ਗੋਰਖਪੁਰ ''ਸਮਾਰਟ ਸਿਟੀ''? ਯੂਨੇਸਕੋ ਨੇ ਵਾਇਰਲ ਟਵੀਟ ਦਾ ਦਿੱਤਾ ਜਵਾਬ
Saturday, Mar 17, 2018 - 12:40 PM (IST)

ਨਵੀ ਦਿੱਲੀ— ਗੋਰਖਪੁਰ-ਫੂਲਪੁਰ ਉਪਚੋਣਾਂ 'ਚ ਭਾਜਪਾ ਦੀ ਹਾਰ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਹੈ। ਸ਼ੋਸ਼ਲ ਮੀਡੀਆ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਆਪਣੀਆਂ ਪ੍ਰਕਿਰਿਆ ਦੇ ਰਹੇ ਹਨ। ਇਸ ਵਿਚਕਾਰ ਯੂਨੇਸਕੋ ਦੇ ਇਕ ਸਰਟੀਫਿਕੇਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਪਚੋਣਾਂ ਦੇ ਨਤੀਜੇ ਨੂੰ ਦੇਖਦੇ ਹੋਏ 'ਯੂਨੇਸਕੋ' ਨੇ ਗੋਰਖਪੁਰ ਨੂੰ ਭਾਰਤ ਦੀ 'ਸਮਾਰਟ ਸਿਟੀ' ਘੋਸ਼ਿਤ ਕਰ ਦਿੱਤਾ ਹੈ।
ਇੰਝ ਤਾਂ ਇਹ ਪਹਿਲਾਂ ਹੀ ਨਜ਼ਰ 'ਚ ਫੇਕ ਲੱਗਦਾ ਹੈ ਪਰ ਇਸ ਨੂੰ ਪੱਤਰਕਾਰ ਸ਼ੋਭਾ ਡੇ ਨੇ ਟਵੀਟ ਕਰ ਦਿੱਤਾ। ਇਸ ਟਵੀਟ ਤੋਂ ਬਾਅਦ ਯੂਜਰਜ਼ ਨੇ ਯੂਨੇਸਕੋ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਸਰਟੀਫਿਕੇਟ ਅਸਲੀ ਹੈ। ਇਸ 'ਤੇ ਖੁਦ ਯੂਨੇਸਕੋ ਨੇ ਟਵਿੱਟਰ 'ਤੇ ਜਵਾਬ ਦਿੱਤਾ। ਯੂਨੇਸਕੋ ਨੇ ਲਿਖਿਆ, ''ਇਹ ਸਰਟੀਫਿਕੇਟ ਪੂਰੀ ਤਰ੍ਹਾਂ ਫੇਕ ਹੈ। ਯੂਨੇਸਕੋ ਨੇ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਹੈ। ਇਸ ਨੂੰ ਸਾਡੀ ਜਾਣਕਾਰੀ 'ਚ ਲਿਆਉਣ ਲਈ ਸ਼ੁੱਕਰੀਆ।''
Smartest. pic.twitter.com/1ape4cC0a1
— Shobhaa De (@DeShobhaa) March 15, 2018
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਗੋਰਖਪੁਰ ਅਤੇ ਲੋਕਸਭਾ ਸੀਟਾਂ ਦੀਆਂ ਉਪਚੋਣਾਂ 'ਚ ਭਾਜਪਾ ਨੂੰ ਕਰਾਰਾ ਝਟਕਾ ਲੱਗਿਆ ਹੈ। 5 ਵਾਰ ਲਗਾਤਾਰ ਸਾਂਸਦ ਰਹਿ ਚੁੱਕੇ ਸੀ.ਐੈੱਮ. ਯੋਗੀ ਆਦਿਤਿਆਨਾਥ ਦੀ ਸੀਟ 'ਤੇ ਗੋਰਖਪੁਰ 'ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਪ੍ਰਵੀਨ ਨਿਸ਼ਾਦ ਜਿੱਤ ਗਏ ਹਨ। ਇਸ ਸੀਟ 'ਤੇ ਭਾਜਪਾ ਨੂੰ 28 ਸਾਲ ਬਾਅਦ ਹਾਰ ਦਾ ਮੂੰਹ ਦੇਖਣਾ ਪਿਆ ਹੈ। 1991 ਤੋਂ ਹੀ ਇਹ ਸੀਟ ਭਾਜਪਾ ਦੇ ਖਾਤੇ 'ਚ
ਉੱਧਰ ਡਿਪਟੀ ਸੀ.ਐੈੱਮ. ਕੇਸ਼ਵ ਪ੍ਰਸਾਦ ਮੋਰਿਆ ਦੀ ਸੀਟ ਹੀ ਫੂਲਪੁਰ 'ਚ ਵੀ ਭਾਜਪਾ ਵੱਡੇ ਅੰਤਰ ਨਾਲ ਹਾਰ ਗਈ ਹੈ। ਬੀ.ਐੈੱਸ.ਪੀ. ਨੇ ਦੋਵਾਂ ਸੀਟਾਂ 'ਤੇ ਆਪਣੇ ਉਮੀਦਵਾਰ ਨਹੀਂ ਉਤਾਰੇ ਸਨ ਅਤੇ ਐੈਸ.ਪੀ. ਉਮੀਦਵਾਰ ਨੂੰ ਆਪਣਾ ਸਹਿਯੋਗ ਦਿੱਤਾ ਸੀ।