ਮਣੀਪੁਰ ’ਚ ਮੁੜ ਭੜਕੀ ਹਿੰਸਾ, ਗੋਲੀਬਾਰੀ ’ਚ ਇਕ ਨੌਜਵਾਨ ਦੀ ਮੌਤ

Sunday, Dec 31, 2023 - 12:43 PM (IST)

ਮਣੀਪੁਰ ’ਚ ਮੁੜ ਭੜਕੀ ਹਿੰਸਾ, ਗੋਲੀਬਾਰੀ ’ਚ ਇਕ ਨੌਜਵਾਨ ਦੀ ਮੌਤ

ਇੰਫਾਲ, (ਏਜੰਸੀਆਂ)– ਮਣੀਪੁਰ ਵਿੱਚ ਹਿੰਸਾ ਘੱਟ ਨਹੀਂ ਰਹੀ। ਇੱਥੇ ਇੱਕ ਵਾਰ ਫਿਰ ਫਾਇਰਿੰਗ ਹੋਈ ਹੈ। ਮੋਰੇਹ ’ਚ ਬੰਦੂਕਧਾਰੀਆਂ ਨੇ ਪੁਲਸ ਕਮਾਂਡੋਜ਼ ਨੂੰ ਲਿਜਾ ਰਹੇ ਇੱਕ ਵਾਹਨਾਂ ਨੂੰ ਨਿਸ਼ਾਨਾ ਬਣਾਇਆ।

ਪੁਲਸ ਕਮਾਂਡੋਜ਼ ’ਤੇ ਫਾਇਰਿੰਗ ਉਦੋਂ ਕੀਤੀ ਗਈ ਜਦੋਂ ਉਹ ਮੋਰੇਹ ਤੋਂ ‘ਕੀ ਲੋਕੇਸ਼ਨ ਪੁਆਇੰਟ’ (ਕੇ. ਐਲ. ਪੀ.) ਵੱਲ ਜਾ ਰਹੇ ਸਨ। ਘਟਨਾ ਦੀ ਪੁਸ਼ਟੀ ਕਰਦੇ ਹੋਏ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇੰਫਾਲ-ਮੋਰੇਹ ਰੋਡ ’ਤੇ ਐੱਮ ਚਹਾਨੌ ਪਿੰਡ ਨੇੜੇ ਹੋਏ ਹਮਲੇ ’ਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ।

ਜ਼ਖਮੀ ਪੁਲਸ ਕਰਮਚਾਰੀ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨਵਾਂ ਮੋਰੇ ਅਤੇ ਐਮ ਚਹਾਨੌ ਪਿੰਡ ਕੋਲ ਅੰਨ੍ਹੇਵਾਹ ਫਾਇਰਿੰਗ ਰਾਤ ਤੱਕ ਚੱਲ ਰਹੀ ਸੀ। ਮੋਰੇਹ ’ਚ ਦੋ ਘਰਾਂ ਨੂੰ ਵੀ ਅੱਗ ਲਾ ਦਿੱਤੀ ਗਈ। ਇੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ।


author

Rakesh

Content Editor

Related News