ਵਿਨੇਸ਼ ਨੂੰ ਅਯੋਗ ਐਲਾਨਿਆ ਜਾਣਾ ਮੰਦਭਾਗਾ, ਉਮੀਦ ਹੈ ਦੇਸ਼ ਦੀ ਧੀ ਨੂੰ ਇਨਸਾਫ਼ ਮਿਲੇਗਾ: ਰਾਹੁਲ

Wednesday, Aug 07, 2024 - 03:15 PM (IST)

ਵਿਨੇਸ਼ ਨੂੰ ਅਯੋਗ ਐਲਾਨਿਆ ਜਾਣਾ ਮੰਦਭਾਗਾ, ਉਮੀਦ ਹੈ ਦੇਸ਼ ਦੀ ਧੀ ਨੂੰ ਇਨਸਾਫ਼ ਮਿਲੇਗਾ: ਰਾਹੁਲ

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਪਹਿਲਵਾਨ ਨੂੰ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਠਹਿਰਾਏ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਉਮੀਦ ਪ੍ਰਗਟਾਈ ਕਿ ਭਾਰਤੀ ਓਲੰਪਿਕ ਸੰਘ ਇਸ ਫੈਸਲੇ ਨੂੰ ਸਖਤ ਚੁਣੌਤੀ ਦੇਵੇਗਾ ਅਤੇ ਦੇਸ਼ ਦੀ ਧੀ ਨੂੰ ਇਨਸਾਫ ਦਿਵਾਏਗਾ। ਵਿਨੇਸ਼ ਨੂੰ ਔਰਤਾਂ ਦੀ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਜ਼ਿਆਦਾ ਵਜ਼ਨ ਹੋਣ ਕਾਰਨ ਬੁੱਧਵਾਰ ਨੂੰ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੇ ਓਲੰਪਿਕ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚਿਆ ਸੀ। ਉਸ ਨੇ ਅੱਜ ਦੇਰ ਰਾਤ ਸੋਨ ਤਮਗੇ ਦਾ ਮੁਕਾਬਲਾ ਖੇਡਣਾ ਸੀ।

ਇਹ ਵੀ ਪੜ੍ਹੋ- ਪੈਰਿਸ ਓਲੰਪਿਕ: ਸੋਨੇ ਦਾ ਸੁਪਨਾ ਟੁੱਟਿਆ, ਵਿਨੇਸ਼ ਫੋਗਾਟ ਫ੍ਰੀਸਟਾਈਲ ਕੁਸ਼ਤੀ 'ਚ ਅਯੋਗ ਘੋਸ਼ਿਤ

PunjabKesari

ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਕਿ ਵਿਸ਼ਵ ਜੇਤੂ ਪਹਿਲਵਾਨਾਂ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ ਭਾਰਤ ਦੀ ਸ਼ਾਨ ਵਿਨੇਸ਼ ਫੋਗਾਟ ਦਾ ਤਕਨੀਕੀ ਆਧਾਰ 'ਤੇ ਅਯੋਗ ਐਲਾਨਿਆ ਜਾਣਾ ਮੰਦਭਾਗਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ ਓਲੰਪਿਕ ਸੰਘ ਇਸ ਫੈਸਲੇ ਨੂੰ ਮਜ਼ਬੂਤੀ ਨਾਲ ਚੁਣੌਤੀ ਦੇਵੇਗੀ ਅਤੇ ਦੇਸ਼ ਦੀ ਧੀ ਨੂੰ ਇਨਸਾਫ ਦਿਵਾਏਗੀ।' ਉਨ੍ਹਾਂ ਕਿਹਾ ਕਿ ਵਿਨੇਸ਼ ਹਿੰਮਤ ਹਾਰਨ ਵਾਲੀ ਨਹੀਂ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਹੋਰ ਵੀ ਮਜ਼ਬੂਤੀ ਨਾਲ ਮੈਦਾਨ 'ਤੇ ਪਰਤੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਵਿਨੇਸ਼ ਤੁਸੀਂ ਹਮੇਸ਼ਾ ਦੇਸ਼ ਦਾ ਮਾਣ ਵਧਾਇਆ ਹੈ। ਅੱਜ ਵੀ ਪੂਰਾ ਦੇਸ਼ ਤੁਹਾਡੀ ਤਾਕਤ ਬਣ ਕੇ ਤੁਹਾਡੇ ਨਾਲ ਖੜ੍ਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਵਿਨੇਸ਼ ਦੀ ਅਯੋਗਤਾ ਇਕ ਵੱਡੀ 'ਨਫ਼ਰਤ ਦੀ ਸਾਜ਼ਿਸ਼' ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਅਯੋਗ ਕਰਾਰ ਦੇਣ ਮਗਰੋਂ ਵਿਨੇਸ਼ ਫੋਗਾਟ ਦਾ ਵਧਾਇਆ ਹੌਂਸਲਾ, ਬੋਲੇ-'ਤੁਸੀਂ ਭਾਰਤ ਦਾ ਮਾਣ ਹੋ'


author

Tanu

Content Editor

Related News