ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ
Monday, Aug 31, 2026 - 11:49 AM (IST)
ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਜ਼ਬੇਕਿਸਤਾਨ ਦੇ 2 ਦਿਨਾਂ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਯੂਰੇਨੀਅਮ ਸਪਲਾਈ ਸਣੇ ਕਈ ਅਹਿਮ ਮੁੱਦਿਆਂ 'ਤੇ ਸਹਿਮਤੀ ਬਣੀ ਹੈ। ਇਸੇ ਦੌਰਾਨ ਉਜ਼ਬੇਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਇਕ ਹੋਰ ਖ਼ੁਸ਼ਖ਼ਬਰੀ ਦਿੱਤੀ ਹੈ।
ਮਿਡਲ ਏਸ਼ੀਆ ਦੇ ਸਭ ਤੋਂ ਖੂਬਸੂਰਤ ਅਤੇ ਇਤਿਹਾਸਕ ਦੇਸ਼ਾਂ 'ਚੋਂ ਇੱਕ ਉਜ਼ਬੇਕਿਸਤਾਨ ਨੇ ਭਾਰਤੀ ਪਾਸਪੋਰਟ ਹੋਲਡਰਾਂ ਲਈ 30 ਦਿਨਾਂ ਦੀ ਵੀਜ਼ਾ-ਫ੍ਰੀ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਨੀਤੀ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਟੂਰਿਜ਼ਮ, ਵਪਾਰਕ ਸਬੰਧਾਂ ਅਤੇ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਇਹ ਅਹਿਮ ਐਲਾਨ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤਾਸ਼ਕੰਦ ਵਿਖੇ ਹੋਈ ਵਫ਼ਦ ਪੱਧਰੀ ਬੈਠਕ ਦੌਰਾਨ ਕੀਤਾ। ਨਵੇਂ ਨਿਯਮਾਂ ਤਹਿਤ ਹੁਣ ਭਾਰਤੀ ਨਾਗਰਿਕ ਬਿਨਾਂ ਵੀਜ਼ਾ ਅਪਲਾਈ ਕੀਤੇ ਉਜ਼ਬੇਕਿਸਤਾਨ 'ਚ 30 ਦਿਨਾਂ ਤੱਕ ਠਹਿਰ ਸਕਣਗੇ।

ਇਹ ਵੀ ਪੜ੍ਹੋ- 'ਬੱਤੀ ਗੁੱਲ' ਹੋਣ ਕਾਰਨ ਰੱਦ ਹੋ ਗਿਆ NEET ਦਾ ਪੇਪਰ ! ਵਿਦਿਆਰਥੀ ਹੋਏ ਖੱਜਲ, ਨਵੀਂ ਤਾਰੀਖ਼ ਦਾ ਹੋਇਆ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਉਜ਼ਬੇਕਿਸਤਾਨੀ ਰਾਸ਼ਟਰਪਤੀ ਮਿਰਜ਼ੀਯੋਯੇਵ ਨੇ ਭਾਰਤ ਨੂੰ ਇੱਕ ਭਰੋਸੇਯੋਗ ਰਣਨੀਤਕ ਭਾਈਵਾਲ ਦੱਸਦਿਆਂ ਕਿਹਾ ਕਿ ਪਿਛਲੇ ਸਾਲ ਦੋਵਾਂ ਦੇਸ਼ਾਂ ਦਾ ਦੁਵੱਲਾ ਵਪਾਰ ਪਹਿਲੀ ਵਾਰ 1 ਅਰਬ ਅਮਰੀਕੀ ਡਾਲਰ ਤੋਂ ਪਾਰ ਹੋਇਆ ਹੈ, ਜਿਸ ਨੂੰ 5 ਅਰਬ ਡਾਲਰ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੇ ਜੁਆਇੰਟ ਵੈਂਚਰਜ਼ (ਸਾਂਝੇ ਉੱਦਮਾਂ) ਦੀ ਗਿਣਤੀ 'ਚ 7 ਗੁਣਾ ਵਾਧਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਉਜ਼ਬੇਕਿਸਤਾਨ 'ਚ ਭਾਰਤੀ ਸੱਭਿਆਚਾਰ ਕਾਫ਼ੀ ਪ੍ਰਸਿੱਧ ਹੈ। ਉੱਥੇ 'ਲਾਲ ਬਹਾਦਰ ਸ਼ਾਸਤਰੀ ਭਾਰਤੀ ਸੱਭਿਆਚਾਰਕ ਕੇਂਦਰ' ਅਤੇ 'ਮਹਾਤਮਾ ਗਾਂਧੀ ਸੈਂਟਰ ਫ਼ਾਰ ਇੰਡੀਅਨ ਸਟੱਡੀਜ਼' ਵਰਗੀਆਂ ਸੰਸਥਾਵਾਂ ਪਹਿਲਾਂ ਤੋਂ ਹੀ ਕਾਫ਼ੀ ਸਰਗਰਮ ਹਨ। ਇਸ ਤੋਂ ਇਲਾਵਾ ਉਜ਼ਬੇਕਿਸਤਾਨ 'ਚ 2018 ਤੋਂ ਇੱਕ 'ਯੋਗਾ ਫੈਡਰੇਸ਼ਨ' ਵੀ ਚਲਾਈ ਜਾ ਰਹੀ ਹੈ।
ਜੇਕਰ ਤੁਸੀਂ ਵੀ ਇਸ 30 ਦਿਨਾਂ ਵੀਜ਼ਾ ਫ੍ਰੀ ਯਾਤਰਾ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਉਜ਼ਬੇਕਿਸਤਾਨ ਦਾ Silk Road, ਇਤਿਹਾਸਕ ਸ਼ਹਿਰ ਜਿਵੇਂ ਕਿ ਸਮਰਕੰਦ, ਬੁਖਾਰਾ ਅਤੇ ਤਾਸ਼ਕੰਦ ਦੀ ਸ਼ਾਨਦਾਰ ਇਸਲਾਮਿਕ ਆਰਕੀਟੈਕਚਰ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਵੀਜ਼ਾ-ਫ੍ਰੀ ਨੀਤੀ ਲਾਗੂ ਹੋਣ ਨਾਲ ਭਾਰਤੀ ਸੈਲਾਨੀਆਂ ਲਈ ਇਨ੍ਹਾਂ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਨਾ ਬਹੁਤ ਹੀ ਆਸਾਨ ਤੇ ਸਸਤਾ ਹੋ ਜਾਵੇਗਾ।

ਇਹ ਵੀ ਪੜ੍ਹੋ- ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ ਪ੍ਰੋਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
