ਅਮਰੀਕੀ ਚੋਣਾਂ ''ਚ ਭਾਰਤੀਆਂ ਨੇ ਗੱਡੇ ਝੰਡੇ ! ਦਰਜ ਕੀਤੀ ਸ਼ਾਨਦਾਰ ਜਿੱਤ

Wednesday, Nov 04, 2026 - 09:35 AM (IST)

ਅਮਰੀਕੀ ਚੋਣਾਂ ''ਚ ਭਾਰਤੀਆਂ ਨੇ ਗੱਡੇ ਝੰਡੇ ! ਦਰਜ ਕੀਤੀ ਸ਼ਾਨਦਾਰ ਜਿੱਤ

ਇੰਟਰਨੈਸ਼ਨਲ ਡੈਸਕ- ਮੰਗਲਵਾਰ ਨੂੰ ਹੋਈਆਂ ਅਮਰੀਕੀ ਮਿਡਟਰਮ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਇਨ੍ਹਾਂ ਚੋਣਾਂ 'ਚ ਭਾਰਤੀ-ਅਮਰੀਕੀ ਡੈਮੋਕ੍ਰੇਟਿਕ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 3 ਪ੍ਰਮੁੱਖ ਭਾਰਤੀ-ਅਮਰੀਕੀ ਆਗੂਆਂ ਨੇ ਜਿੱਤ ਦਰਜ ਕੀਤੀ ਹੈ, ਜਦਕਿ ਓਹਾਇਓ ਦੇ ਗਵਰਨਰ ਅਹੁਦੇ ਦੀ ਹਾਈ-ਪ੍ਰੋਫਾਈਲ ਦੌੜ 'ਚ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਆਪਣੀ ਡੈਮੋਕ੍ਰੇਟਿਕ ਵਿਰੋਧੀ ਏਮੀ ਐਕਟਨ ਤੋਂ ਪਿੱਛੇ ਚੱਲ ਰਹੇ ਹਨ।

ਫਲੋਰੀਡਾ ਦੇ 22ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਡੈਮੋਕ੍ਰੇਟਿਕ ਉਮੀਦਵਾਰ ਪੀਆ ਡਾਂਡੀਆ ਨੇ ਰਿਪਬਲਿਕਨ ਦੇ ਕੇਸੀ ਅਸਕਰ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਹ ਅਮਰੀਕੀ ਕਾਂਗਰਸ 'ਚ ਸ਼ਾਮਲ ਹੋਣ ਵਾਲੀ ਇੱਕ ਹੋਰ ਭਾਰਤੀ-ਅਮਰੀਕੀ ਔਰਤ ਬਣ ਗਈ ਹੈ।

PunjabKesari

ਇਹ ਵੀ ਪੜ੍ਹੋ- ਟੌਫ਼ੀਆਂ-ਚਾਕਲੇਟਾਂ 'ਚੋਂ ਨਿਕਲ ਰਹੀਆਂ ਸੂਈਆਂ ! Halloween ਮਗਰੋਂ ਪੁਲਸ ਨੇ ਜਾਰੀ ਕੀਤਾ Alert

ਪੀਆ ਤੋਂ ਬਾਅਦ ਵਰਜੀਨੀਆ ਦੇ 10ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਡੈਮੋਕ੍ਰੇਟਿਕ ਕਾਂਗਰਸਮੈਨ ਸੁਹਾਸ ਸੁਬਰਾਮਣਿਅਮ ਨੇ ਰਿਪਬਲੀਕਨ ਦੇ ਡੇਵ ਬੈਕਵਿਥ ਨੂੰ ਹਰਾ ਕੇ ਆਪਣੀ ਸੀਟ ਬਰਕਰਾਰ ਰੱਖੀ। ਉਨ੍ਹਾਂ ਆਪਣੀ ਦੂਜੀ ਟਰਮ 'ਚ ਫੈਡਰਲ ਕਰਮਚਾਰੀਆਂ ਦੀ ਸੁਰੱਖਿਆ ਅਤੇ ਏ.ਆਈ. (AI) ਸੁਰੱਖਿਆ ਨਿਯਮਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਐਲਾਨ ਕੀਤਾ ਹੈ।

PunjabKesari

ਇਸ ਤੋਂ ਇਲਾਵਾ ਮੈਰੀਲੈਂਡ 'ਚ ਡੈਮੋਕ੍ਰੇਟਿਕ ਗਵਰਨਰ ਵੇਸ ਮੂਰ ਦੀ ਜਿੱਤ ਨਾਲ ਭਾਰਤੀ-ਅਮਰੀਕੀ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਵੀ ਆਪਣੀ ਦੂਜੀ ਟਰਮ ਪੱਕੀ ਕਰ ਲਈ ਹੈ। ਓਹਾਇਓ ਗਵਰਨਰ ਦੀ ਚੋਣ ਵਿੱਚ ਡੋਨਾਲਡ ਟਰੰਪ ਦੇ ਸਮਰਥਨ ਵਾਲੇ ਰਿਪਬਲਿਕਨ ਉਮੀਦਵਾਰ ਅਤੇ ਬਾਇਓਟੈਕ ਉਦਮੀ ਵਿਵੇਕ ਰਾਮਾਸਵਾਮੀ ਡੈਮੋਕ੍ਰੇਟਿਕ ਉਮੀਦਵਾਰ ਏਮੀ ਐਕਟਨ ਤੋਂ ਪਿੱਛੇ ਚੱਲ ਰਹੇ ਹਨ।

PunjabKesari

ਜਾਰਜੀਆ ਦੀ ਗਵਰਨਰ ਰੇਸ 'ਚ ਡੈਮੋਕ੍ਰੇਟ ਕੀਸ਼ਾ ਲਾਂਸ ਬੌਟਮਜ਼ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਹ ਅਮਰੀਕੀ ਇਤਿਹਾਸ 'ਚ ਗਵਰਨਰ ਬਣਨ ਵਾਲੀ ਪਹਿਲੀ ਅਫਰੀਕੀ-ਅਮਰੀਕੀ ਔਰਤ ਬਣ ਗਈ ਹੈ, ਜਿਸ ਨਾਲ ਜਾਰਜੀਆ 'ਚ 20 ਸਾਲਾਂ ਤੋਂ ਚੱਲਦਾ ਆ ਰਹੀ ਰਿਪਬਲਿਕਨ ਹਕੂਮਤ ਖ਼ਤਮ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News