ਵੀਅਤਨਾਮ ''ਚ ਡੁੱਬੀ ਕਿਸ਼ਤੀ ''ਚ ਸਵਾਰ ਸਾਰੇ ਭਾਰਤੀਆਂ ਦੀ ਲਿਸਟ ਆਈ ਸਾਹਮਣੇ, ਕੰਟਰੋਲ ਰੂਮ ਸਥਾਪਤ

Saturday, Jul 11, 2026 - 07:07 PM (IST)

ਵੀਅਤਨਾਮ ''ਚ ਡੁੱਬੀ ਕਿਸ਼ਤੀ ''ਚ ਸਵਾਰ ਸਾਰੇ ਭਾਰਤੀਆਂ ਦੀ ਲਿਸਟ ਆਈ ਸਾਹਮਣੇ, ਕੰਟਰੋਲ ਰੂਮ ਸਥਾਪਤ

ਇੰਟਰਨੈਸ਼ਨਲ ਡੈਸਕ- ਵਿਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਸ਼ਨੀਵਾਰ ਦੁਪਹਿਰ ਨੂੰ ਭਾਰਤੀ ਸੈਲਾਨੀਆਂ ਨਾਲ ਭਰੀ ਇੱਕ ਸਪੀਡਬੋਟ ਪਲਟਣ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਮ੍ਰਿਤਕਾਂ 'ਚ ਭਾਰਤੀ ਸੈਲਾਨੀ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਕਿਸ਼ਤੀ 'ਚ ਕੁੱਲ 36 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 21 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 15 ਲੋਕਾਂ ਦੀ ਮੌਤ ਹੋ ਗਈ ਹੈ। 

'ਓਸ਼ੀਅਨ ਪੀਅਰ ਆਈਲੈਂਡ ਕੰਪਨੀ' ਦੀ ਇਹ ਸਪੀਡਬੋਟ ਸੈਲਾਨੀਆਂ ਨੂੰ 'ਹੋਨ ਮੇ ਰੂਟ' ਟਾਪੂ ਤੋਂ 'ਐਨ ਥੋਈ ਪੋਰਟ' ਵੱਲ ਲੈ ਕੇ ਜਾ ਰਹੀ ਸੀ। ਇਸ ਦੌਰਾਨ ਇਹ ਅਚਾਨਕ ਸਮੁੰਦਰ ਵਿਚਾਲੇ ਪਲਟ ਗਈ ਤੇ ਸਾਰੇ ਸਵਾਰ ਪਾਣੀ 'ਚ ਡੁੱਬ ਗਏ। ਹਾਦਸੇ ਵਾਲੀ ਜਗ੍ਹਾ ਦੇ ਨੇੜੇ ਮੌਜੂਦ ਹੋਰ ਸੈਲਾਨੀ ਕਿਸ਼ਤੀਆਂ ਤੁਰੰਤ ਮਦਦ ਲਈ ਪਹੁੰਚੀਆਂ। 

ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ

ਰੈਸਕਿਊ ਆਪਰੇਸ਼ਨ 'ਚ ਸ਼ਾਮਲ ਇੱਕ ਕਿਸ਼ਤੀ ਦੇ ਮਾਲਕ ਨੇ ਦੱਸਿਆ ਕਿ ਉਹ 5 ਮਿੰਟਾਂ 'ਚ ਮੌਕੇ 'ਤੇ ਪਹੁੰਚ ਗਏ ਸਨ, ਪਰ ਕਈ ਮੁਸਾਫ਼ਰ ਪਲਟੀ ਹੋਈ ਸਪੀਡਬੋਟ ਦੇ ਅੰਦਰ ਹੀ ਫਸ ਗਏ ਸਨ, ਜਿਸ ਕਾਰਨ ਬਚਾਅ ਕਾਰਜਾਂ 'ਚ ਉਨ੍ਹਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ ਦੇਰ ਸ਼ਾਮ ਤੱਕ ਕਿਸ਼ਤੀ ਸਵਾਰ ਸਾਰੇ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਗਿਆ ਸੀ। ਹਾਦਸੇ ਦੌਰਾਨ ਮਾਰੇ ਗਏ 15 ਲੋਕਾਂ 'ਚੋਂ 2 ਔਰਤਾਂ ਅਤੇ 13 ਮਰਦ ਸ਼ਾਮਲ ਹਨ, ਜਦਕਿ ਬਾਕੀ 21 ਲੋਕ ਸੁਰੱਖਿਅਤ ਹਨ।

ਹਨੋਈ ਸਥਿਤ ਭਾਰਤੀ ਦੂਤਾਵਾਸ ਨੇ ਅਧਿਕਾਰਤ ਤੌਰ 'ਤੇ 'ਐਕਸ' 'ਤੇ ਪੋਸਟ ਸਾਂਝੀ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਇਸ ਕਿਸ਼ਤੀ 'ਚ 32 ਭਾਰਤੀ ਸੈਲਾਨੀ ਸਵਾਰ ਸਨ। ਇਨ੍ਹਾਂ ਤੋਂ ਇਲਾਵਾ ਕਿਸ਼ਤੀ 'ਚ 4 ਕ੍ਰੂ ਮੈਂਬਰ ਸਵਾਰ ਸਨ। ਇਸ ਕਿਸ਼ਤੀ 'ਚ ਸਵਾਰ ਸਾਰੇ 32 ਭਾਰਤੀ ਟੂਰਿਸਟਾਂ ਦੇ ਨਾਂਵਾਂ ਦੀ ਲਿਸਟ ਸਾਹਮਣੇ ਆ ਗਈ ਹੈ। ਭਾਰਤੀ ਦੂਤਾਵਾਸ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਪੀੜਤਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਕਾਨੂੰਨੀ ਅਤੇ ਮੈਡੀਕਲ ਸਹਾਇਤਾ ਪਹੁੰਚਾਉਣ ਵਿੱਚ ਜੁਟਿਆ ਹੋਇਆ ਹੈ। ਭਾਰਤੀ ਦੂਤਾਵਾਸ ਨੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਹੋ ਚੀ ਮਿਨ੍ਹਾ ਸਿਟੀ ਅਤੇ ਹਨੋਈ ਵਿੱਚ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤੇ ਹਨ, ਜਿੱਥੇ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ-

ਹੋ ਚੀ ਮਿਨ੍ਹਾ ਸਿਟੀ ਕੰਟਰੋਲ ਰੂਮ: +84 36 281 7930, +84 91 552 3714, +84 33 452 0414

ਹਨੋਈ ਕੰਟਰੋਲ ਰੂਮ: +84 91 308 9165

PunjabKesari

ਇਹ ਵੀ ਪੜ੍ਹੋ- ''ਜੇ ਮੈਨੂੰ ਕੁਝ ਹੋਇਆ ਤਾਂ ਮਿਟ ਜਾਏਗਾ ਇਰਾਨ ਦਾ ਨਾਮੋ-ਨਿਸ਼ਾਨ..!'' ਟਰੰਪ ਨੇ ਦੇ'ਤੀ Last Warning

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News