ਵਿਨੇ ਕੁਮਾਰ ਸਕਸੈਨਾ ਨੇ ਦਿੱਲੀ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ
Thursday, May 26, 2022 - 12:42 PM (IST)
ਨਵੀਂ ਦਿੱਲੀ (ਭਾਸ਼ਾ)- ਵਿਨੇ ਕੁਮਾਰ ਸਕਸੈਨਾ ਨੇ ਵੀਰਵਾਰ ਨੂੰ ਇੱਥੇ ਰਾਜ ਨਿਵਾਸ 'ਚ ਆਯੋਜਿਤ ਵਿਪਿਨ ਸਾਂਘੀ ਨੇ ਅਹੁਦੇ ਦੀ ਸਹੁੰ ਚੁਕਾਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਦਿੱਲੀ ਤੋਂ ਸੰਸਦ ਮੈਂਬਰ ਅਤੇ ਵਿਧਾਇਕ ਅਤੇ ਸ਼ਹਿਰ ਦੀ ਸਰਕਾਰ ਦੇ ਸੀਨੀਅਰ ਨੌਕਰਸ਼ਾਹ ਸਮਾਰੋਹ 'ਚ ਸ਼ਾਮਲ ਹੋਏ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਦੇ ਪ੍ਰਧਾਨ ਰਹੇ, ਸਕਸੈਨਾ ਨੂੰ 23 ਮਈ ਨੂੰ ਦਿੱਲੀ ਦਾ ਉੱਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸ਼੍ਰੀਨਗਰ-ਲੱਦਾਖ ਰਾਜਮਾਰਗ 'ਤੇ 600 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, 7 ਲੋਕਾਂ ਦੀ ਮੌਤ
ਸਕਸੈਨਾ ਨੇ ਅਨਿਲ ਬੈਜਲ ਦਾ ਸਥਾਨ ਲਿਆ ਹੈ, ਜਿਨ੍ਹਾਂ ਨੇ 'ਨਿੱਜੀ ਕਾਰਨਾਂ' ਦਾ ਹਵਾਲਾ ਦਿੰਦੇ ਹੋਏ 18 ਮਈ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਕਸੈਨਾ ਕਾਨਪੁਰ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ ਅਤੇ ਉਨ੍ਹਾਂ ਕੋਲ ਪਾਇਲਟ ਦਾ ਲਾਇਸੈਂਸ ਵੀ ਹਨ, ਉਨ੍ਹਾਂ ਨੂੰ ਮਾਰਚ 2021 'ਚ ਭਾਰਤ ਦੇ 75 ਸਾਲ ਪੂਰੇ ਹੋਣ 'ਤੇ ਸਮਾਰੋਹਾਂ ਦੇ ਆਯੋਜਨ ਲਈ ਬਣਾਈ ਗਈ ਰਾਸ਼ਟਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਨਵੰਬਰ 2020 'ਚ, 2021 ਲਈ ਪਦਮ ਪੁਰਸਕਾਰ ਚੋਣ ਪੈਨਲ ਦੇ ਮੈਂਬਰ ਦੇ ਰੂਪ 'ਚ ਨਾਮਜ਼ਦ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ