ਹਿੰਸਕ ਪ੍ਰਦਰਸ਼ਨ ਦੇ ਬਾਅਦ ਅੱਜ ਸ਼ਾਂਤੀ, ਪੁਲਸ ਨੇ 500 ਲੋਕਾਂ ਨੂੰ ਕੀਤਾ ਗ੍ਰਿਫਤਾਰ

Tuesday, Apr 03, 2018 - 03:10 PM (IST)

ਹਿੰਸਕ ਪ੍ਰਦਰਸ਼ਨ ਦੇ ਬਾਅਦ ਅੱਜ ਸ਼ਾਂਤੀ, ਪੁਲਸ ਨੇ 500 ਲੋਕਾਂ ਨੂੰ ਕੀਤਾ ਗ੍ਰਿਫਤਾਰ

ਲਖਨਊ— ਐਸ.ਸੀ/ਐਸ.ਟੀ ਐਕਟ ਤਹਿਤ ਤੁਰੰਤ ਗ੍ਰਿਫਤਾਰੀ 'ਤੇ ਰੋਕ ਅਤੇ ਅਗਲੀ ਜ਼ਮਾਨਤ ਵਰਗੇ ਪ੍ਰਬੰਧ ਹਟਾਏ ਜਾਣ ਦੇ ਵਿਰੋਧ 'ਚ ਭਾਰਤ ਬੰਦ ਦੌਰਾਨ ਪੱਛਮੀ ਯੂ.ਪੀ 'ਚ ਹੋਏ ਹਿੰਸਕ ਪ੍ਰਦਰਸ਼ਨ ਦੇ ਬਾਅਦ ਅੱਜ ਸ਼ਾਂਤੀ ਬਣੀ ਹੋਈ ਹੈ। ਹਿੰਸਕ ਪ੍ਰਦਰਸ਼ਨ ਦੌਰਾਨ ਮੁਜਫੱਰਨਗਰ ਅਤੇ ਮੇਰਠ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। 
ਪੁਲਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ 'ਚ 500 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਿੰਸਕ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਗਏ 200 ਲੋਕ ਮੇਰਠ ਦੇ ਹਨ। ਹਿੰਸਕ ਪ੍ਰਦਰਸ਼ਨ ਦੌਰਾਨ ਕੁੱਲ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ 'ਚ ਇਕ ਵਿਅਕਤੀ ਦੀ ਮੌਤ ਫਿਰੋਜ਼ਾਬਾਦ 'ਚ ਹੋਣ ਦੀ ਵੀ ਸੂਚਨਾ ਹੈ ਪਰ ਜ਼ਿਆਦਾਤਰ ਰੂਪ ਤੋਂ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਪੱਛਮੀ ਯੂ.ਪੀ 'ਚ ਦਲਿਤ ਅੰਦੋਲਨ ਨੂੰ ਮੱਦੇਨਜ਼ਰ ਜਿਨ੍ਹਾਂ ਸਕੂਲਾਂ 'ਚ ਪੇਪਰ ਚੱਲ ਰਹੇ ਹਨ ਉਨ੍ਹਾਂ ਨੂੰ ਛੱਡ ਕੇ ਹੋਰ ਸਾਰੇ ਸਕੂਲ-ਕਾਲਜਾਂ ਨੂੰ ਅੱਜ ਬੰਦ ਰੱਖਿਆ ਗਿਆ ਹੈ। ਆਗਰਾ, ਹਾਪੁੜ, ਗਾਜੀਆਬਾਦ ਅਤੇ ਮੇਰਠ 'ਚ ਸਕੂਲ, ਕਾਲਜਾਂ ਨੂੰ ਬੰਦ ਰੱਖਿਆ ਗਿਆ ਹੈ। ਅਪਰ ਪੁਲਸ ਮਹਾਨਿਰਦੇਸ਼ਕ(ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਦੱਸਿਆ ਕਿ ਪੱਛਮੀ ਉਤਰ ਪ੍ਰਦੇਸ਼ ਦੇ ਦੰਗਾ ਪ੍ਰਭਾਵਿਤ ਖੇਤਰਾਂ ਦੀ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹਿੰਸਾ 'ਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਿੰਸਾ ਦਾ ਸ਼ਿਕਾਰ ਖੇਤਰਾਂ 'ਚ ਪੁਲਸ ਫੌਜ ਗਸ਼ਤ ਕਰ ਰਿਹਾ ਹੈ।


Related News