭੇਜੀਆਂ ਅਤੇ ਆਈ. ਡੀ. ਕਾਰਡ ਮੰਗਵਾਏ ਗਏ।


Iqbalkaur

Content Editor

Related News