ਬਾਈਕ ਸਾਫ਼ ਕਰ ਰਹੇ ਮਕੈਨਿਕ ਨੂੰ ਦਿਖਾਈ ਦਿੱਤੀ ਅਜਿਹੀ ਚੀਜ਼, ਉੱਡ ਗਏ ਹੋਸ਼, ਤੇ ਫਿਰ...(ਵੀਡੀਓ)
Thursday, May 29, 2025 - 04:57 PM (IST)

ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਦੁੱਗਾ ਇਲਾਕੇ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਸਥਾਨਕ ਮਕੈਨਿਕ ਰਾਜਕੁਮਾਰ ਆਪਣੀ ਦੁਕਾਨ 'ਤੇ ਆਮ ਵਾਂਗ ਕੰਮ ਕਰ ਰਿਹਾ ਸੀ ਅਤੇ ਜਦੋਂ ਉਹ ਇੱਕ ਬਾਈਕ ਦੀ ਮੁਰੰਮਤ ਕਰ ਰਿਹਾ ਸੀ ਤਾਂ ਬਾਈਕ ਦੇ ਇੰਜਣ ਵਿੱਚੋਂ ਇੱਕ ਬਹੁਤ ਹੀ ਜ਼ਹਿਰੀਲਾ ਰਸਲ ਵਾਈਪਰ ਸੱਪ ਨਿਕਲ ਆਇਆ, ਜਿਸਨੇ ਮੌਕੇ 'ਤੇ ਮੌਜੂਦ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਟਰੱਕ 'ਚ ਵੱਜੀ ਬਰਾਤੀਆਂ ਨਾਲ ਭਰੀ ਬੱਸ, 4 ਦੀ ਮੌਤ
ਮੋਟਾ ਰਸਲ ਵਾਈਪਰ ਸੱਪ ਕੁੰਡਲੀ ਮਾਰੇ ਮੋਟਰਸਾਈਕਲ ਵਿਚ ਬੈਠਾ ਹੋਇਆ ਸੀ। ਇਹ ਸੱਪ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਇਸ ਦਾ ਇਕ ਡੰਗ ਵੀ ਜਾਨਲੇਵਾ ਹੈ। ਸੱਪ ਨੂੰ ਦੇਖਦੇ ਸਾਰ ਰਾਜਕੁਮਾਰ ਦੇ ਪਸੀਨਾ ਆਉਣਾ ਸ਼ੁਰੂ ਹੋ ਗਿਆ। ਲਗਭਗ ਇੱਕ ਘੰਟੇ ਤੱਕ ਰਾਜਕੁਮਾਰ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਬੜੀ ਸਾਵਧਾਨੀ ਅਤੇ ਸਬਰ ਨਾਲ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਬਚਣ ਲਈ ਵਿਸ਼ੇਸ਼ ਉਪਕਰਣਾਂ ਦੀ ਵਰਤੋਂ ਕੀਤੀ। ਸੱਪ ਨੂੰ ਫੜਨ ਤੋਂ ਬਾਅਦ ਇਸਨੂੰ ਨੇੜਲੇ ਜੰਗਲ ਵਿੱਚ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਹੁਣ ਸਾਰੀ ਲੋਕੇਸ਼ਨ ਹੋਵੇਗੀ ਟ੍ਰੈਕ
ਮਾਹਿਰਾਂ ਦਾ ਕਹਿਣਾ ਹੈ ਕਿ ਰਸਲ ਵਾਈਪਰ ਭਾਰਤ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਹੈ ਅਤੇ ਸ਼ਹਿਰੀ ਜਾਂ ਆਬਾਦੀ ਵਾਲੇ ਖੇਤਰਾਂ ਵਿੱਚ ਇਸਦੀ ਮੌਜੂਦਗੀ ਬਹੁਤ ਖ਼ਤਰਨਾਕ ਹੋ ਸਕਦੀ ਹੈ। ਰਾਜਕੁਮਾਰ ਦੀ ਸਮਝਦਾਰੀ ਅਤੇ ਸ਼ਾਂਤ ਸੁਭਾਅ ਕਾਰਨ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ ਅਤੇ ਉਸਦੀ ਜਾਨ ਵੀ ਵਾਲ-ਵਾਲ ਬਚ ਗਈ।
ਇਹ ਵੀ ਪੜ੍ਹੋ : ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ, ਉੱਡ ਗਿਆ ਟੋਲ ਪਲਾਜ਼ਾ, ਮੱਚੀ ਹਫ਼ੜਾ-ਦਫ਼ੜੀ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।