ਵਾਇਰਲ ਤਸਵੀਰ 'ਚ ਪਿਤਾ ਦੀ ਲਾਸ਼ ਦੇ ਸਾਹਮਣੇ ਰੌਂਣ ਵਾਲੇ ਬੱਚੇ ਦੀ ਸਚਾਈ ਆਈ ਸਾਹਮਣੇ

09/21/2018 2:23:57 PM

ਨਵੀਂ ਦਿੱਲੀ— ਪਿਛਲੇ ਦਿਨੀਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿਚ ਇਕ ਬੱਚਾ ਆਪਣੇ ਪਿਤਾ ਦੀ ਲਾਸ਼ ਕੋਲ ਰੌਂਦਾ ਹੋਇਆ ਦਿਖਾਈ ਦੇ ਰਿਹਾ ਸੀ। ਇਸ ਤਸਵੀਰ ਨੂੰ ਜਿਨ੍ਹੇ ਵੀ ਦੇਖਿਆ ਉਹ ਭਾਵੁਕ ਹੋ ਗਿਆ ਜਿਸ ਤੋਂ ਬਾਅਦ ਲੋਕ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਏ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਲਈ ਕਰੀਬ 50 ਲੱਖ ਰੁਪਿਆਂ ਦਾ ਫੰਡ ਇਕੱਠਾ ਕਰ ਲਿਆ ਗਿਆ ਪਰ ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ ਉਹ ਬੱਚਾ ਮ੍ਰਿਤਕ ਦਾ ਪੁੱਤਰ ਨਹੀਂ ਸਗੋਂ ਉਸਦਾ ਚਚੇਰਾ ਭਰਾ ਹੈ।

PunjabKesari
ਦਰਅਸਲ ਬੀਤੇ ਸ਼ੁੱਕਰਵਾਰ ਦਿੱਲੀ ਵਿਚ ਸੀਵਰ ਦੀ ਸਫਾਈ ਕਰਦੇ ਸਮੇਂ ਅਨਿਲ ਨਾਮ ਦੇ ਸਫਾਈਕਰਮੀ ਦੀ ਮੌਤ ਹੋ ਗਈ ਸੀ। ਅਨਿਲ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਸੀ, ਉਸ ਦੇ ਜਾਣ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਅਜਿਹੇ ਵਿਚ ਬੱਚੇ ਦੀ ਤਸਵੀਰ ਦੇ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਨੇ ਅਭਿਆਨ ਚਲਾ ਕੇ ਪੀੜਿਤ ਪਰਿਵਾਰ ਲਈ ਰੁਪਏ ਇਕੱਠੇ ਕੀਤੇ ਗਏ। ਹੁਣ ਅਨਿਲ ਦੇ ਮਾਤਾ-ਪਿਤਾ ਸਾਹਮਣੇ ਆਏ ਅਤੇ ਉਨ੍ਹਾਂ ਨੇ ਇਸ ਵਾਇਰਲ ਤਸਵੀਰ ਦੀ ਸਚਾਈ ਦੱਸੀ।
ਦੀਨਦਿਆਲ ਅਤੇ ਸਰੋਜ ਸਮਾਜਿਕ ਕਲਿਆਣ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਅਨਿਲ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਿਸ ਮਹਿਲਾ ਨੂੰ ਉਨ੍ਹਾਂ ਦੇ ਬੇਟੇ ਦੀ ਪਤਨੀ ਦੱਸਿਆ ਜਾ ਰਿਹਾ ਹੈ ਉਹ ਅਸਲ 'ਚ ਉਨ੍ਹਾਂ ਦੀ ਮਾਸੀ ਰਾਣੀ ਹੈ ਅਤੇ ਜੋ ਬੱਚਾ ਅਨਿਲ ਦੀ ਲਾਸ਼ ਕੋਲ ਰੌਂਦਾ ਦਿਖਾਈ ਦੇ ਰਿਹਾ ਹੈ ਉਹ ਉਸੇ ਮਹਿਲਾ ਦੇ ਪਹਿਲੇ ਵਿਆਹ 'ਚੋਂ ਹੈ। ਮੰਤਰੀ ਗੌਤਮ ਨੇ ਦੱਸਿਆ ਕਿ ਮਾਮਲੇ ਦੀ ਉਲਝਣ ਕਾਰਨ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


Related News