ਵਿਜੇ ਗੋਇਲ ਦਾ ਵੀ ਕੱਟਿਆ 4 ਹਜ਼ਾਰ ਚਲਾਨ, ਬੋਲੇ- ''ਓਡ-ਈਵਨ ਯੋਜਨਾ ਨਾਟਕ''

11/04/2019 3:26:18 PM

ਨਵੀਂ ਦਿੱਲੀ— ਦਿੱਲੀ ਵਿਚ ਪ੍ਰਦੂਸ਼ਣ ਘੱਟ ਕਰਨ ਲਈ ਲਾਗੂ ਓਡ-ਈਵਨ ਯੋਜਨਾ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਭਾਜਪਾ ਦੇ ਰਾਜ ਸਭਾ ਮੈਂਬਰ ਵਿਜੇ ਗੋਇਲ ਨੇ ਇਸ ਯੋਜਨਾ ਨੂੰ ਨਾਟਕ ਕਰਾਰ ਦਿੱਤਾ। ਉਨ੍ਹਾਂ ਨੇ ਨਿਯਮ ਤੋੜ ਕੇ 4 ਹਜ਼ਾਰ ਰੁਪਏ ਦਾ ਚਲਾਨ ਵੀ ਭਰਿਆ। ਗੋਇਲ ਨੇ ਕਿਹਾ ਕਿ ਓਡ-ਈਵਨ 'ਤੇ ਦਿੱਲੀ ਦੇ ਸੰਸਦ ਮੈਂਬਰਾਂ ਨਾਲ ਕੋਈ ਚਰਚਾ ਨਹੀਂ ਕੀਤੀ ਗਈ ਅਤੇ ਇਸ ਨੂੰ ਦੇਰ ਨਾਲ ਲਾਗੂ ਕੀਤਾ ਗਿਆ ਹੈ। ਦਿੱਲੀ ਗੈਸ ਚੈਂਬਰ ਬਣ ਗਈ ਹੈ ਅਤੇ ਕੇਜਰੀਵਾਲ ਓਡ-ਈਵਨ ਯੋਜਨਾ 'ਤੇ ਸਿਆਸੀ ਡਰਾਮਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਓਡ ਨੰਬਰ ਵਾਲੇ ਦਿਨ ਈਵਨ ਨੰਬਰ ਦੀ ਗੱਡੀ ਚਲਾਵਾਂਗਾ ਅਤੇ ਈਵਨ ਨੰਬਰ ਵਾਲੇ ਦਿਨ ਓਡ ਨੰਬਰ ਦੀ ਗੱਡੀ। 

ਉਨ੍ਹਾਂ ਨੇ ਤੰਜ ਕੱਸਿਆ ਕਿ ਪਹਿਲਾਂ ਸਿਰਫ ਅਰਵਿੰਦ ਕੇਜਰੀਵਾਲ ਨੂੰ ਖੰਘ ਆਉਂਦੀ ਸੀ ਪਰ 5 ਸਾਲ ਵਿਚ ਦਿੱਲੀ ਦੀ ਅਜਿਹੀ ਹਾਲਤ ਹੋ ਗਈ ਹੈ ਕਿ ਪੂਰੀ ਰਾਜਧਾਨੀ ਦੇ ਲੋਕ ਖੰਘ ਰਹੇ ਹਨ। ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਕੇਜਰੀਵਾਲ ਨੇ 5 ਸਾਲ ਤਕ ਤਾਂ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਦਿਸ਼ਾ 'ਚ ਕੋਈ ਕੰਮ ਨਹੀਂ ਕੀਤਾ ਅਤੇ ਹੁਣ ਓਡ-ਈਵਨ ਦਾ ਨਾਟਕ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਕਾਰ ਦੀ ਅੱਗੇ ਦੀ ਨੰਬਰ ਪਲੇਟ 'ਤੇ ਓਡ-ਈਵਨ ਇਕ ਨਾਟਕ ਹੈ, ਲਿਖਵਾਇਆ ਸੀ। ਰਾਜਧਾਨੀ ਵਿਚ ਸਾਹ ਘੁੱਟਣ ਵਾਲੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ ਸਰਕਾਰ ਨੇ ਅੱਜ ਤੀਜੀ ਵਾਲ ਓਡ-ਈਵਨ ਯੋਜਨਾ ਦੀ ਸ਼ੁਰੂਆਤ ਕੀਤੀ। 

ਇੱਥੇ ਦੱਸ ਦੇਈਏ ਕਿ ਅੱਜ ਈਵਨ ਯਾਨੀ ਕਿ 0,2,4,6,8 ਨੰਬਰ ਵਾਲੀਆਂ ਗੱਡੀਆਂ ਹੀ ਸੜਕ 'ਤੇ ਲਿਜਾਉਣ ਦੀ ਆਗਿਆ ਹੈ ਪਰ ਇਸ ਦੇ ਬਾਵਜੂਦ ਲੋਕ ਓਡ ਨੰਬਰ ਦੀਆਂ ਗੱਡੀਆਂ ਲੈ ਕੇ ਨਿਕਲ ਰਹੇ ਹਨ। ਇਸ ਵਾਰ ਯੋਜਨਾ ਦਾ ਉਲੰਘਣ ਕਰਨ 'ਤੇ 4 ਹਜ਼ਾਰ ਰੁਪਏ ਚਲਾਨ ਵੀ ਕੱਟਿਆ ਜਾ ਰਿਹਾ ਹੈ।

ਕੀ ਹੈ ਓਡ-ਈਵਨ ਯੋਜਨਾ—
ਓਡ ਨੰਬਰ ਵਾਲੀ ਤਰੀਕ ਜਿਵੇਂ 5,7,9,11, 13, 15 ਨਵੰਬਰ ਨੂੰ ਸੜਕਾਂ 'ਤੇ ਉਹ ਹੀ ਗੱਡੀਆਂ ਚੱਲਣਗੀਆਂ, ਜਿਨ੍ਹਾਂ ਦੇ ਨੰਬਰ ਪਲੇਟ ਦੀ ਆਖਰੀ ਡਿਜਿਟ 1,3,5,7,9 ਹੋਵੇਗੀ। ਈਵਨ ਤਰੀਕ ਜਿਵੇਂ 4,6,8,12,14 ਨਵੰਬਰ ਨੂੰ ਨਬੰਰ ਪਲੇਟ ਦੀ ਆਖਰੀ ਡਿਜਿਟ 0,2,4,6,8 ਵਾਲੀਆਂ ਗੱਡੀਆਂ ਚੱਲਣਗੀਆਂ।


Tanu

Content Editor

Related News