ਪ੍ਰੈਗਨੈਂਸੀ ਦੌਰਾਨ ਵਿਟਾਮਿਨ-ਡੀ ਦੀ ਕਮੀ ਨਾਲ ਬੱਚਾ ਹੋ ਸਕਦੈ ਏ. ਡੀ. ਐੱਚ. ਡੀ. ਦਾ ਸ਼ਿਕਾਰ
Thursday, Feb 13, 2020 - 01:52 AM (IST)

ਨਵੀਂ ਦਿੱਲੀ (ਏਜੰਸੀਆਂ)–ਗਰਭ ਅਵਸਥਾ ’ਚ ਵਿਟਾਮਿਨ-ਡੀ ਦੀ ਕਮੀ ਨਾਲ ਏ. ਡੀ. ਐੱਚ. ਡੀ. ਹੀ ਨਹੀਂ, ਪ੍ਰੀਕਲੇਮਪਸੀਆ ਦਾ ਖਤਰਾ ਵੀ ਵਧਾ ਸਕਦੀ ਹੈ। ਅਮਰੀਕਨ ਅਕੈਡਮੀ ਆਫ ਚਾਈਲਡ ਐਂਡ ਅਡੋਲਸੈਂਟ ਸਾਈਕ੍ਰਿਐਟਰੀ ਦੇ ਜਨਰਲ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਦੀ ਮੰਨੀਏ ਤਾਂ ਮੱਧ ਗਰਭ ਅਵਸਥਾ ਦੀ ਸ਼ੁਰੂਆਤ ’ਚ ਵਿਟਾਮਿਨ–ਡੀ ਦੀ ਕਮੀ ਬੱਚੇ ’ਚ ਏ. ਡੀ. ਐੱਚ. ਡੀ. ਦਾ ਕਾਰਣ ਹੋ ਸਕਦੀ ਹੈ। ਦਰਅਸਲ ਔਰਤਾਂ ’ਚ ਵਿਟਾਮਿਨ ਡੀ ਦੀ ਕਮੀ ਮਾਨਸਿਕ ਬੀਮਾਰੀਆਂ ਨੂੰ ਜਨਮ ਦੇ ਸਕਦੀ ਹੈ, ਜਿਸ ਦਾ ਨੁਕਸਾਨ ਹੋਣ ਵਾਲੇ ਬੱਚੇ ਨੂੰ ਉਠਾਉਣਾ ਪੈ ਸਕਦਾ ਹੈ।
ਹਾਲਾਂਕਿ ਇਸ ਬੀਮਾਰੀ ਦੇ ਕਈ ਕਾਰਨ ਹਨ, ਜਿਸ ’ਚ ਬੱਚੇ ਦੇ ਜੀਨ ਨੂੰ ਵੀ ਏ. ਡੀ. ਐੱਚ. ਡੀ. ਦੇ ਕੁਝ ਜੋਖਮ ਦੇ ਰੂਪ ’ਚ ਦੇਖਿਆ ਗਿਆ ਹੈ। ਇਹ ਖੋਜ ਇਸ ਗੱਲ ਦਾ ਪੁਖਤਾ ਸਬੂਤ ਦਿੰਦੀ ਹੈ ਕਿ ਗਰਭ ਅਵਸਥਾ ਦੌਰਾਨ ਵਿਟਾਮਿਨ ਡੀ ਦਾ ਹੇਠਲਾ ਪੱਧਰ ਸੰਤਾਨ ’ਚ ਕਈ ਬੀਮਾਰੀਆਂ ਪੈਦਾ ਕਰ ਸਕਦਾ ਹੈ। ਦੱਸ ਦਈਏ ਕਿ ਏ. ਡੀ. ਐੱਚ. ਡੀ. ਬੱਚਿਆਂ ’ਚ ਸਭ ਤੋਂ ਆਮ ਪੁਰਾਣੀਆਂ ਬੀਮਾਰੀਆਂ ’ਚੋਂ ਇਕ ਹੈ। ਖੋਜਕਾਰਾਂ ਮੁਤਾਬਕ ਖੋਜ ਨਤੀਜਿਆਂ ਦਾ ਜਨਤਕ ਸਿਹਤ ਲਈ ਬਹੁਤ ਮਹੱਤਵ ਹੈ।
ਇਕ ਅਧਿਐਨ ਮੁਤਾਬਕ ਏ. ਡੀ. ਐੱਚ. ਡੀ. ਦਾ ਖਤਰਾ ਉਨ੍ਹਾਂ ਬੱਚਿਆਂ ’ਚ 34 ਫੀਸਦੀ ਵੱਧ ਸੀ, ਜਿਸ ਦੀ ਮਾਂ ਦੀ ਗਰਭ ਅਵਸਥਾ ’ਚ ਉਨ੍ਹਾਂ ਬੱਚਿਆਂ ਦੀ ਤੁਲਨਾ ’ਚ ਵਿਟਾਮਿਨ–ਡੀ ਦੀ ਕਮੀ ਸੀ, ਜਿਨ੍ਹਾਂ ਦੀ ਮਾਂ ਦਾ ਵਿਟਾਮਿਨ–ਡੀ ਪੱਧਰ ਪਹਿਲੀ ਅਤੇ ਦੂਜੀ ਤਿਮਾਹੀ ਦੇ ਦੌਰਾਨ ਭਰਪੂਰ ਸੀ। ਖੋਜ ’ਚ ਕਿਹਾ ਗਿਆ ਹੈ ਕਿ ਇਹ ਨਤੀਜਾ ਮਾਂ ਦੀ ਉਮਰ, ਸਮਾਜਿਕ, ਆਰਥਿਕ ਸਥਿਤੀ ਅਤੇ ਮਨੋਰੋਗ ਇਤਿਹਾਸ ਵੱਲ ਵੀ ਇਸ਼ਾਰਾ ਕਰਦਾ ਹੈ।