ਕਦੇ ਸਾਈਕਲਾਂ ਨੂੰ ਪੰਕਚਰ ਲਾਉਂਦੇ ਸਨ ਵਰਿੰਦਰ ਕੁਮਾਰ ਖਟੀਕ, ਹੁਣ ਮੋਦੀ ਸਰਕਾਰ 3.0 'ਚ ਬਣੇ ਕੇਂਦਰੀ ਮੰਤਰੀ
Tuesday, Jun 11, 2024 - 04:08 PM (IST)

ਭੋਪਾਲ- ਨਰਿੰਦਰ ਮੋਦੀ ਨੇ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਪ੍ਰਧਾਨ ਮੰਤਰੀ ਨਾਲ ਕੁੱਲ 71 ਸੰਸਦ ਮੈਂਬਰਾਂ ਨੇ ਕੈਬਨਿਟ ਮੰਤਰੀ, ਸੁਤੰਤਰ ਚਾਰਜ ਅਤੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਮੋਦੀ ਸਰਕਾਰ 3.0 ਵਿਚ ਮੱਧ ਪ੍ਰਦੇਸ਼ ਤੋਂ ਡਾ. ਵਰਿੰਦਰ ਕੁਮਾਰ ਖਟੀਕ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਖਟੀਕ ਆਪਣੀ ਸਾਦਗੀ ਕਰ ਕੇ ਚਰਚਾ ਵਿਚ ਰਹਿੰਦੇ ਹਨ। ਖਟੀਕ ਨੂੰ 2014 ਵਿਚ ਪਹਿਲੀ ਵਾਰ ਮੋਦੀ ਕੈਬਨਿਟ ਵਿਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਣਾਇਆ ਗਿਆ ਸੀ। ਉੱਥੇ ਹੀ ਦੂਜੀ ਵਾਰ 2021 'ਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਬਣੇ। ਵਰਿੰਦਰ ਕੁਮਾਰ ਖਟੀਕ ਸਿਆਸਤ ’ਚ ਆਉਣ ਤੋਂ ਪਹਿਲਾਂ ਆਪਣੇ ਪਿਤਾ ਨਾਲ ਸਾਈਕਲ ਰਿਪੇਅਰ ਦੀ ਦੁਕਾਨ ’ਤੇ ਕੰਮ ਕਰਦੇ ਸਨ। ਖਟੀਕ ਨੇ ਲੋਕ ਸਭਾ ਚੋਣਾਂ 2024 ’ਚ ਟੀਕਮਗੜ੍ਹ ਤੋਂ ਕਾਂਗਰਸ ਉਮੀਦਵਾਰ ਪੰਕਜ ਅਹਿਰਵਾਰ ਨੂੰ 4 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਵਾਰ ਫਿਰ ਉਹ ਮੋਦੀ ਸਰਕਾਰ ਵਿਚ ਮੰਤਰੀ ਬਣਾਏ ਗਏ ਹਨ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ
27 ਫਰਵਰੀ 1954 ਨੂੰ ਹੋਇਆ ਜਨਮ
ਦੱਸ ਦੇਈਏ ਕਿ ਵਰਿੰਦਰ ਕੁਮਾਰ ਖਟੀਕ ਦਾ ਜਨਮ 27 ਫਰਵਰੀ 1954 ਨੂੰ ਸਾਗਰ, ਮੱਧ ਪ੍ਰਦੇਸ਼ ਵਿਚ ਇਕ ਬਹੁਤ ਹੀ ਗਰੀਬ ਪਰਿਵਾਰ ਵਿਚ ਹੋਇਆ ਸੀ। ਸਖ਼ਤ ਮਿਹਨਤ ਨਾਲ ਉਨ੍ਹਾਂ ਨੇ ਸਾਗਰ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਸ਼ੁਰੂਆਤੀ ਦਿਨਾਂ ’ਚ ਉਹ ਸਾਗਰ ’ਚ ਆਪਣੇ ਪਿਤਾ ਨਾਲ ਸਾਈਕਲ-ਸਕੂਟਰ ਪੰਕਚਰ ਠੀਕ ਕਰਨ ਦਾ ਕੰਮ ਕਰਦੇ ਸਨ। ਉਨ੍ਹਾਂ ਕੋਲ ਇਕ ਪੁਰਾਣਾ ਸਕੂਟਰ ਸੀ, ਜਿਸ ’ਤੇ ਉਹ ਆਪਣੇ ਚੋਣ ਹਲਕੇ ’ਚ ਘੁੰਮਦੇ ਸਨ।
ਇਹ ਵੀ ਪੜ੍ਹੋ- ਕੌਣ ਹੁੰਦਾ ਹੈ ਕੈਬਨਿਟ ਮੰਤਰੀ? ਜਾਣੋ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ ਰਾਜ ਮੰਤਰੀ 'ਚ ਫ਼ਰਕ
ਵਿੱਦਿਅਕ ਯੋਗਤਾ
ਵਰਿੰਦਰ ਕੁਮਾਰ ਖਟੀਕ ਨੇ ਡਾ. ਹਰੀਸਿੰਘ ਗੌਰ ਯੂਨੀਵਰਸਿਟੀ ਸਾਗਰ ਤੋਂ ਅਰਥ ਸ਼ਾਸਤਰ ’ਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਾਗਰ ਸਥਿਤ ਡਾ. ਹਰੀਸਿੰਘ ਗੌੜ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕੀਤੀ। ਬਚਪਨ ਤੋਂ ਹੀ RSS ਦੇ ਵਰਕਰ ਰਹੇ ਹਨ। ਉਨ੍ਹਾਂ ਨੇ 1975 ਵਿਚ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਵਲੋਂ ਸ਼ੁਰੂ ਕੀਤੇ ਗਏ ਸੰਪੂਰਨ ਕ੍ਰਾਂਤੀ ਅੰਦੋਲਨ ਵਿਚ ਸਰਗਰਮ ਰੂਪ ਨਾਲ ਹਿੱਸਾ ਲਿਆ ਸੀ। ਇੰਦਰਾ ਗਾਂਧੀ ਦੇ ਸਮੇਂ ਲਾਏ ਗਏ ਐਮਰਜੈਂਸੀ ਦੇ ਵਿਰੋਧ ਵਿਚ ਅੰਦਰੂਨੀ ਸੁਰੱਖਿਆ ਐਕਟ ਤਹਿਤ 16 ਮਹੀਨੇ ਤੱਕ ਸਾਗਰ ਅਤੇ ਜਬਲਪੁਰ ਜੇਲ੍ਹ ਵਿਚ ਬੰਦ ਰਹੇ। ਲੋਕ ਸਭਾ ਚੋਣਾਂ 2024 ਵਿਚ ਉਨ੍ਹਾਂ ਨੇ 8ਵੀਂ ਵਾਰ ਲੋਕ ਸਭਾ ਦੀ ਚੋਣ ਟੀਕਮਗੜ੍ਹ ਲੋਕ ਸਭਾ ਖੇਤਰ ਤੋਂ ਜਿੱਤੀ ਹੈ।
ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e