ਮੌਸਮ ਵਿਭਾਗ ਦੀ ਐਡਵਾਇਜ਼ਰੀ, 27 ਅਕਤੂਬਰ ਤਕ ਗੋਆ ਨਾ ਆਉਣ ਸੈਲਾਨੀ
Friday, Oct 25, 2019 - 12:22 AM (IST)

ਨਵੀਂ ਦਿੱਲੀ — ਮੌਸਮ ਵਿਭਾਗ ਨੇ ਗੋਆ ਜਾਣ ਵਾਲੇ ਸੈਲਾਨੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉਹ 27 ਅਕਤੂਬਰ ਤਕ ਸੂਬੇ 'ਚ ਘੁੰਮਣ ਲਈ ਨਾ ਆਉਣ। ਵਿਭਾਗ ਨੇ ਕਿਹਾ ਕਿ ਸੂਬੇ 'ਚ ਇਸ਼ ਦੌਰਾਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਪੂਰੇ ਸੂਬੇ 'ਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ।
ਅਰਬ ਸਾਗਰ 'ਚ ਬਣੇ ਚਕੱਰਵਾਤ ਦੇ ਚੱਲਦੇ ਅਗਲੇ ਚਾਰ ਦਿਨ (24 ਤੋਂ 27 ਅਕਤੂਬਰ) ਤਕ ਭਾਰੀ ਬਾਰਿਸ਼ ਹੋਵੇਗੀ। ਵੀਰਵਾਰ ਨੂੰ ਗੋਆ 'ਚ 90 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਸੂਬੇ 'ਚ 1 ਅਕਤੂਬਰ ਤੋਂ ਹੁਣ ਤਕ 144 ਫੀਸਦੀ ਮਾਨਸੂਨੀ ਬਾਰਿਸ਼ ਦਰਜ ਕੀਤੀ ਗਈ ਹੈ।