ਦੁਮਕਾ ’ਚ ਪ੍ਰੇਮੀ ਜੋੜੇ ਨੂੰ ਪਿੰਡ ਵਾਸੀਆਂ ਨੇ ਨੰਗਾ ਕਰ ਕੇ ਘੁਮਾਇਆ, 6 ਗ੍ਰਿਫ਼ਤਾਰ

Friday, Oct 01, 2021 - 10:29 AM (IST)

ਦੁਮਕਾ ’ਚ ਪ੍ਰੇਮੀ ਜੋੜੇ ਨੂੰ ਪਿੰਡ ਵਾਸੀਆਂ ਨੇ ਨੰਗਾ ਕਰ ਕੇ ਘੁਮਾਇਆ, 6 ਗ੍ਰਿਫ਼ਤਾਰ

ਦੁਮਕਾ (ਭਾਸ਼ਾ)- ਝਾਰਖੰਡ ਦੇ ਦੁਮਕਾ ਜ਼ਿਲ੍ਹੇ ’ਚ ਨਾਜਾਇਜ਼ ਪ੍ਰੇਮ ਸੰਬੰਧਾਂ ਦੇ ਦੋਸ਼ ’ਚ ਇਕ ਵਿਆਹੁਤਾ ਜਨਾਨੀ ਅਤੇ ਪੁਰਸ਼ ਨੂੰ ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਨੰਗਾ ਕਰ ਕੇ ਲਗਭਗ ਇਕ ਕਿਲੋਮੀਟਰ ਤੱਕ ਪਿੰਡ ’ਚ ਘੁਮਾਇਆ। ਪੁਲਸ ਨੇ ਇਸ ਮਾਮਲੇ ’ਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੁਮਕਾ ਦੇ ਪੁਲਸ ਅਧਿਕਾਰੀ ਅੰਬਰ ਲਕੜਾ ਨੇ ਦੱਸਿਆ ਕਿ ਘਟਨਾ ਦੁਮਕਾ ਮੁਫੱਸਿਲ ਥਾਣਾ ਖੇਤਰ ਦੇ ਮਿਊਰਨਾਚਾ ਪਿੰਡ ਦੀ ਹੈ, ਜਦੋਂਕਿ ਦੋਸ਼ੀ ਵਿਅਕਤੀ ਗੁਆਂਢੀ ਕੁਲਹੜਿਆ ਪਿੰਡ ਦਾ ਰਹਿਣ ਵਾਲਾ ਹੈ। ਜਨਾਨੀ ਅਤੇ ਪੁਰਸ਼ ਦੋਵੇਂ ਹੀ ਵਿਆਹੇ ਹੋਏ ਹਨ। 

ਇਹ ਵੀ ਪੜ੍ਹੋ : ਸ਼ਿਮਲਾ : ਜ਼ਮੀਨ ਖਿੱਸਕਣ ਕਾਰਨ ਬਹੁ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ (ਦੇਖੋ ਤਸਵੀਰਾਂ)

ਥਾਣਾ ਇੰਚਾਰਜ ਉਮੇਸ਼ ਰਾਣਾ ਨੇ ਦੱਸਿਆ ਕਿ ਨਾਜਾਇਜ਼ ਪ੍ਰੇਮ ਸੰਬੰਧਾਂ ਦੇ ਦੋਸ਼ ’ਚ ਸੋਮਵਾਰ ਸ਼ਾਮ ਦੋਵੇਂ ਪੀੜਤਾਂ ਨੂੰ ਨੰਗਾ ਕਰ ਕੇ ਪਿੰਡ ’ਚ ਘੁਮਾਇਆ ਗਿਆ। ਦੋਹਾਂ ਨੇ ਮੰਗਲਵਾਰ ਸਵੇਰੇ ਮੁਫੱਸਿਲ ਥਾਣੇ ਪਹੁੰਚ ਕੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਘਟਨਾ ਦੇ ਸਬੰਧ ’ਚ ਮੁਫੱਸਿਲ ਥਾਣੇ ’ਚ ਦੋਹਾਂ ਪੀੜਤਾਂ ਨੇ ਲਗਭਗ 50 ਲੋਕਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਹਰ ਹਾਲਤ ’ਚ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਆਪਣੇ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News